ਸ਼ਹਿਜ਼ਾਦਾਨੰਦ ਕਾਲਜ ਦਾ ਫਾਊਂਡੇਸ਼ਨ-ਡੇ ਤੇ ਲੋਹੜੀ ਸਮਾਗਮ ਅੱਜ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਗ੍ਰੀਨ ਐਵੀਨਿਊ ਵਿਖੇ ਸਥਿਤ ਸ਼ਹਿਜ਼ਾਦਾ ਨੰਦ ਕਾਲਜ ਦਾ ਫਾਊਂਡੇਸ਼ਨ-ਡੇ ਤੇ ਧੀਆਂ ਦੀ ਲੋਹੜੀ ਸਮਾਰੋਹ ਅੱਜ ਕਾਲਜ ਦੇ ਵਿਹੜੇ ਵਿਚ ਮਨਾਇਆ ਜਾਵੇਗਾ। ਇਹ ਸਮਾਰੋਹ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਸ਼ਮਾ
Publish Date: Thu, 15 Jan 2026 04:34 PM (IST)
Updated Date: Thu, 15 Jan 2026 04:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਗ੍ਰੀਨ ਐਵੀਨਿਊ ਵਿਖੇ ਸਥਿਤ ਸ਼ਹਿਜ਼ਾਦਾ ਨੰਦ ਕਾਲਜ ਦਾ ਫਾਊਂਡੇਸ਼ਨ-ਡੇ ਤੇ ਧੀਆਂ ਦੀ ਲੋਹੜੀ ਸਮਾਰੋਹ ਅੱਜ ਕਾਲਜ ਦੇ ਵਿਹੜੇ ਵਿਚ ਮਨਾਇਆ ਜਾਵੇਗਾ। ਇਹ ਸਮਾਰੋਹ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਤੇ ਪ੍ਰਿੰਸੀਪਲ ਡਾ. ਰੀਨਾ ਤਲਵਾੜ ਦੀ ਅਗਵਾਈ ਹੇਠ ਮਨਾਇਆ ਜਾਵੇਗਾ। ਇਸ ਸਬੰਧੀ ਪ੍ਰਧਾਨ ਸੁਸ਼ਮਾ ਮਹਿਰਾ ਅਤੇ ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੇ ਕਾਲਜ ਕਮੇਟੀ ਤੇ ਸਟਾਫ ਨਾਲ ਮੀਟਿੰਗ ਕੀਤੀ ਅਤੇ ਤਿਆਰੀਆਂ ਦਾ ਜਾਇਜਾ ਲਿਆ। ਉਨ੍ਹਾਂ ਦੱਸਿਆ ਇਸ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਮਾਰੋਹ ਦੌਰਾਨ ਹਿੱਸਾ ਲੈਣ ਲਈ ਸਾਰੇ ਵਿਦਿਆਰਥੀ ਤੇ ਸਟਾਫ ਵੀ ਉਤਸ਼ਾਹਿਤ ਹੈ। ਪ੍ਰਧਾਨ ਸੁਸ਼ਮਾ ਮਹਿਰਾ ਤੇ ਕਾਲਜ ਪ੍ਰਿੰਸੀਪਲ ਡਾ. ਰੀਨਾ ਤਲਵਾੜ ਨੇ ਕਿਹਾ ਕਿ ਸਮੂਹ ਸਟਾਫ ਤੇ ਮੈਂਬਰਾਂ ਦੇ ਸਹਿਯੋਗ ਨਾਲ ਕਾਲਜ ਸਫਲਤਾ ਦੀਆਂ ਬੁਲੰਦੀਆਂ ਛੂਹ ਰਿਹਾ ਹੈ। ਉਨ੍ਹਾਂ ਫਾਊਂਡੇਸ਼ਨ-ਡੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਵਿਿਦਆਰਥੀਆਂ ਦੇ ਉਜਵਲ ਭਵਿੱਖ ਲਈ ਵਚਨਬੱਧ ਹੈ ਤੇ ਹਮੇਸ਼ਾ ਰਹੇਗਾ। ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਨ ਤੇ ਉਨ੍ਹਾਂ ਨੂੰ ਜਿੰਮੇਵਾਰ ਨਾਗਰਿਕ ਬਣਾਉਣ ਲਈ ਅਸੀ ਹਮੇਸ਼ਾ ਯਤਨਸ਼ੀਲ ਰਹੇ ਹਾਂ। ਜ਼ਿਕਰਯੋਗ ਹੈ ਕਿ ਠੰਢ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਕਾਲਜ ਖੁੱਲ੍ਹਣ ਤੋਂ ਬਾਅਦ ਲੋਹੜੀ ਤੇ ਫਾਊਂਡੇਸ਼ਨ ਸਮਾਰੋਹ ਅੱਜ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਾਲਜ ਡਾਇਰੈਕਟਰ ਚਮਨ ਲਾਲ, ਕੋਆਰਡੀਨੇਟਰ ਪ੍ਰੋ. ਰਮਨਦੀਪ, ਕਾਲਜ ਦਾ ਸਮੂਹ ਸਟਾਫ ਅਤੇ ਵਿਿਦਆਰਥੀ ਹਾਜ਼ਰ ਸਨ।