ਐਸਐੱਸਈ ਕੈਂਬਰਿਜ ਸਕੂਲ ’ਚ ਮਨਾਇਆ ‘ਅਰਥ-ਡੇ’
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੇਂਟ ਸੋਲਜਰ ਇਲੀਟ (ਐਸਐੱਸਈ) ਕੈਂਬਰਿਜ ਸਕੂਲ ਰਾਮਤੀਰਥ ਰੋਡ ਵਿਖੇ ‘ਅਰਥ-ਡੇ’ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਰੋਹ ਦੀ ਅਗਵਾਈ ਮੈਨੇਜਿੰਗ ਡਾਇਰੈਕਟਰ ਸੇਂਟ ਸੋਲਜਰ ਆਫ ਗਰੱੁਪਸ ਡਾ. ਮੰਗਲ
Publish Date: Fri, 24 Apr 2026 04:11 PM (IST)
Updated Date: Fri, 24 Apr 2026 04:16 PM (IST)

ਧਰਤੀ ਨੂੰ ਹਰਿਆ ਭਰਿਆ ਬਣਾਉਣ ’ਚ ਆਪਣਾ ਯੋਗਦਾਨ ਪਾਈਏ : ਅਮਨਦੀਪ ਕੌਰ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੇਂਟ ਸੋਲਜਰ ਇਲੀਟ (ਐਸਐੱਸਈ) ਕੈਂਬਰਿਜ ਸਕੂਲ ਰਾਮਤੀਰਥ ਰੋਡ ਵਿਖੇ ‘ਅਰਥ-ਡੇ’ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਰੋਹ ਦੀ ਅਗਵਾਈ ਮੈਨੇਜਿੰਗ ਡਾਇਰੈਕਟਰ ਸੇਂਟ ਸੋਲਜਰ ਆਫ ਗਰੱੁਪਸ ਡਾ. ਮੰਗਲ ਸਿੰਘ ਕਿਸ਼ਨਪੁਰੀ, ਡਾਇਰੈਕਟਰ ਅਮਨਦੀਪ ਕੌਰ, ਡਾਇਰੈਕਟਰ ਡਾ. ਅਮਰਪ੍ਰੀਤ ਕੌਰ, ਚੇਅਰਮੈਨ ਡਾ. ਅਮਨਪ੍ਰੀਤ ਕੌਰ ਅਤੇ ਪ੍ਰਿੰਸੀਪਲ ਸੁਹਾਸਿਨੀ ਗੁਲਾਟੀ ਨੇ ਕੀਤੀ। ਇਸ ਮੌਕੇ ਪ੍ਰਿਯੰਕਾ ਸ਼ਰਮਾ ਕੋਆਰਡੀਨੇਟਰ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਸੀ। ਇਸ ਸਬੰਧ ਵਿਚ ਬੱਚਿਆਂ ਨੇ ਧਰਤੀ ਨੂੰ ਬਚਾਉਣ ਲਈ ਰੁੱਖ ਲਗਾਉਣ, ਰੀਸਾਈਕਲ ਕੀਤੀ ਕਲਾ ਬਣਾਉਣ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕਤਾ ਦੀਆਂ ਗਤੀਵਿਧੀਆਂ ਦੇ ਸਲੋਗਨ ਤਿਆਰ ਕੀਤੇ ਅਤੇ ਆਪਣੇ ਭਾਸ਼ਣਾ ਰਾਹੀਂ ਧਰਤੀ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ। ਸਕੂਲ ਦੇ ਅਧਿਆਪਕਾਂ ਨੇ ਵੀ ਖੁਦ ਰੱੁਖਾਂ ਦੀਆਂ ਕਲਾਕ੍ਰਿਤੀਆਂ ਵਿਚ ਬੱਚਿਆਂ ਨੂੰ ਵੱਖ-ਵੱਖ ਗਤੀਵਿਧੀਆਂ ਰਾਹੀਂ ਜਾਗਰੂਕ ਕਰਦਿਆਂ ਬੂਟੇ ਲਗਾਉਣ ਤੇ ਧਰਤੀ ਦੀ ਹੌਂਦ ਬਚਾਉਣ ਦਾ ਸੁਨੇਹਾ ਦਿੱਤਾ। ਸਕੂਲ ਦੇ ਛੋਟੇ ਛੋਟੇ ਬੱਚਿਆਂ ਨੇ ਹਰੇ ਨੀਲੇ ਰੰਗ ਦੇ ਕੱਪੜੇ ਪਾ ਕੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਦਾ ਸੰਦੇਸ਼ ਲੈ ਕੇ ਵਿਸ਼ੇਸ਼ ਪੇਸ਼ਕਾਰੀ ਕੀਤੀ ਅਤੇ ਸਾਰੇ ਵਿਿਦਆਰਥੀਆਂ ਤੇ ਸਟਾਫ ਨੇ ਧਰਤੀ ਨੂੰ ਬਚਾਉਣ ਅਤੇ ਇੱਕ ਹਰੇ ਸਿਹਤਮੰਦ ਭਵਿੱਖ ਵੱਲ ਸਾਰਥਕ ਕਦਮ ਚੁੱਕਣ ਦਾ ਪ੍ਰਣ ਲਿਆ। ਬੱਚਿਆਂ ਵਿਚ ਵਾਤਾਵਰਨ ਵਿਸ਼ੇ ਸਬੰਧੀ ਆਰਟ-ਕਰਾਫਟ ਮੁਕਾਬਲਾ ਵੀ ਕਰਵਾਇਆ ਗਿਆ। ਬੱਚਿਆਂ ਨੇ ਵਾਤਾਵਰਨ ਵਿਿਸ਼ਆਂ ’ਤੇ ਆਪਣੀ ਪੇਸ਼ਕਾਰੀ ਦੇ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਧਰਤੀ ਦਾ ਤਾਪਮਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਧੁੱਪ ਵਿਚ ਕੁਝ ਪਲ ਲਈ ਵੀ ਖੜੇ ਹੋਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਸ ਦਾ ਮੁੱਖ ਕਾਰਨ ਮਨੁੱਖ ਵਲੋਂ ਰੁੱਖਾਂ ਦੀ ਕੀਤੀ ਜਾ ਰਹੀ ਕਟਾਈ ਵੀ ਹੈ ਅਤੇ ਵਾਤਾਵਰਨ ਗੰਦਲਾ ਹੁੰਦਾ ਜਾ ਰਿਹਾ ਹੈ। ਵਾਤਾਵਰਨ ਉਦੋਂ ਹੀ ਸ਼ੁੱਧ ਹੋਵੇਗਾ ਜਦੋਂ ਰੁੱਖ ਅਤੇ ਬੂਟੇ ਹੋਣਗੇ। ਡਾਇਰੈਕਟਰ ਅਮਨਦੀਪ ਕੌਰ ਤੇ ਡਾ. ਅਮਰਪ੍ਰੀਤ ਕੌਰ ਨੇ ਕਿਹਾ ਕਿ ਗਲੋਬਲ ਵਾਰਮਿੰਗ ਦੇ ਵਧਦੇ ਖ਼ਤਰੇ ਕਾਰਨ ਬੀਮਾਰੀਆਂ ਵੱਧ ਰਹੀਆਂ ਹਨ। ਧਰਤੀ ਦੇ ਵੱਧ ਰਹੇ ਤਾਪਮਾਨ ਪ੍ਰਤੀ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਵੱਧ ਤੋਂ ਵੱਧ ਬੂਟੇ ਲਗਾਉਣਾ ਸਮੇਂ ਦੀ ਬਹੁਤ ਵੱਡੀ ਮੰਗ ਹੈ। ਚੇਅਰਮੈਨ ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਸਾਰੇ ਇਕੱਠੇ ਹੋ ਕੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਵਿਚ ਆਪਣਾ ਯੋਗਦਾਨ ਪਾਈਏ।