ਪਹਿਲਾ ਡਾ. ਅੰਬੇਡਕਰ ਜੀ ਮੈਮੋਰੀਅਲ ਟੀ 20 ਕ੍ਰਿਕੇਟ ਟੂਰਨਾਮੈਂਟ ਦੀ ਸ਼ੁਰੂਆਤ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਪਹਿਲਾ ਡਾ. ਅੰਬੇਡਕਰ ਜੀ ਮੈਮੋਰੀਅਲ ਟੀ 20 ਕ੍ਰਿਕੇਟ ਟੂਰਨਾਮੈਂਟ ਗੁਰੂ ਨਾਨਕ ਕ੍ਰਿਕੇਟ ਸਟੇਡੀਅਮ ਵਿੱਚ
Publish Date: Thu, 23 Apr 2026 04:32 PM (IST)
Updated Date: Thu, 23 Apr 2026 04:37 PM (IST)

ਅੰਮ੍ਰਿਤਸਰ : ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਨੂੰ ਸਮਰਪਿਤ ਪਹਿਲਾ ਡਾ. ਅੰਬੇਡਕਰ ਜੀ ਮੈਮੋਰੀਅਲ ਟੀ 20 ਕ੍ਰਿਕੇਟ ਟੂਰਨਾਮੈਂਟ ਗੁਰੂ ਨਾਨਕ ਕ੍ਰਿਕੇਟ ਸਟੇਡੀਅਮ ਵਿੱਚ ਆਤਮ ਕ੍ਰਿਕੇਟ ਅਕੈਡਮੀ ਦੇ ਹੈੱਡ ਕੋਚ ਕਰਨ ਖੋਸਲਾ, ਕੋਚ ਮੋਹਿਤ, ਕੋਚ ਰਾਹੁਲ ਖੋਸਲਾ, ਵਿਮਲ ਸ਼ਰਮਾ ਦੀ ਅਗਵਾਈ ਵਿਚ ਸ਼ੁਰੂ ਕੀਤਾ ਗਿਆ। ਜਿਸ ਵਿਚ ਵਾਲਮੀਕਿ ਮਜਬੀ ਸਿੱਖ ਮੋਰਚਾ ਦੇ ਪੰਜਾਬ ਉਪ ਪ੍ਰਧਾਨ ਬਾਬਾ ਮਨਜੀਤ ਸਿੰਘ ਸੈਣੀ, ਪਰਮਜੀਤ ਕੌਰ ਸੈਣੀ ਵਲੋਂ ਟੂਰਨਾਮੇਂਟ ਦੀ ਸ਼ਰੂਆਤੀ ਰਸਮ ਕਰਕੇ ਨੌਜਵਾਨ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਤੇ ਆਤਮ ਪਬਲਿਕ ਸਕੂਲ ਦੇ ਪ੍ਰਿੰਸੀਪਲ ਪ੍ਰਤੀਕ ਸਹਿਦੇਵ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਰਾਹੁਲ ਖੋਸਲਾ ਨੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਅਤੇ ਕ੍ਰਿਕੇਟ ਮੈਚ ਸ਼ੁਰੂ ਕਰਵਾਏ। ਬਾਬਾ ਮਨਜੀਤ ਸਿੰਘ ਸੈਣੀ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ ਅਤੇ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਹੋ ਕੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਥੋੜੇ ਹੀ ਸਮੇਂ ਵਿੱਚ ਵੱਡੇ ਪੱਧਰ ਤੇ ਟੂਰਨਾਮੈਂਟ ਕਰਵਾਉਣਾ ਸ਼ਲਾਘਾਯੋਗ ਕਦਮ ਹੈ। ਰਾਹੁਲ ਖੋਸਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ੇ ਦੇ ਕੋਹੜ ਤੋਂ ਦੂਰ ਕਰਨ ਦੇ ਉਦੇਸ਼ ਨਾਲ ਅਤੇ ਡਾ.ਅੰਬੇਡਕਰ ਦੀ ਸੋਚ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਲਈ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਅੱਜ ਤੋਂ ਟੂਰਨਾਮੈਂਟ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਪਹਿਲੇ ਸਥਾਨ ਤੇ ਆਉਣ ਵਾਲੀ ਟੀਮ ਨੂੰ 31 ਹਜਾਰ ਇਨਾਮ ਤੇ ਟਰਾਫ਼ੀ, ਦੂਜੇ ਨੰਬਰ ਤੇ 21 ਹਜਾਰ ਤੇ ਟਰਾਫੀ ਇਨਾਮ ਵਜੋ ਦਿੱਤੇ ਜਾਣਗੇ। ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿੱਚ ਇਸ ਤਰਾਂ ਦੇ ਟੂਰਨਾਮੈਂਟ ਜਾਰੀ ਰਹਿਣਗੇ।