ਸੇਂਟ ਮੀਰਾ ਪਬਲਿਕ ਸਕੂਲ ਦਾ ਸ਼ਾਨਦਾਰ ਨਤੀਜਾ
ਗੁਰਿੰਦਰ ਸਿੰਘ ਗਿੱਲ, ਪੰਜਾਬੀ ਜਾਗਰਣ ਵਰਪਾਲ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਂਟ ਮੀਰਾ ਪਬਲਿਕ ਸਕੂਲ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਦਾ ਅੱਠਵੀਂ ਕਲਾਸ ਦਾ ਬੋਰਡ ਦਾ ਨਤੀਜਾ 100 ਫ਼ੀਸਦੀ ਰਿਹਾ। ਸਕੂਲ ਵਿਚ ਪਹਿਲੇ ਨੰਬਰ ’ਤੇ ਰਹਿਣ ਵਾਲੀ ਵਿਿਦਆਰਥਣ
Publish Date: Thu, 16 Apr 2026 04:06 PM (IST)
Updated Date: Thu, 16 Apr 2026 04:09 PM (IST)
ਗੁਰਿੰਦਰ ਸਿੰਘ ਗਿੱਲ, ਪੰਜਾਬੀ ਜਾਗਰਣ ਵਰਪਾਲ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਂਟ ਮੀਰਾ ਪਬਲਿਕ ਸਕੂਲ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਦਾ ਅੱਠਵੀਂ ਕਲਾਸ ਦਾ ਬੋਰਡ ਦਾ ਨਤੀਜਾ 100 ਫ਼ੀਸਦੀ ਰਿਹਾ। ਸਕੂਲ ਵਿਚ ਪਹਿਲੇ ਨੰਬਰ ’ਤੇ ਰਹਿਣ ਵਾਲੀ ਵਿਿਦਆਰਥਣ ਨਵਦੀਪ ਕੌਰ ਪੁੱਤਰੀ ਜਸਪਾਲ ਸਿੰਘ ਨੇ 93.7 ਫ਼ੀਸਦੀ ਅੰਕ ਹਾਸਲ ਕੀਤੇ। ਦੂਜੇ ਨੰਬਰ ਤੇ ਰਹਿਣ ਵਾਲੀਆਂ ਦੋ ਵਿਿਦਆਰਥਣਾਂ ਸਿਮਰਨ ਕੌਰ ਪੁੱਤਰੀ ਵਰਿੰਦਰ ਸਿੰਘ ਅਤੇ ਕਰਮਜੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਦੇ 93.5 ਫ਼ੀਸਦੀ ਅੰਕ ਹਨ। ਤੀਸਰੇ ਨੰਬਰ ’ਤੇ ਰਹਿਣ ਵਾਲੀ ਵਿਿਦਆਰਥਣ ਪਵਨਦੀਪ ਕੌਰ ਪੁੱਤਰੀ ਹਰਜਿੰਦਰ ਸਿੰਘ 92.6 ਫ਼ੀਸਦੀ ਅੰਕ ਹਾਸਲ ਕੀਤੇ। ਸਕੂਲ ਦੇ ਬਾਕੀ ਸਭ ਵਿਿਦਆਰਥੀ ਵੀ 80 ਫ਼ੀਸਦੀ ਤੋਂ ਵੱਧ ਅੰਕਾਂ ਨਾਲ ਪਾਸ ਹੋਏ। ਇਸ ਮੌਕੇ ਸਕੂਲ ਦੇ ਐੱਮਡੀ ਅਜੇ ਕੁਮਾਰ ਅਤੇ ਪ੍ਰਿੰਸੀਪਲ ਅਨੂ ਸ਼ਰਮਾ ਨੇ ਸਮੂਹ ਸਟਾਫ ਅਤੇ ਵਿਿਦਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਾਮਯਾਬੀ ਦਾ ਇਹ ਸਫ਼ਰ ਨਿਰੰਤਰ ਚੱਲਦਾ ਰਹੇਗਾ।