ਹਿਊਮਨ ਰਾਈਟਸ ਸੰਸਥਾ ਨੇ ਕਰਵਾਇਆ ਸਮਾਗਮ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਿਊਮਨ ਰਾਈਟਸ ਸੰਸਥਾ ਵਲੋਂ ਕਰਵਾਏ ਸਮਾਰੋਹ ਦੌਰਾਨ ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਗੁਰਪ੍ਰੀਤ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਏਸੀਪੀ ਪਰਮਜੀਤ ਸਿੰਘ, ਏਸੀਪੀ ਐੱਚਐੱਸ
Publish Date: Wed, 14 Jan 2026 04:18 PM (IST)
Updated Date: Wed, 14 Jan 2026 04:21 PM (IST)

ਸਰਕਾਰ ਕਾਰੋਬਾਰੀਆਂ ਦੇ ਵਿਕਾਸ ਤੇ ਸਹੂਲਤਾਂ ਲਈ ਵਚਨਬੱਧ : ਕਟਾਰੀਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਿਊਮਨ ਰਾਈਟਸ ਸੰਸਥਾ ਵਲੋਂ ਕਰਵਾਏ ਸਮਾਰੋਹ ਦੌਰਾਨ ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਗੁਰਪ੍ਰੀਤ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਏਸੀਪੀ ਪਰਮਜੀਤ ਸਿੰਘ, ਏਸੀਪੀ ਐੱਚਐੱਸ ਸੰਧੂ, ਏਸੀਪੀ ਜਸਵਿੰਦਰ ਸਿੰਘ, ਟ੍ਰੈਫਿਕ ਇੰਚਾਰਜ ਅਮਰਜੀਤ ਸਿੰਘ, ਜਸਪਾਲ ਸਿੰਘ ਆਦਿ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਸਮਾਰੋਹ ਵਿਚ ਲੋਕਾਂ ਨੂੰ ਬੇਨਤੀ ਕੀਤੀ ਗਈ ਕਿ ਪਤੰਗ ਉਡਾਉਣ ਲਈ ਚਾਈਨਾ ਡੋਰ/ਪਲਾਸਟਿਕ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਮਨੁੱਖੀ ਜਾਨਾਂ ਬਚਾਉਣ ਵਿਚ ਮਦਦ ਕੀਤੀ ਜਾਵੇ ਜੋ ਕਿ ਬਹੁਤ ਕੀਮਤੀ ਹੈ। ਇਸ ਮੌਕੇ ਗਿੰਨੀ ਭਾਟੀਆ ਪੰਜਾਬ ਪ੍ਰਧਾਨ ਨੈਸ਼ਨਲ ਵਪਾਰ ਮੰਡਲ ਤੇ ਡਾ. ਚਰਨਜੀਤ ਸਿੰਘ ਚੀਫ ਨੈਸ਼ਨਲ ਵਪਾਰ ਮੰਡਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਇਥੇ ਪਹੁੰਚਣ ਲਈ ਧੰਨਵਾਦ ਕੀਤਾ। ਉਨ੍ਹਾਂ ਗੁਰਪ੍ਰੀਤ ਕਟਾਰੀਆ ਨੂੰ ਵੀ ਪੰਜਾਬ ਟ੍ਰੇਡਰਜ਼ ਕਮਿਸ਼ਨ ਦੇ ਚੇਅਰਮੈਨ ਨਿਯੁਕਤ ਹੋਣ ਲਈ ਸ਼ੁਭਕਾਮਨਾਵਾਂ ਤੇ ਵਧਾਈ ਦਿੱਤੀ। ਇਸ ਮੌਕੇ ਚੇਅਰਮੈਨ ਕਟਾਰੀਆ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਪਾਰੀ ਭਾਈਚਾਰੇ ਦੀ ਸੇਵਾ ਕਰਨ ਲਈ ਹਮੇਸ਼ਾਂ ਵਚਨਬੱਧ ਹਨ। ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਵਿਚ ਵੱਡੀ ਜਿੰਮੇਵਾਰੀ ਮਿਲਣ ਉਨ੍ਹਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਰੇ ਵਪਾਰੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪੰਜਾਬ ਸਰਕਾਰ ਕਾਰੋਬਾਰੀਆਂ ਦੇ ਵਿਕਾਸ ਅਤੇ ਸਹੂਲਤਾਂ ਲਈ ਵਚਨਬੱਧ ਹੈ। ਇਸ ਮੌਕੇ ਸੁਰਿੰਦਰ ਦੁੱਗਲ ਪ੍ਰਧਾਨ ਅੰਮ੍ਰਿਤਸਰ ਵਪਾਰ ਮੰਡਲ, ਸੰਜੀਵ ਲਾਲੀ ਚੇਅਰਪਰਸਨ ਅੰਮ੍ਰਿਤਸਰ ਸੈਂਟਰਲ ਵਿਧਾਨਸਭਾ, ਸੰਨੀ ਦਾਰਾ, ਮੁਨੀਸ਼ ਚੋਪੜਾ ਪ੍ਰਧਾਨ ਲਮਡਸਨ ਕਲੱਬ, ਅਮਿਤ ਮਹਾਜਨ, ਸੁਨੀਲ ਵਿਜ, ਰਾਹੁਲ ਮਹਿਰਾ ਐਗਜੀਕਿਊਟਿਵ ਮੈਂਬਰ ਲਮਡਸਨ ਕਲੱਬ, ਸੋਨੀ ਭਾਟੀਆ ਜਿਲ੍ਹਾ ਪ੍ਰਧਾਨ, ਵਿਨੇ ਮਹਿਰਾ, ਰਾਜੇਸ਼ ਸਚਦੇਵਾ, ਸਾਹਿਲ ਮਹਾਜਨ, ਦੀਪਕ ਚੱਢਾ ਜਨਰਲ ਸੈਕਟਰੀ ਅਤੇ ਹੋਰ ਮੈਂਬਰ ਹਾਜ਼ਰ ਸਨ।