‘ਜਿਨ੍ਹਾਂ ਸੰਨ ਸੰਤਾਲੀ ਡਿੱਠੀ’ ਤਹਿਤ ਲੇਖਿਕਾ ਜਸਬੀਰ ਕੌਰ ਨਾਲ ਮੁਲਾਕਾਤ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਹਿਤਕ ਸੰਸਥਾ ਜਨਵਾਦੀ ਲੇਖਕ ਸੰਘ ਵੱਲੋਂ ‘ਜਿਨ੍ਹਾਂ ਸੰਨ ਸੰਤਾਲੀ ਡਿੱਠੀ’ ਸਿਲਸਿਲੇ ਤਹਿਤ ਅਰੰਭੀ ਬਜ਼ੁਰਗ ਸਾਹਿਤਕਾਰਾਂ ਨਾਲ ਮੁਲਾਕਾਤਾਂ ਦੀ ਲੜੀ ਦੇ ਅਧੀਨ ਬਜ਼ੁਰਗ ਸਾਹਿਤਕਾਰਾ ਜਸਬੀਰ ਕੌਰ ਨਾਲ ਗੁਫ਼ਤਗੂ
Publish Date: Thu, 26 Feb 2026 04:23 PM (IST)
Updated Date: Thu, 26 Feb 2026 04:25 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਾਹਿਤਕ ਸੰਸਥਾ ਜਨਵਾਦੀ ਲੇਖਕ ਸੰਘ ਵੱਲੋਂ ‘ਜਿਨ੍ਹਾਂ ਸੰਨ ਸੰਤਾਲੀ ਡਿੱਠੀ’ ਸਿਲਸਿਲੇ ਤਹਿਤ ਅਰੰਭੀ ਬਜ਼ੁਰਗ ਸਾਹਿਤਕਾਰਾਂ ਨਾਲ ਮੁਲਾਕਾਤਾਂ ਦੀ ਲੜੀ ਦੇ ਅਧੀਨ ਬਜ਼ੁਰਗ ਸਾਹਿਤਕਾਰਾ ਜਸਬੀਰ ਕੌਰ ਨਾਲ ਗੁਫ਼ਤਗੂ ਕੀਤੀ ਗਈ। ਇਸ ਸਿਲਸਲੇ ਦੇ ਕਨਵੀਨਰ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਸਾਡਾ ਮਨੋਰਥ ਸੰਤਾਲੀ ਦੇ ਉਜਾੜਿਆਂ ਵੇਲੇ ਵਾਪਰੇ ਗੈਰ ਮਨੁੱਖੀ ਵਰਤਾਰਿਆਂ ਦੀ ਹਕੀਕਤ ਨੂੰ ਨੇੜਿਓਂ ਸਮਝਣ ਤੇ ਸੰਭਾਲਣ ਲਈ ਹੈ ਕਿਉਂਕਿ ਜਿਸ ਪੀੜ੍ਹੀ ਨੇ ਕਾਫਲਿਆਂ ਨੂੰ ਆਉਂਦੇ ਜਾਂਦੇ ਤੇ ਲੁੱਟੀਦੇ ਵੇਖਿਆ ਉਹ ਪੀੜ੍ਹੀ ਸਾਡੇ ਕੋਲੋਂ ਹੌਲੀ ਹੌਲੀ ਖੁਰਦੀ ਜਾ ਰਹੀ ਹੈ। ਡੇਢ ਦਰਜ਼ਨ ਪੁਸਤਕਾਂ ਦੀ ਲੇਖਕਾ ਜਸਬੀਰ ਕੌਰ ਹੁਰਾਂ ਸੰਤਾਲੀ ਦੇ ਖੌਫ਼ਨਾਕ ਮੰਜਿਰ ਨੂੰ ਚੇਤੇ ਕਰਦਿਆਂ ਦੱਸਿਆ ਕਿ ਗੁਰੂ ਪੀਰਾਂ ਦੀ ਇਸ ਧਰਤੀ ਤੇ ਜਿਵੇਂ ਧੀਆਂ ਧਿਆਣੀਆਂ ਦੀਆਂ ਅਸਮਤਾਂ ਲੀਰੋ ਲੀਰ ਹੋਈਆਂ, ਸਰਹੱਦ ਦੇ ਉਰਵਾਰ-ਪਾਰ ਹਜ਼ਾਰਾਂ ਔਰਤਾਂ ਨੂੰ ਧਰਮ, ਪਰਿਵਾਰ ਅਤੇ ਬੱਚਿਆਂ ਤੋਂ ਦੂਰ ਕਰਕੇ ਉਮਰ ਭਰ ਮਾਨਸਿਕ ਅਤੇ ਸਰੀਰਕ ਸੰਤਾਪ ਭੋਗਿਆ, ਸੋਚ ਕੇ ਰੂਹ ਕੰਬਦੀ ਹੈ। ਲੇਖਿਕਾ ਦੇ ਹਮ ਸਫਰ ਪ੍ਰੋ. ਮੋਹਣ ਸਿੰਘ ਨੇ ਦੱਸਿਆ ਕਿ ਜਸਬੀਰ ਕੌਰ ਹੁਰਾਂ ਦਾਜ ਵਿਚ ਸ਼ਗਨ ਵਜੋਂ ਕੇਵਲ ਬਹੁ-ਮੁੱਲੀਆਂ ਗਿਆਰਾਂ ਕਿਤਾਬਾਂ ਦਾ ਸੈੱਟ ਲੈ ਕੇ ਆਏ ਸਨ। ਇਸ ਲੜੀ ਦੇ ਕੋ -ਕਨਵੀਨਰ ਮਨਮੋਹਨ ਸਿੰਘ ਢਿੱਲੋਂ ਨੇ ਧੰਨਵਾਦ ਕਰਦਿਆਂ ਦੱਸਿਆ ਕਿ ਇਨ੍ਹਾਂ ਮੁਲਾਕਾਤਾਂ ਦੇ ਯਾਦਗਾਰੀ ਦਸਤਾਵੇਜ਼ ਨੂੰ ਕਿਤਾਬ ਦੇ ਰੂਪ ਵਿਚ ਵੀ ਸਾਂਭਿਆ ਜਾਵੇਗਾ।