ਜੀਐੱਨਡੀਯੂ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦਾ ਕੈਲੰਡਰ ਰਿਲੀਜ਼
ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਤਿਆਰ ਕੀਤਾ ਸਾਲ 2026 ਦਾ ਕੈਲੰਡਰ ਵਾਈਸ ਚਾਂਸਲਰ ਪ੍ਰੋਫੈਸਰ (ਡਾ) ਕਰਮਜੀਤ ਸਿੰਘ ਤੇ ਰਜਿਸਟਰਾਰ ਪ੍ਰੋਫੈਸਰ (ਡਾ) ਕਰਮਜੀਤ
Publish Date: Fri, 09 Jan 2026 04:30 PM (IST)
Updated Date: Fri, 09 Jan 2026 04:33 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ
ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਤਿਆਰ ਕੀਤਾ ਸਾਲ 2026 ਦਾ ਕੈਲੰਡਰ ਵਾਈਸ ਚਾਂਸਲਰ ਪ੍ਰੋਫੈਸਰ (ਡਾ) ਕਰਮਜੀਤ ਸਿੰਘ ਤੇ ਰਜਿਸਟਰਾਰ ਪ੍ਰੋਫੈਸਰ (ਡਾ) ਕਰਮਜੀਤ ਸਿੰਘ ਚਾਹਲ ਜੀ ਵੱਲੋਂ ਕੈਲੰਡਰ ਦੀ ਘੁੰਡ-ਚੁਕਾਈ ਕੀਤੀ ਗਈ। ਨਾਨ-ਟੀਚਿੰਗ ਐਸੋਸੀਏਸ਼ਨ ਵੱਲੋਂ ਇਹ ਉਪਰਾਲਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਹੈ। ਇਹ ਕੈਲੰਡਰ ਯੂਨੀਵਰਸਿਟੀ ਕੈਂਪਸ, ਜਲੰਧਰ ਕੈਂਪਸ, ਜਲੰਧਰ ਕਾਲਜ ਤੇ ਗੁਰਦਾਸਪੁਰ ਕੈਂਪਸ ਦੇ ਹਰੇਕ ਕਰਮਚਾਰੀ ਤੇ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ। ਇਹ ਐਸੋਸੀਏਸ਼ਨ ਦਾ ਸ਼ਲਾਘਾਯੋਗ ਕੰਮ ਹੈ। ਕੈਲੰਡਰ ਵਿੱਚ ਕਰਮਚਾਰੀਆਂ ਲਈ ਸਰਕਾਰੀ ਛੁੱਟੀਆਂ, ਸੰਗਰਾਂਦ, ਮੱਸਿਆ ਅਤੇ ਪੂਰਨਮਾਸ਼ੀ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਪ੍ਰਧਾਨ ਹਰਦੀਪ ਸਿੰਘ ਨਾਗਰਾ ਵੱਲੋਂ ਨਵੇਂ ਸਾਲ ਤੇ ਲੋਹੜੀ ਦੀਆਂ ਯੂਨੀਵਰਸਿਟੀ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਸਿਹਤ ਤੇ ਤੰਦਰੁਸਤੀ ਅਤੇ ਆਪਣੀ ਯੂਨੀਵਰਸਿਟੀ ਨੂੰ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਦੀ ਕਾਮਨਾ ਕੀਤੀ।