ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਪੰਥ ਦੀ ਕਚਹਿਰੀ ਵਿਚ ਪੇਸ਼ ਕਰਦਿਆਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਜੀ, ਤੁਹਾਡੇ ਪਰਿਵਾਰ ਦਾ ਪਾਲਣ ਪੋਸ਼ਣ ਪੰਥ ਕਰੇ ‘ਤੇ ਤੁਸੀ ਪੰਥ ਵਿਰੋਧੀਆਂ ਦੀ ਚਾਕਰੀ ਕਰੋ।
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਪੰਥ ਦੀ ਕਚਹਿਰੀ ਵਿਚ ਪੇਸ਼ ਕਰਦਿਆਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਜੀ, ਤੁਹਾਡੇ ਪਰਿਵਾਰ ਦਾ ਪਾਲਣ ਪੋਸ਼ਣ ਪੰਥ ਕਰੇ ‘ਤੇ ਤੁਸੀ ਪੰਥ ਵਿਰੋਧੀਆਂ ਦੀ ਚਾਕਰੀ ਕਰੋ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਚ ਪਾਠੀ ਭਰਤੀ ਹੋ ਕੇ ਜਿਸ ਸੰਸਥਾ ਵਿਚ ਤੁਸੀਂ ਸੇਵਾ ਕੀਤੀ ਉਸ ਸੰਸਥਾ ਨੇ ਤੁਹਾਨੂੰ ਪੰਥ ਵਿਚ ਮਾਨ ਸਨਮਾਨ ਦਿੰਦਿਆਂ ਸਿੱਖ ਪੰਥ ਦੀਆਂ ਉੱਚੀਆਂ ਤੇ ਸੁੱਚੀਆਂ ਸੇਵਾਵਾਂ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵਿਚ ਸੇਵਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੰਥੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੋਂ ਬਾਅਦ ਅਹਿਮ ਸੇਵਾਵਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰਥੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਵੀ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧ ਵਿਚ ਸੌਂਪੀਆਂ ਸਨ।
ਇਨ੍ਹਾਂ ਸੇਵਾਵਾਂ ਨੂੰ ਤਨ ਦੇਹੀ ਨਾਲ ਨਾ ਨਿਭਾ ਕੇ ਨਾ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰਥੀ ਵੱਲੋਂ ਨਿਭਾਈਆਂ ਜਾਂਦੀਆਂ ਡਿਊਟੀਆਂ ‘ਤੇ ਕਦੀ ਬਿਰਾਜਮਾਨ ਹੋਏ ਅਤੇ ਨਾ ਹੀ ਸਿੱਖ ਪੰਥ ਨਾਲ ਅਹਿਮ ਜੁੜੇ ਮਾਮਾਲੇ ਦੇ ਫੈਂਸਲੇ ਨੂੰ 2 ਦਸੰਬਰ 2024 ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁੰਦਿਆ ਕਰ ਸਕੇ। ਇਹ ਫੈਸਲਾ ਕਰਨ ਦੇ ਅਧਿਕਾਰ ਪੰਥ ਵਿਰੋਧੀਆਂ ਦੇ ਹੱਥਾਂ ਵਿਚ ਖੇਡਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੇ ਕੇ ਪੰਥ ਨੂੰ ਖੇਰੂੰ-ਖੇਰੂੰ ਕਰਨ ਦੇ ਨਾਲ ਨਾਲ ਸਾਰਿਆਂ ਨੂੰ ਇਕ ਕਰਨ ਦੀ ਥਾਂ 100 ਸਾਲ ਪੁਰਾਤਨ ਸੰਸਥਾ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਭੰਗ ਅਤੇ ਖਤਮ ਕਰਨ ਦਾ ਯਤਨ ਕੀਤਾ ਗਿਆ, ਜਿਹੜੀ ਸੰਸਥਾ ਦਾ ਜਨਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਹੋਵੇ, ਉਸ ਸੰਸਥਾ ਨੂੰ ਗੁਰੂ ਸਾਹਿਬ ਨੇ ਆਪ ਵਰਤ ਕੇ ਬਚਾ ਲਿਆ ਅਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਦੇਸ਼ ਵਿਦੇਸ਼ ਦੇ ਲੋਕਾਂ ਵਿਚ ਮੁੱੜ ਉਭਰ ਚੁੱਕੀ ਹੈ।
ਸਰਨਾ ਨੇ ਗਿਆਨੀ ਰਘਬੀਰ ਸਿੰਘ ਨੂੰ ਕਿਹਾ ਕਿ ਜਿਸ ਦੀ ਚੜ੍ਹਾਈ ਨਾ ਦੇਖਦੇ ਹੋਏ ਹੁਣ ਪੰਥ ਵਿਰਧਿੀਆਂ ਨੇ ਝੂਠ ਦਾ ਪੁਲੰਦਾ ਤੁਹਾਡੇ ਹੱਥ ਵਿਚ ਸੌਂਪ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦਾ ਜੋ ਯਤਨ ਕੀਤਾ ਸੀ, ਉਸ ਨੂੰ ਸਫਲ ਹੁੰਦਾ ਨਾ ਦੇਖ ਮੂੰਹ ਦੀ ਖਾਣੀ ਪਈ ਹੈ। ਇਸ ਲਈ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਤੁਹਾਡੇ ਇਸ ਝੂਠ ਨੂੰ ਝੂਠ ਸਾਬਤ ਕਰਨ ਲਈ ਇਸ ਦੇ ਸਬੂਤ ਮੰਗੇ ਤਾਂ ਤੁਸੀਂ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਸ੍ਰੀ ਹਰਿਮੰਦਰ ਸਾਹਿਬ ਨੂੰ ਛੱਡ ਕੇ ਦਿੱਲੀ ਵਿਖੇ ਬਣਾਏ ਆਪਣੇ ਨਵੇਂ ਆਕਾਵਾਂ ਦੀ ਗੋਦ ਵਿਚ ਲੁੱਕਣ ਲਈ ਆ ਗਏ ਹੋ।
ਸਰਨਾ ਨੇ ਗਿਆਨੀ ਰਘਬੀਰ ਸਿੰਘ ਨੂੰ ਕਿਹਾ ਕਿ ਸ਼੍ਰੋਮਣੀ ਕਮੇਟੀ ਵਿਰੁੱਧ ਦੋਸ਼ਾਂ ਦਾ ਪਿਟਾਰਾ ਖੋਲ੍ਹ ਕੇ ਪੰਥ ਵਿਰਧਿੀਆਂ ਦੀ ਗੋਦ ‘ਚ ਦਿੱਲੀ ਪਹੁੰਚ ਗਏ ਹੋ। ਸਰਨਾ ਨੇ ਗਿਆਨੀ ਰਘਬੀਰ ਸਿੰਘ ਨੂੰ ਸਵਾਲ ਕਰਦਿਆਂ ਦੋਸ਼ ਲਗਾਇਆ ਕਿ ਦੋਸ਼ਾਂ ਨੂੰ ਸਾਬਤ ਕਰਨ ਦੀ ਥਾਂ ਪੰਥ ਨੂੰ ਇਸ ਦਾ ਜਵਾਬ ਦੇ ਦਿਓ ਕਿ ਦਿੱਲੀ ਵਿਖੇ ਬਾਬਾ ਵਿਰਸਾ ਸਿੰਘ ਦੇ ਸਥਾਨ ‘ਤੇ ਰਾਤ ਰਹਿ ਕੇ ਜੱਗ ਹਵਨ ਕਰਵਾਉਂਦੇ ਰਹੇ ਹੋ ਜਾਂ ਫਿਰ ਹਰਮੀਤ ਸਿੰਘ ਕਾਲਕਾ ਤੇ ਮਨਜਿੰਦਰ ਸਿੰਘ ਸਿਰਸਾ ਨਾਲ ਕਿਹੜੀਆਂ ਗੁਪਤ ਮੀਟਿੰਗਾਂ ਹੋਈਆਂ ਹਨ। ਜਾਂ ਫਿਰ ਇਨ੍ਹਾਂ ਪਾਸੋਂ ਆਪਣੀ ਇਨਾਮ ਦੀ ਰਾਸ਼ੀ ਤਾਂ ਲੈਣ ਲਈ ਤਾਂ ਨਹੀਂ ਪਹੁੰਚੇ, ਸਿੱਖ ਪੰਥ ਨੂੰ ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਵੀ ਤੁਹਾਨੂੰ ਦੇਣਾ ਪਵੇਗਾ।