ਗਗਨਦੀਪ ਰੰਧਾਵਾ ਖ਼ੁਦਕੁਸ਼ੀ ਮਾਮਲਾ : 'ਫੋਨ 'ਤੇ ਧਮਕੀ ਅਤੇ... ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ'; ਰੋਂਦੇ ਹੋਏ ਬੇਟੀ ਨੇ ਕੀਤੀ ਫੌਰੰਸਿਕ ਜਾਂਚ ਦੀ ਮੰਗ
ਹਰਸੀਰਤ ਕੌਰ ਨੇ ਕਿਹਾ ਕਿ ਕੀ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੇ ਉਸ ਦੇ ਪਿਤਾ ਨੂੰ ਫ਼ੋਨ ਕਾਲਾਂ ਰਾਹੀਂ ਧਮਕੀ ਦਿੱਤੀ ਸੀ ਅਤੇ ਕੀ ਉਨ੍ਹਾਂ ਲੋਕਾਂ ਦਾ ਪਤਾ ਲਗਾਇਆ ਗਿਆ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਵਟਸਐਪ ਕਾਲਾਂ ਰਾਹੀਂ ਧਮਕੀ ਦਿੱਤੀ ਸੀ।
Publish Date: Mon, 23 Mar 2026 08:09 PM (IST)
Updated Date: Mon, 23 Mar 2026 08:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਵੇਅਰਹਾਊਸ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ’ਤੇ ਉਨ੍ਹਾਂ ਦੀ ਧੀ ਹਰਸੀਰਤ ਕੌਰ (17) ਨੇ ਆਪਣੇ ਪਿਤਾ ਦੀ ਮੌਤ ਦੀ ਪੁਲਿਸ ਜਾਂਚ ਬਾਰੇ ਇਕ ਪ੍ਰੈੱਸ ਕਾਨਫਰੰਸ ਵਿਚ ਸਵਾਲ ਉਠਾਏ। ਹਰਸੀਰਤ ਕੌਰ ਨੇ ਕਿਹਾ ਕਿ ਕੀ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੇ ਉਸ ਦੇ ਪਿਤਾ ਨੂੰ ਫ਼ੋਨ ਕਾਲਾਂ ਰਾਹੀਂ ਧਮਕੀ ਦਿੱਤੀ ਸੀ ਅਤੇ ਕੀ ਉਨ੍ਹਾਂ ਲੋਕਾਂ ਦਾ ਪਤਾ ਲਗਾਇਆ ਗਿਆ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਵਟਸਐਪ ਕਾਲਾਂ ਰਾਹੀਂ ਧਮਕੀ ਦਿੱਤੀ ਸੀ।
ਉਨ੍ਹਾਂ ਕਿਹਾ ਕਿ ਸਾਈਬਰ ਸੈੱਲ ਆਪਣੇ ਆਪ ਇਹ ਵੀ ਪਤਾ ਲਗਾ ਸਕਦਾ ਹੈ ਕਿ 10 ਲੱਖ ਰੁਪਏ ਦੀ ਰਿਸ਼ਵਤ ਲੈਣ ਦੀ ਵੀਡੀਓ ਕਦੋਂ ਅਤੇ ਕਿਸ ਦੇ ਮੋਬਾਈਲ ਤੋਂ ਬਣਾਈ ਗਈ ਸੀ। ਇਸ ਦਾ ਕੀ ਮਕਸਦ ਸੀ? ਉਸ ਸਮੇਂ ਮੋਬਾਈਲ ਦੀ ਲੋਕੇਸ਼ਨ ਕੀ ਸੀ ਅਤੇ ਇਹ ਕਿਉਂ ਬਣਾਈ ਗਈ ਸੀ।
ਹਰਸੀਰਤ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਮੋਬਾਈਲ 'ਤੇ ਕਈ ਕਾਲਾਂ ਆਈਆਂ ਸਨ। ਇਕ ਕਾਲ ਨਾਰਮਲ ਕੀਤੀ ਗਈ ਸੀ। ਪਰ ਪੁਲਿਸ ਇਸ ਕਾਲ ਦੀ ਰਿਕਾਰਡਿੰਗ ਪ੍ਰਾਪਤ ਕਰਕੇ ਮਾਮਲੇ ਨੂੰ ਸੁਲਝਾ ਸਕਦੀ ਹੈ। ਪਾਪਾ ਨੇ ਮੈਨੂੰ ਆਪਣੇ ਤਸ਼ੱਦਦ ਬਾਰੇ ਕੁਝ ਨਹੀਂ ਦੱਸਿਆ। ਪਾਪਾ ਬਹੁਤ ਦਰਦ ਵਿਚ ਸਨ। ਹਰਸੀਰਤ ਨੇ ਦੱਸਿਆ ਕਿ ਉਹ ਸਕੂਲ ਤੋਂ ਬਾਅਦ ਆਪਣੀ ਸਹੇਲੀ ਦੇ ਘਰ ਜਾਂਦੀ ਸੀ।