ਅਧਿਆਪਕ ਭਰਤੀ ਕਰਨ ਦੀ ਬਜਾਏ ਸਰਕਾਰ ਆਰਜ਼ੀ ਅਡਜਸਟਮੈਂਟ ਨਾਲ ਬੁੱਤਾ ਸਾਰਨ ਲੱਗੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਾਨ ਸਰਕਾਰ ਅਧਿਆਪਕਾਂ ਦੀ ਭਰਤੀ ਕਰਨ ਦੀ ਬਜਾਏ ਆਰਜੀ ਅਡਜਸਟਮੈਂਟ ਨਾਲ ਬੁੱਤਾ ਸਾਰਨ ਲੱਗੀ ਹੈ। ਇਹ ਪ੍ਰਗਟਾਵਾ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਵਡਾਲੀ ਤੇ ਜਨਰਲ
Publish Date: Wed, 15 Apr 2026 04:08 PM (IST)
Updated Date: Wed, 15 Apr 2026 04:12 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਾਨ ਸਰਕਾਰ ਅਧਿਆਪਕਾਂ ਦੀ ਭਰਤੀ ਕਰਨ ਦੀ ਬਜਾਏ ਆਰਜੀ ਅਡਜਸਟਮੈਂਟ ਨਾਲ ਬੁੱਤਾ ਸਾਰਨ ਲੱਗੀ ਹੈ। ਇਹ ਪ੍ਰਗਟਾਵਾ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਵਡਾਲੀ ਤੇ ਜਨਰਲ ਸਕੱਤਰ ਰਕੇਸ਼ ਧਵਨ ਨੇ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਮਿਡਲ ਸਕੂਲਾਂ ਵਿਚ ਵਿਿਦਆਰਥੀ-ਅਧਿਆਪਕ ਅਨੁਪਾਤ ਨੂੰ ਬਰਾਬਰ ਕਰਨ ਲਈ ਪੰਜਾਬ ਦੇ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ) ਨੂੰ ਅਧਿਕਾਰ ਦਿੱਤੇ ਹਨ ਕਿ ਉਹ ਘੱਟ ਵਿਿਦਆਰਥੀਆਂ ਵਾਲੇ ਸਕੂਲਾਂ ਤੋਂ ਅਧਿਆਪਕਾਂ ਦੀ ਐਡਜਸਟਮੈਟ ਵੱਧ ਵਿਿਦਆਰਥੀਆਂ ਵਾਲੇ ਸਕੂਲਾਂ ਵਿਚ ਕਰ ਸਕਣ। ਇਸ ਨੂੰ ਇਕ ਅਸਥਾਈ ਵਿਵਸਥਾ ਦੱਸਦੇ ਹੋਏ, ਡੀਐਸਈ (ਸੈਕੰਡਰੀ) ਨੇ 10 ਅਪ੍ਰੈਲ ਨੂੰ ਜਾਰੀ ਹੁਕਮ ਵਿਚ ਕਿਹਾ ਕਿ ਇਹ ਫੈਸਲਾ ਸਕੂਲਾਂ ਵਿਚ ਵਿਿਦਆਰਥੀ-ਅਧਿਆਪਕ ਅਨੁਪਾਤ ਵਿੱਚ ਵੱਡੇ ਫਰਕ ਦੇ ਕਾਰਨ ਲਿਆ ਗਿਆ ਹੈ। ਇਸ ਤਰ੍ਹਾਂ ਦੇ ਅਸੰਤੁਲਨ ਕਾਰਨ ਕੁਝ ਸਕੂਲਾਂ ਵਿਚ ਅਧਿਆਪਕਾਂ ਦੀ ਘੱਟ ਵਰਤੋਂ ਹੋ ਰਹੀ ਸੀ, ਜਦਕਿ ਹੋਰ ਸਕੂਲਾਂ ਵਿਚ ਖਾਸ ਕਰਕੇ ਦੂਰ-ਦਰਾਜ਼ ਅਤੇ ਪਿੱਛੜੇ ਖੇਤਰਾਂ ਵਿੱਚ ਅਧਿਆਪਕਾਂ ਦੀ ਘਾਟ ਸੀ। ਹੁਕਮ ਅਨੁਸਾਰ, 1 ਤੋਂ 30 ਵਿਿਦਆਰਥੀਆਂ ਵਾਲੇ ਸਕੂਲਾਂ ਵਿੱਚ ਸਿਰਫ 2 ਅਧਿਆਪਕ ਰਹਿਣਗੇ, 31 ਤੋਂ 60 ਵਿਿਦਆਰਥੀਆਂ ਵਾਲੇ ਸਕੂਲਾਂ ਵਿਚ 3 ਅਧਿਆਪਕ ਅਤੇ 61 ਤੋਂ 90 ਵਿਿਦਆਰਥੀਆਂ ਵਾਲਿਆਂ ਵਿਚ 4 ਅਧਿਆਪਕ ਰੱਖੇ ਜਾਣਗੇ। ਬਾਕੀ ਅਧਿਆਪਕਾਂ ਨੂੰ ‘ਅਸਥਾਈ’ ਤੌਰ ‘ਤੇ ਹੋਰ ਸਕੂਲਾਂ ਵਿੱਚ ਭੇਜਿਆ ਜਾਵੇਗਾ। ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਣ ਪੂਰੇ ਅਕਾਦਮਿਕ ਸਾਲ ਲਈ ਇਹ ਬਦਲਾਅ ਕਰ ਸਕਦੇ ਹਨ ਅਤੇ ਹਰ ਤਿੰਨ ਮਹੀਨੇ ਬਾਅਦ ਇਸ ਦੀ ਸਮੀਖਿਆ ਕੀਤੀ ਜਾਵੇਗੀ। ਹੁਕਮ ਵਿਚ ਇਹ ਵੀ ਕਿਹਾ ਗਿਆ ਹੈ ਕਿ ਮੂਲ ਸਕੂਲ ਅਤੇ ਨਵੇਂ ਸਕੂਲ ਦੇ ਵਿਚਕਾਰ ਦੂਰੀ ਘੱਟ ਤੋਂ ਘੱਟ ਰੱਖੀ ਜਾਵੇ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਵਡਾਲੀ, ਜਨਰਲ ਸਕੱਤਰ ਰਕੇਸ਼ ਧਵਨ, ਸੀਨੀਅਰ ਮੀਤ ਪ੍ਰਧਾਨ ਓੰਕਾਰ ਸਿੰਘ, ਮੀਤ ਪ੍ਰਧਾਨ ਭੁਪਿੰਦਰ ਸੋਖੀ, ਵਿਤ ਸਕੱਤਰ ਕੁਲਦੀਪ ਕੁਮਾਰ, ਸੰਜੀਵ ਰਣੀਕੇ, ਸੁਖਚੈਨ ਸਿੰਘ, ਮੁਖਤਾਰ ਨਾਰਲੀ, ਅਨਿਲ ਕੁਮਾਰ, ਦਿਨੇਸ਼ ਕੁਮਾਰ ਵੱਲੋਂ ਇਸ ਤਰ੍ਹਾਂ ਦੇ ਫੈਸਲੇ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਮਾਨ ਸਰਕਾਰ ਅਧਿਆਪਕਾਂ ਦੀ ਰੈਗੂਲਰ ਭਰਤੀ ਕਰਨ ਦੀ ਬਜਾਏ ਆਰਜੀ ਅਡਜਸਟਮੈਂਟ ਨਾਲ ਬੁੱਤਾ ਸਾਰਨ ਲੱਗੀ ਹੈ ਜੋ ਕਿ ਗੈਰ-ਕਾਨੂੰਨੀ ਹੈ। ਆਗੂਆਂ ਨੇ ਕਿਹਾ ਕਿ ਅਜਿਹੀ ਪ੍ਰਕਿਿਰਆ ਪਿੰਡਾਂ ਅਤੇ ਪਿੱਛੜੇ ਖੇਤਰਾਂ ਅਤੇ ਘੱਟ ਦਾਖਲੇ ਵਾਲੇ ਸਕੂਲਾਂ ਨੂੰ ਬੰਦ ਕਰਨ ਦਾ ਪੱਕਾ ਪ੍ਰਬੰਧ ਜਿਸ ਨੂੰ ਇਨਸਾਫ ਪਸੰਦ ਲੋਕ ਕਦੇ ਸਹਿਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਕਾਰਨ ਪਹਿਲਾਂ ਹੀ ਵਿਿਦਆਰਥੀਆਂ ਦੇ ਦਾਖਲੇ ਘਟ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਇਸ ਸਰਕੂਲਰ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਜਿਹੇ ਗੈਰ ਜ਼ਰੂਰੀ ਫੈਸਲੇ ਰੱਦ ਨਾ ਕੀਤੇ ਤਾਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਸਮੇਂ ਉਪਰੋਕਤ ਆਗੂਆਂ ਤੋਂ ਇਲਾਵਾ ਵਰਿੰਦਰ ਕਲੇਰ, ਸ਼ਾਮ ਲਾਲ, ਵਿਕਰਮ ਸ਼ਰਮਾ, ਜਸਬੀਰ ਜਠੌਲ, ਜਗਦੀਸ਼ ਕੁਮਾਰ, ਜਗਦੀਪ ਮਧੇਪੁਰ ਆਦਿ ਹਾਜ਼ਰ ਸਨ। ਕੈਪਸ਼ਨ : ਮੀਟਿੰਗ ਦੌਰਾਨ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਵਡਾਲੀ, ਜਨਰਲ ਸਕੱਤਰ ਰਕੇਸ਼ ਧਵਨ ਅਤੇ ਹੋਰ ਆਗੂ।