ਪੰਜਾਬ 'ਚ ਸਰਕਾਰੀ ਬੱਸਾਂ ਦੇ ਚੱਕੇ ਜਾਮ: ਪਨਬੱਸ ਤੇ ਰੋਡਵੇਜ਼ ਕੰਟਰੈਕਟ ਵਰਕਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ, ਮੁਸਾਫ਼ਰ ਪਰੇਸ਼ਾਨ, ਡਿਪੂਆਂ ਬਾਹਰ ਪੁਲਿਸ ਤਾਇਨਾਤ
ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਹੋ ਗਈ ਹੈ। ਇਸ ਦੇ ਚਲਦਿਆਂ ਸਰਕਾਰੀ ਬੱਸਾਂ ਦੇ ਚੱਕੇ ਜਾਮ ਹੋ ਗਏ ਹਨ, ਸਿਰਫ਼ ਰੈਗੂਲਰ ਸਟਾਫ਼ ਹੀ ਬੱਸਾਂ ਚਲਾ ਰਿਹਾ ਹੈ। ਬੱਸਾਂ ਬੰਦ ਹੋਣ ਕਾਰਨ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੀਆਂ ਸਰਕਾਰੀ ਬੱਸਾਂ ਚੱਲ ਰਹੀਆਂ ਹਨ, ਉਨ੍ਹਾਂ 'ਚ ਭਾਰੀ ਭੀੜ ਹੋਣ ਕਰਕੇ ਬਹੁਤ ਸਾਰੀਆਂ ਔਰਤਾਂ ਨਿੱਜੀ ਬੱਸਾਂ 'ਚ ਸਫ਼ਰ ਕਰਨ ਲਈ ਮਜਬੂਰ ਹਨ। ਭਾਵੇਂ ਮੁਲਾਜ਼ਮਾਂ ਵੱਲੋਂ ਰੋਡਵੇਜ਼ ਡਿਪੂ 'ਚ ਸ਼ਾਂਤੀਪੂਰਵਕ ਰੋਸ਼ ਧਰਨਾ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਡਿਪੂ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
Publish Date: Wed, 10 Jun 2026 10:46 AM (IST)
Updated Date: Wed, 10 Jun 2026 10:47 AM (IST)
ਜਾਗਰਣ ਸੰਵਾਦਦਾਤਾ, ਅੰਮ੍ਰਿਤਸਰ: ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਹੋ ਗਈ ਹੈ। ਇਸ ਦੇ ਚਲਦਿਆਂ ਸਰਕਾਰੀ ਬੱਸਾਂ ਦੇ ਚੱਕੇ ਜਾਮ ਹੋ ਗਏ ਹਨ, ਸਿਰਫ਼ ਰੈਗੂਲਰ ਸਟਾਫ਼ ਹੀ ਬੱਸਾਂ ਚਲਾ ਰਿਹਾ ਹੈ। ਬੱਸਾਂ ਬੰਦ ਹੋਣ ਕਾਰਨ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੀਆਂ ਸਰਕਾਰੀ ਬੱਸਾਂ ਚੱਲ ਰਹੀਆਂ ਹਨ, ਉਨ੍ਹਾਂ 'ਚ ਭਾਰੀ ਭੀੜ ਹੋਣ ਕਰਕੇ ਬਹੁਤ ਸਾਰੀਆਂ ਔਰਤਾਂ ਨਿੱਜੀ ਬੱਸਾਂ 'ਚ ਸਫ਼ਰ ਕਰਨ ਲਈ ਮਜਬੂਰ ਹਨ। ਭਾਵੇਂ ਮੁਲਾਜ਼ਮਾਂ ਵੱਲੋਂ ਰੋਡਵੇਜ਼ ਡਿਪੂ 'ਚ ਸ਼ਾਂਤੀਪੂਰਵਕ ਰੋਸ਼ ਧਰਨਾ ਦਿੱਤਾ ਜਾ ਰਿਹਾ ਹੈ ਪਰ ਫਿਰ ਵੀ ਡਿਪੂ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।
ਦੱਸ ਦਈਏ ਕਿ ਪਿਛਲੀ ਵਾਰ ਵੀ ਕੁਝ ਅਜਿਹਾ ਹੀ ਮਾਹੌਲ ਬਣਿਆ ਸੀ, ਜਿਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਸੀ। ਉਸ ਸਮੇਂ ਪੁਲਿਸ ਵੱਲੋਂ ਲਾਠੀਚਾਰਜ ਕੀਤੇ ਜਾਣ 'ਤੇ ਕੁਝ ਪਨਬੱਸ ਮੁਲਾਜ਼ਮ ਬੱਸ 'ਤੇ ਚੜ੍ਹ ਗਏ ਸਨ ਅਤੇ ਆਪਣੇ ਉੱਪਰ ਡੀਜ਼ਲ ਪਾ ਕੇ ਖੁਦਕੁਸ਼ੀ ਕਰਨ ਦੀ ਚੇਤਾਵਨੀ ਦਿੱਤੀ ਸੀ।