ਜੱਜਾਂ ਵੱਲੋਂ ਵਕੀਲਾਂ ਦੇ ਚੈਂਬਰਾਂ ਲਈ ਜਗ੍ਹਾ ਦਾ ਨਿਰੀਖਣ
ਹਾਈਕੋਰਟ ਦੇ ਜੱਜਾਂ ਨੇ ਵਕੀਲਾਂ ਦੇ ਚੈਂਬਰਾਂ ਲਈ ਜਗ੍ਹਾ ਦਾ ਨਿਰੀਖਣ ਕੀਤਾ
Publish Date: Sat, 17 Jan 2026 05:41 PM (IST)
Updated Date: Sun, 18 Jan 2026 04:10 AM (IST)
ਅਦਾਲਤ ਦੇ ਕੰਮ ਦਾ ਨਿਰੀਖਣ ਕਰਨ ਤੋਂ ਬਾਅਦ ਤਿੰਨਾਂ ਜੱਜਾਂ ਨੇ ਏਬੀਏ ਦਫ਼ਤਰ ਦਾ ਕੀਤਾ ਦੌਰਾ ਪੱਤਰ ਪੇ੍ਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਅਸ਼ਵਨੀ ਕੁਮਾਰ, ਜੱਜ ਰੋਹਿਤ ਕਪੂਰ ਅਤੇ ਜੱਜ ਕੁਲਦੀਪ ਤਿਵਾੜੀ ਨੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਅਤੇ ਹੋਰ ਅਧਿਕਾਰੀਆਂ ਤੋਂ ਵਕੀਲਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਸੁਣਿਆ। ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਕਿਹਾ ਕਿ ਨਵੇਂ ਵਕੀਲਾਂ ਨੂੰ ਚੈਂਬਰਾਂ ਤੱਕ ਪਹੁੰਚ ਦੀ ਘਾਟ ਹੈ। ਚਿੰਤਾਵਾਂ ਸੁਣਨ ਤੋਂ ਬਾਅਦ ਤਿੰਨਾਂ ਜੱਜਾਂ ਨੇ ਏਬੀਏ ਅਧਿਕਾਰੀਆਂ ਦੇ ਨਾਲ ਜ਼ਿਲ੍ਹਾ ਅਦਾਲਤ ਦੇ ਆਲੇ-ਦੁਆਲੇ ਕਈ ਥਾਵਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਮਸਲੇ ਦਾ ਜਲਦੀ ਹੀ ਹੱਲ ਕੱਢ ਲਿਆ ਜਾਵੇਗਾ। ਜੱਜ ਅਸ਼ਵਨੀ ਕੁਮਾਰ ਅਤੇ ਜੱਜ ਰੋਹਿਤ ਕਪੂਰ ਜ਼ਿਲ੍ਹਾ ਅਦਾਲਤ ਦੇ ਕੰਮਕਾਜ ਦਾ ਨਿਰੀਖਣ ਕਰਨ ਲਈ ਅੰਮ੍ਰਿਤਸਰ ਵਿਚ ਸਨ। ਜੱਜ ਕੁਲਦੀਪ ਤਿਵਾੜੀ ਤਰਨਤਾਰਨ ਵਿਚ ਅਦਾਲਤਾਂ ਦਾ ਨਿਰੀਖਣ ਕਰਨ ਤੋਂ ਬਾਅਦ ਗੁਰੂ ਨਗਰੀ ਪਹੁੰਚੇ। ਏਬੀਏ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ, ਉਪ ਪ੍ਰਧਾਨ ਰਾਜਦੀਪ ਸਿੰਘ ਘੁੰਮਣ, ਸਕੱਤਰ ਵਿੱਕੀ ਮਹਿਰਾ, ਸੰਯੁਕਤ ਸਕੱਤਰ ਸੌਰਭ ਸ਼ਰਮਾ, ਖਜ਼ਾਨਚੀ ਰਾਕੇਸ਼ ਸ਼ਰਮਾ, ਕਾਰਜਕਾਰੀ ਮੈਂਬਰ ਅਮਿਤ ਅਰੋੜਾ ਅਤੇ ਹਰਪ੍ਰੀਤ ਗਰੋਵਰ ਸਮੇਤ ਹੋਰ ਸਾਰੇ ਮੈਂਬਰਾਂ ਨੇ ਜੱਜਾਂ ਦਾ ਸਵਾਗਤ ਕੀਤਾ।