ਖਲਚੀਆਂ ਨੇੜੇ ਭਿਆਨਕ ਹਾਦਸਾ : ਡਰੇਨ ਦੇ ਪੁਲ ਤੋਂ ਹੇਠਾਂ ਡਿੱਗੀ ਕਾਰ, ਵਾਲ-ਵਾਲ ਬਚੀਆਂ ਜਾਨਾਂ
ਬੀਤੀ ਰਾਤ ਕਾਰ ਤੇ ਜਾ ਰਹੇ ਕਾਰ ਸਵਾਰਾਂ ਦੀ ਖਲਚੀਆਂ ਸਥਿਤ ਡਰੇਨ ਦੇ ਪੁਲ ਤੋਂ ਪਿੰਡ ਚੀਮੇ ਬਾਠ ਨੂੰ ਜਾਂਦੇ ਸਮੇਂ ਐਲਟੋ ਗੱਡੀ ਅਚਨਚੇਤ ਹੇਠਾਂ ਜਾ ਡਿੱਗੀ ਰੋਹੀ ਵਿਚ ਪਾਣੀ ਘੱਟ ਹੋਣ ਕਾਰਨ ਚਾਰ ਜਾਣੇ ਵਾਲ-ਵਾਲ ਬਚ ਗਏ। ਲੋਕਾਂ ਨੂੰ ਪਤਾ ਲੱਗਣ ’ਤੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ।
Publish Date: Wed, 11 Mar 2026 04:06 PM (IST)
Updated Date: Wed, 11 Mar 2026 04:15 PM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ, ਟਾਂਗਰਾ : ਬੀਤੀ ਰਾਤ ਕਾਰ ਤੇ ਜਾ ਰਹੇ ਕਾਰ ਸਵਾਰਾਂ ਦੀ ਖਲਚੀਆਂ ਸਥਿਤ ਡਰੇਨ ਦੇ ਪੁਲ ਤੋਂ ਪਿੰਡ ਚੀਮੇ ਬਾਠ ਨੂੰ ਜਾਂਦੇ ਸਮੇਂ ਐਲਟੋ ਗੱਡੀ ਅਚਨਚੇਤ ਹੇਠਾਂ ਜਾ ਡਿੱਗੀ ਰੋਹੀ ਵਿਚ ਪਾਣੀ ਘੱਟ ਹੋਣ ਕਾਰਨ ਚਾਰ ਜਾਣੇ ਵਾਲ-ਵਾਲ ਬਚ ਗਏ। ਲੋਕਾਂ ਨੂੰ ਪਤਾ ਲੱਗਣ ’ਤੇ ਕਾਰ ਸਵਾਰਾਂ ਨੂੰ ਬਾਹਰ ਕੱਢਿਆ ਗਿਆ।
ਇਸ ਸਮੇਂ ਪਿੰਡ ਅਤੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਪੁਲ ਉੱਪਰ ਰੇਲੰਿਗ ਨਾ ਹੋਣ ਕਾਰਨ ਇੱਥੇ ਕਈ ਵਾਰ ਹਾਦਸੇ ਹੋ ਚੁੱਕੇ ਹਨ। ਕਈ ਲੋਕਾਂ ਨੂੰ ਬਚਾਇਆ ਗਿਆ ਹੈ, ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਸ਼ੇੜੀ ਲੋਕ ਰੇਲਿੰਗ ਤੋੜ ਕੇ ਕਈ ਵਾਰੀ ਲਿਜਾ ਚੁੱਕੇ ਹਨ। ਚੰਗਾ ਮਟੀਰੀਅਲ ਲਗਾ ਕੇ ਪੁਲ ਖੁਲਾ ਕਰਕੇ ਮੋਟੇ ਐਗਲ ਰੇਲੰਿਗ ਲਈ ਲਾਏ ਜਾਣ ਤਾਂ ਕਿ ਇਸ ਤਰ੍ਹਾਂ ਦੇ ਖਤਰਨਾਕ ਹਾਦਸੇ ਹੋਣ ਦਾ ਡਰ ਸਦਾ ਲਈ ਖਤਮ ਕੀਤਾ ਜਾਵੇ ਅਤੇ ਕੀਮਤੀ ਜਾਨਾਂ ਹਾਦਸਿਆਂ ਦੀ ਭੇਟ ਨਾ ਚੜਣ।
ਇਸ ਸਬੰਧੀ ਮਹਿਕਮੇ ਦੇ ਅਧਿਕਾਰੀ ਤਰਲੋਚਨ ਸਿੰਘ ਨੇ ਦੱਸਿਆ ਕਿ ਕਿ ਰੇਲੰਿਗ ਦਾ ਕੰਮ ਕਰਵਾਇਆ ਸੀ, ਪਰ ਚੋਰ ਰਾਤ ਐਗਲ ਕੱਟ ਕੇ ਲੈ ਗਏ ਸਨ। ਹੁਣ ਇਸ ਦੀ 27 ਫੁੱਟ ਚੌੜਾਈ ਵਾਲੀ ਮਨਜ਼ੂਰੀ ਮਿਲੀ ਹੈ ਅਤੇ ਜਲਦੀ ਬਣਾਇਆ ਜਾਵੇਗਾ।