ਹਰਲੀਨ ਕੌਰ ਨੂੰ ਮਿਲਿਆ ‘ਰਾਸ਼ਟਰੀ ਗੌਰਵ ਸਨਮਾਨ' ਐਵਾਰਡ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਨੈਸ਼ਨਲ ਹਿਊਮਨ ਰਾਈਟਸ ਐਂਡ ਕਰਾਈਮ ਕੰਟਰੋਲ ਆਰਗੇਨਾਈਜੇਸ਼ਨ ਸੰਸਥਾ ਦੇ ਮਹਿਲਾ ਵਿੰਗ ਪੰਜਾਬ ਪ੍ਰਧਾਨ ਹਰਲੀਨ ਕੌਰ ਨੂੰ 'ਰਾਸ਼ਟਰੀ ਗੌਰਵ ਸਨਮਾਨ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
Publish Date: Sun, 11 Jan 2026 04:39 PM (IST)
Updated Date: Sun, 11 Jan 2026 04:42 PM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਨੈਸ਼ਨਲ ਹਿਊਮਨ ਰਾਈਟਸ ਐਂਡ ਕਰਾਈਮ ਕੰਟਰੋਲ ਆਰਗੇਨਾਈਜੇਸ਼ਨ ਸੰਸਥਾ ਦੇ ਮਹਿਲਾ ਵਿੰਗ ਪੰਜਾਬ ਪ੍ਰਧਾਨ ਹਰਲੀਨ ਕੌਰ ਨੂੰ ਰਾਸ਼ਟਰੀ ਗੌਰਵ ਸਨਮਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਨੈਸ਼ਨਲ ਹਿਊਮਨ ਰਾਈਟਸ ਐਂਡ ਕਰਾਈਮ ਕੰਟਰੋਲ ਆਰਗਨਾਈਜੇਸ਼ਨ ਵੱਲੋਂ ਆਯੋਜਿਤ ਕੀਤੇ ਗਏ ਸਮਾਰੋਹ ਦੌਰਾਨ ਹਰਲੀਨ ਕੌਰ ਨੂੰ ਸਮਾਜ ਸੇਵੀ ਕਾਰਜਾਂ ਪ੍ਰਦਾਨ ਕੀਤਾ ਗਿਆ। ਸਮਾਰੋਹ ਦੌਰਾਨ ਨੈਸ਼ਨਲ ਹਿਊਮਨ ਰਾਈਟਸ ਐਂਡ ਕਰਾਈਮ ਕੰਟਰੋਲ ਆਰਗਨਾਈਜੇਸ਼ਨ ਦੇ ਕੌਮੀ ਪ੍ਰਧਾਨ ਮੋਹਿਤ ਨਵਾਨੀ ਨੇ ਹਰਲੀਨ ਕੋਰ ਨੂੰ ਐਵਾਰਡ ਪ੍ਰਦਾਨ ਕਰਦਿਆਂ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਤੇ ਸਮਾਜ ਦੀ ਭਲਾਈ ਵਾਸਤੇ ਕੁਝ ਕਰ ਦਿਖਾਉਣ ਦਾ ਜਜ਼ਬਾ ਰੱਖਣ ਵਾਲੀ ਹਰਲੀਨ ਕੌਰ ਸਾਡੀ ਸੰਸਥਾ ਦਾ ਅਹਿਮ ਹਿੱਸਾ ਹਨ। ਪ੍ਰਧਾਨ ਮੋਹਿਤ ਨਵਾਨੀ ਨੇ ਕਿਹਾ ਕਿ ਆਰਗਨਾਈਜੇਸ਼ਨ ਦੇ ਹਰੇਕ ਅਹੁਦੇਦਾਰ ਨੂੰ ਹਰਲੀਨ ਕੌਰ ’ਤੇ ਬੇਹੱਦ ਫਖਰ ਤੇ ਮਾਣ ਹੈ। ਜਿਕਰਯੋਗ ਹੈ ਕਿ ਸੰਸਥਾ ਦੀ ਟੀਮ ਵਿਚ ਕਈ ਨੌਜਵਾਨ ਜੁੜੇ ਹਏ ਹਨ ਅਤੇ ਸਮਾਜ ਸੇਵੀ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ। ਹਰਲੀਨ ਕੌਰ ਨੇ ਦੱਸਿਆ ਕਿ ਸੰਸਥਾ ਵਲੋਂ ਕਈ ਪਰਿਵਾਰ ਅਜਿਹੇ ‘ਅਡਾਪਟ’ ਕੀਤੇ ਹੋਏ ਹਨ, ਜਿਨ੍ਹਾਂ ਦੇ ਹਰ ਮਹੀਨਾਵਾਰੀ ਰਾਸ਼ਨ ਦਾ ਪ੍ਰਬੰਧ ਸਾਡੇ ਵਲੋਂ ਕੀਤਾ ਜਾਂਦਾ ਹੈ ਅਤੇ ਕਈ ਬੱਚੇ ਵੀ ਅਸੀ ‘ਗੋਦ’ ਲਏ ਹਨ, ਜਿਨ੍ਹਾਂ ਦੀ ਪੜ੍ਹਾਈ ਦਾ ਖਰਚ ਅਸੀ ਦਿੰਦੇ ਹਾਂ। ਹੁਣ ਵੀ ਇਹ ਸੰਸਥਾ ਆਪਣੇ ਸਾਥੀਆਂ ਦੇ ਸਹਿਯੋਗ ਸਦਕਾ ਲਗਾਤਾਰ ਲੋੜਵੰਦਾਂ ਨੂੰ ਰਾਸ਼ਨ ਤੇ ਹੋਈ ਰਾਹਤ ਸਮੱਗਰੀ ਮੁਹੱਈਆ ਕਰਵਾ ਰਹੀ ਹੈ। ਪ੍ਰਧਾਨ ਹਰਲੀਨ ਕੌਰ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਰਾਸ਼ਟਰੀ ਗੌਰਵ ਸਨਮਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।