ਕਣਕ ਦੀ ਸਰਕਾਰੀ ਖ਼ਰੀਦ ਦੀ ਹੋਈ ਸ਼ੁਰੂਆਤ
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਅਨਾਜ ਮੰਡੀ ਹਰਸ਼ਾ ਛੀਨਾ ਕੁੱਕੜਾਂ ਵਾਲਾ ਵਿਖੇ ਹਾੜੀ ਦੀ ਫਸਲ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ
Publish Date: Fri, 17 Apr 2026 04:32 PM (IST)
Updated Date: Fri, 17 Apr 2026 04:36 PM (IST)

ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਅਨਾਜ ਮੰਡੀ ਹਰਸ਼ਾ ਛੀਨਾ ਕੁੱਕੜਾਂ ਵਾਲਾ ਵਿਖੇ ਹਾੜੀ ਦੀ ਫਸਲ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਤੋਂ ਪਹਿਲਾਂ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਰੱਬੀ ਬਾਣੀ ਦਾ ਇਲਾਹੀ ਕੀਰਤਨ ਕਰਵਾਇਆ ਗਿਆ। ਇਸ ਉਪਰੰਤ ਚੇਅਰਮੈਨ ਵਰੁਣ ਕੁਮਾਰ, ਐਸਡੀਐਮ ਖੁਸ਼ਪ੍ਰੀਤ ਸਿੰਘ, ਹਰਪ੍ਰੀਤ ਸਿੰਘ ਸੈਕਟਰੀ ਮੰਡੀ ਬੋਰਡ ਵੱਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਪ੍ਰਧਾਨ ਅਨਾਜ ਮੰਡੀ ਹਰਸਾ ਛੀਨਾ ਕੁਕੜਾ ਵਾਲਾ ਗੁਰਪ੍ਰੀਤ ਸਿੰਘ ਛੀਨਾ ਅਤੇ ਮੰਡੀ ਸੁਪਰਵਾਈਜ਼ਰ ਬਾਬਾ ਸਰਬਜੀਤ ਸਿੰਘ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫਸਲ ਚੰਗੀ ਤਰ੍ਹਾਂ ਸੁਕਾ ਕੇ ਮੰਡੀਆਂ ਵਿਚ ਲਿਆਂਦੀ ਜਾਵੇ ਤਾਂ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿਸਾਨਾਂ ਮਜ਼ਦੂਰਾਂ ਦੇ ਪੀਣ ਲਈ ਮੰਡੀ ਵਿਚ ਸਾਫ ਸੁਥਰੇ ਪਾਣੀ ਅਤੇ ਬੈਠਣ ਲਈ ਛਾਂ ਸਮੇਤ ਸਾਰੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਇਸ ਮੌਕੇ ਤੇਜਬੀਰ ਸਿੰਘ ਬੱਗਾ, ਜ਼ਿਲ੍ਹਾ ਸਰਪ੍ਰਸਤ ਅਤੇ ਮੰਡੀ ਭਗਤਾਂਵਾਲਾ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ, ਚੇਅਰਮੈਨ ਰਾਜਵਿੰਦਰ ਸਿੰਘ ਅਟਾਰੀ, ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਸਰਜਾ, ਜੰਡਿਆਲਾ ਪ੍ਰਧਾਨ ਸ਼੍ਰੀ ਸੁਨੀਲ ਪਾਸੀ, ਬਲਵੀਰ ਸਿੰਘ ਖਿਆਲੀਆ, ਕਰਮਜੀਤ ਸਿੰਘ ਚੇਅਰਮੈਨ, ਸਤਿੰਦਰ ਪਾਲ ਸਿੰਘ ਛਿੰਦ ਵਰਨਾਲੀ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਚੋਗਾਵਾਂ, ਕਾਰਜ ਸਿੰਘ ਦਾਲਮ, ਸਤੀਸ਼ ਕੁਮਾਰ ਬਿੱਟੂ ਸਾਬਕਾ ਪ੍ਰਧਾਨ, ਗੁਰਨਾਮ ਸਿੰਘ, ਪਵਨ ਦੇਵਗਨ, ਧਰਵਿੰਦਰ ਸਿੰਘ ਲਾਡੀ, ਮਹਾਵੀਰ ਸਿੰਘ, ਮਣੀ ਗਿੱਲ, ਯਸ਼ਪਾਲ ਸ਼ਰਮਾ, ਗੁਰਜੀਤ ਸਿੰਘ ਸ਼ਾਹੀ, ਗੁਰਪ੍ਰੀਤ ਸਿੰਘ ਭੁੱਲਰ, ਕਰਨ ਉੱਪਲ, ਰਾਣਾ ਨਿਜਰ, ਸੰਦੀਪ ਬਤਰਾ, ਸੰਦੀਪ ਕਾਹਲੋ, ਸਿਮਰ ਸੈਂਸਰਾ, ਰਜੇਸ਼ ਕੁਮਾਰ ਖਜਾਨਚੀ, ਨਰਿੰਦਰ ਸਿੰਘ ਨਾਮਧਾਰੀ, ਉਡੀਕ ਸਿੰਘ, ਸਕੱਤਰ ਸਿੰਘ ਸਾਬਕਾ ਪ੍ਰਧਾਨ, ਹਰਪ੍ਰੀਤ ਸਿੰਘ ਰੰਧਾਵਾ ਸਰਪੰਚ, ਡਿੰਪੀ, ਦਲਜੀਤ ਸਿੰਘ ਚੀਮਾ, ਮਨਦੀਪ ਸਿੰਘ ਸਿੱਧੂ, ਦੀਦਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਆੜਤੀ ਮਜ਼ਦੂਰ ਅਤੇ ਕਿਸਾਨ ਹਾਜ਼ਰ ਸਨ।