ਲਿਟਸ ਬਡਸ ਸਕੂਲ ’ਚ ਫੇਅਰਵੈਲ ਪਾਰਟੀ ਕਰਵਾਈ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਲਿਟਲ ਬੱਡਸ ਪਬਲਿਕ ਸਕੂਲ ਖੰਡਵਾਲਾ ਵਿਚ ਦਸਵੀਂ ਜਮਾਤ ਦੀ ਫੇਅਰਵੈਲ ਪਾਰਟੀ ਪ੍ਰੈਜੀਡੈਂਟ ਸੁਰਿੰਦਰਪਾਲ ਸਿੰਘ ਅਤੇ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਸਕੂਲ ਦੇ ਵਿਿਦਆਰਥੀ
Publish Date: Wed, 25 Feb 2026 04:30 PM (IST)
Updated Date: Wed, 25 Feb 2026 04:34 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਲਿਟਲ ਬੱਡਸ ਪਬਲਿਕ ਸਕੂਲ ਖੰਡਵਾਲਾ ਵਿਚ ਦਸਵੀਂ ਜਮਾਤ ਦੀ ਫੇਅਰਵੈਲ ਪਾਰਟੀ ਪ੍ਰੈਜੀਡੈਂਟ ਸੁਰਿੰਦਰਪਾਲ ਸਿੰਘ ਅਤੇ ਪ੍ਰਿੰਸੀਪਲ ਸੁਰਿੰਦਰ ਕੌਰ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਸਕੂਲ ਦੇ ਵਿਿਦਆਰਥੀ ਤੇ ਵਿਿਦਆਰਥਣਾਂ ਨੇ ਸਕੂਲ ਵਿਚ ਬਿਤਾਏ ਗਏ 10 ਸਾਲਾਂ ਦੀਆਂ ਯਾਦਾਂ ਨੂੰ ਤਾਜਾ ਕੀਤੀ ਅਤੇ ਅਧਿਆਪਕਾਂ ਵਲੋਂ ਪੜ੍ਹਾਏ ਜਾਣ ਦੀ ਪ੍ਰਸ਼ੰਸਾ ਕੀਤੀ। ਵਿਿਦਆਰਥੀ ਅਤੇ ਅਧਿਆਪਕਾਂ ਨੇ ਮਿਲ ਕੇ ਪਾਰਟੀ ਦਾ ਆਨੰਦ ਲਿਆ। ਸਕੂਲ ਦੀ ਪ੍ਰਿੰਸੀਪਲ ਸੁਰਿੰਦਰ ਕੌਰ, ਸਕੂਲ ਦੀ ਉਪ ਪ੍ਰਿੰਸੀਪਲ ਯੋਗਿਤਾ ਭਾਰਦਵਾਜ ਨੇ ਬੱਚਿਆਂ ਦੇੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਵਿਿਦਆਰਥੀਆਂ ਨੂੰ ਹਮੇਸ਼ਾਂ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜੀਵਨ ਵਿਚ ਕਾਮਯਾਬ ਇਨਸਾਨ ਬਣਨ ਲਈ ਹਮੇਸ਼ਾਂ ਮਿਹਨਤ ਤੇ ਲਗਨ ਦੀ ਜਰੂਰਤ ਹੁੰਦੀ ਹੈ। ਕਿਸੇ ਵੀ ਕੰਮ ਵਿਚ ਸਫਲਤਾ ਜਾਂ ਉੱਚ ਮੁਕਾਮ ਹਾਸਲ ਕਰਨ ਲਈ ਆਪਣੇ ਜੀਵਨ ਦਾ ਲਕਸ਼ ਜਰੂਰ ਧਾਰਨ ਕਰੋ ਅਤੇ ਇਸ ਲਕਸ਼ ਨੂੰ ਹਾਸਲ ਕਰਨ ਲਈ ਆਪਣੀ ਪੂਰੀ ਲਗਨ ਨਾਲ ਮਿਹਨਤ ਕਰੋ। ਇਸ ਉਪਰੰਤ ਉਨ੍ਹਾਂ ਨੇ ਵਧੀਆ ਕਾਰਗੁਜਾਰੀ ਕਰਨ ਵਾਲੇ ਵਿਿਦਆਰਥੀਆਂ ਅਤੇ ਵੱਖ-ਵੱਖ ਗਤੀਵਿਧੀਆਂ ਵਿਚ ਇਨਾਮ ਜਿੱਤੇ ਵਾਲੇ ਵਿਿਦਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਅਧਿਆਪਕਾਂ ਵਿਚ ਵੀਨਾ, ਹਰਮਨ, ਦਵਿੰਦਰ ਕੌਰ ਅਤੇ ਹੋਰ ਸਟਾਫ ਹਾਜ਼ਰ ਸਨ।