ਈਟੀਓ ਨੇ ਸੈਦੋਲੇਹਲ ’ਚ ਸੰਪਰਕ ਸੜਕਾਂ ਦਾ ਨੀਂਹ ਪੱਥਰ ਰੱਖਿਆ
ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਗਤੀ ਕਰਦਿਆਂ ਹੋਇਆਂ ਹਲਕੇ ਦੇ ਪਿੰਡ ਸੈਦੋਲੇਹਲ ਵਿੱਚ ਸੰਪਰਕ ਸੜਕ ਦੇ ਪ੍ਰੋਜੈਕਟਾਂ ਦਾ
Publish Date: Wed, 22 Apr 2026 04:14 PM (IST)
Updated Date: Wed, 22 Apr 2026 04:16 PM (IST)

ਭਗਵਾਨ ਸਿੰਘ ਖੁਜਾਲਾ, ਪੰਜਾਬੀ ਜਾਗਰਣ ਤਰਸਿੱਕਾ : ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਗਤੀ ਕਰਦਿਆਂ ਹੋਇਆਂ ਹਲਕੇ ਦੇ ਪਿੰਡ ਸੈਦੋਲੇਹਲ ਵਿੱਚ ਸੰਪਰਕ ਸੜਕ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਰੀਬ 1ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਸੜਕਾਂ ਦੀ ਉਸਾਰੀ ਦੇ ਮਹੱਤਵਪੂਰਨ ਕੰਮ ਕੀਤੇ ਜਾਣਗੇ, ਜੋ ਪਿੰਡ ਸੈਦੋਲੇਹਲ ਦੇ ਸਮੁੱਚੇ ਵਿਕਾਸ ਵਿਚ ਮੀਲ ਪੱਥਰ ਸਾਬਿਤ ਹੋਣਗੇ। ਉਨ੍ਹਾਂ ਦੱਸਿਆ ਕਿ ਹਲਕੇ ਦੇ ਪਿੰਡ ਸੈਦੋਲੇਹਲ ਵਿਖੇ ਵੱਖ-ਵੱਖ ਇੰਟਰਲਾਕਿੰਗ ਸੜਕਾਂ ਦੀ ਉਸਾਰੀ 1 ਕਰੋੜ 40 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਜਾਵੇਗੀ। ਇਹ ਸੜਕਾਂ ਕੁੱਲ 3.50 ਕਿਲੋਮੀਟਰ ਲੰਬੀਆਂ ਹੋਣਗੀਆਂ ਅਤੇ 10 ਫੁੱਟ ਚੌੜਾਈ ਨਾਲ ਤਿਆਰ ਕੀਤੀਆਂ ਜਾਣਗੀਆਂ, ਜਿਸ ਨਾਲ ਪਿੰਡ ਵਿਚ ਆਵਾਜਾਈ ਦੇ ਸਾਧਨਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੰਮ ਸਪੈਸ਼ਲ ਅਸਿਸਟੈਂਸ ਸਕੀਮ ਹੇਠ ਕਰਵਾਏ ਜਾਣਗੇ। ਸਬੰਧਤ ਠੇਕੇਦਾਰਾਂ ਨੂੰ ਕੰਮ ਅਲਾਟ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਨੂੰ 6 ਮਹੀਨਿਆਂ ਵਿਚ ਮੁਕੰਮਲ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਇਸ ਮੌਕੇ ਗੁਰਵਿੰਦਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮਹਿਤਾ, ਵਾਈਸ ਚੇਅਰਮੈਨ ਰਵਿੰਦਰ ਸਿੰਘ ਸੈਦੋਲੇਹਲ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਸੈਦੋਲੇਹਲ, ਕੁਲਦੀਪ ਸਿੰਘ ਪੰਪ ਵਾਲੇ, ਗਿਆਨੀ ਸਵਿੰਦਰ ਸਿੰਘ ਟੇਲਰ, ਨਰਿੰਦਰ ਸਿੰਘ ਮੈਂਬਰ ਪੰਚਾਇਤ, ਦਵਿੰਦਰ ਸਿੰਘ ਬਿੱਟੂ ਮੈਂਬਰ ਪੰਚਾਇਤ, ਬਲਵਿੰਦਰ ਸਿੰਘ ਕੁੰਡਾ, ਜਸਪਾਲ ਸਿੰਘ ਆੜਤੀ, ਸਕੱਤਰ ਸਿੰਘ ਸੈਦੋਲੇਹਲ,ਡਾ.ਬਲਬੀਰ ਸਿੰਘ, ਸਰਬਜੀਤ ਸਿੰਘ ਡੇਰੀਵਾਲੇ, ਸੁਖਦੇਵ ਸਿੰਘ ਟੈਲੀਕਾਮ ਵਾਲੇ, ਗੁਰਮੀਤ ਸਿੰਘ ਜੋਬਨ ਸੈਦੋਲੇਹਲ ਆਦਿ ਹਾਜ਼ਰ ਸਨ।