ਡਾ. ਪੂਜਾ ਪ੍ਰਭਾਕਰ ਵੱਲੋਂ ਪ੍ਰਧਾਨ ਰਜਨੀ ਸ਼ਰਮਾ ਸਨਮਾਨਿਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਐਂਟੀ ਕਰੱਪਸ਼ਨ ਆਫ ਇੰਡੀਆ (ਵਿਜੀਲੈਂਸ ਵਿਭਾਗ ਤੇ ਐਜੂਕੇਸ਼ਨ ਸੈੱਲ) ਦੇ ਨੈਸ਼ਨਲ ਵਾਈਸ ਪ੍ਰਧਾਨ ਡਾ. ਪੂਜਾ ਪ੍ਰਭਾਕਰ ਅਤੇ ਸੁਪਰੀਮ ਹੈਲਥ ਟੈੱਕ ਦੇ ਐੱਮਡੀ ਦੇਸ਼ ਦੀਪਕ ਸ਼ਰਮਾ ਵਲੋਂ ਕਾਂਗਰਸ ਦੇ ਮਹਿਲਾ ਵਿੰਗ ਦੀ
Publish Date: Thu, 16 Apr 2026 04:10 PM (IST)
Updated Date: Thu, 16 Apr 2026 04:15 PM (IST)

ਰੰਮੀ ਤੇ ਰਜਨੀ ਸ਼ਰਮਾ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦੇ ਆ ਰਹੇ : ਡਾ. ਪੂਜਾ ਪ੍ਰਭਾਕਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਐਂਟੀ ਕਰੱਪਸ਼ਨ ਆਫ ਇੰਡੀਆ (ਵਿਜੀਲੈਂਸ ਵਿਭਾਗ ਤੇ ਐਜੂਕੇਸ਼ਨ ਸੈੱਲ) ਦੇ ਨੈਸ਼ਨਲ ਵਾਈਸ ਪ੍ਰਧਾਨ ਡਾ. ਪੂਜਾ ਪ੍ਰਭਾਕਰ ਅਤੇ ਸੁਪਰੀਮ ਹੈਲਥ ਟੈੱਕ ਦੇ ਐੱਮਡੀ ਦੇਸ਼ ਦੀਪਕ ਸ਼ਰਮਾ ਵਲੋਂ ਕਾਂਗਰਸ ਦੇ ਮਹਿਲਾ ਵਿੰਗ ਦੀ ਨਵ-ਨਿਯੁਕਤ ਜਿਲ੍ਹਾ ਪ੍ਰਧਾਨ ਰਜਨੀ ਸ਼ਰਮਾ ਨੂੰ ਉਚੇਚੇ ਤੌਰ ’ਤੇ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਹਾਈਕਮਾਂਡ ਵਲੋਂ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਪ੍ਰਧਾਨ ਦੀ ਜਿੰਮੇਵਾਰੀ ਮਿਹਨਤੀ ਕਾਂਗਰਸੀ ਆਗੂ ਰਜਨੀ ਸ਼ਰਮਾ ਨੂੰ ਬੀਤੇ ਦਿਨੀਂ ਸੌਪੀ ਗਈ ਹੈ। ਇਸੇ ਤਹਿਤ ਐਂਟੀ ਕਰੱਪਸ਼ਨ ਆਫ ਇੰਡੀਆ ਦੇ ਨੈਸ਼ਨਲ ਵਾਈਸ ਪ੍ਰਧਾਨ ਡਾ. ਪੂਜਾ ਪ੍ਰਭਾਕਰ ਅਤੇ ਸੁਪਰੀਮ ਹੈਲਥ ਟੈੱਕ ਦੇ ਐੱਮਡੀ ਦੇਸ਼ ਦੀਪਕ ਸ਼ਰਮਾ ਵਲੋਂ ਰਜਨੀ ਸ਼ਰਮਾ ਨੂੰ ਜ਼ਿਲ੍ਹਾ ਮਹਿਲਾ ਕਾਂਗਰਸੀ ਕਮੇਟੀ ਅੰਮ੍ਰਿਤਸਰ ਦੀ ਪ੍ਰਧਾਨ ਬਣਨ ’ਤੇ ਸਨਮਾਨਿਤ ਕੀਤਾ ਤੇ ਮੂੰਹ ਮਿੱਠਾ ਕਰਵਾਇਆ। ਜ਼ਿਕਰਯੋਗ ਹੈ ਕਿ ਰਜਨੀ ਸ਼ਰਮਾ ਵਾਰਡ ਨੰਬਰ 80 ਤੋਂ ਕੌਂਸਲਰ ਰਮਨ ਰੰਮੀ ਦੇ ਧਰਮਪਤਨੀ ਹਨ। ਰਜਨੀ ਸ਼ਰਮਾ ਪੰਜਾਬ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ ਅਤੇ ਇਸ ਤੋਂ ਪਹਿਲਾਂ ਕੌਂਸਲਰ ਅਤੇ ਤਿੰਨ ਸਾਲ ਜਿਲ੍ਹਾ ਵਾਈਸ ਪ੍ਰਧਾਨ ਯੂਥ ਵਿੰਗ ਵੀ ਰਹਿ ਚੁੱਕੇ ਹਨ। ਡਾ. ਪੂਜਾ ਪ੍ਰਭਾਕਰ ਅਤੇ ਦੇਸ਼ ਦੀਪਕ ਸ਼ਰਮਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਦਾ ਇਹ ਫੈਂਸਲਾ ਸ਼ਲਾਘਾਯੋਗ ਹੈ। ਰਜਨੀ ਸ਼ਰਮਾ ਮਿਹਨਤੀ ਤੇ ਜੁਝਾਰੂ ਆਗੂ ਹਨ। ਹਾਈਕਮਾਂਡ ਨੇ ਪਾਰਟੀ ਪ੍ਰਤੀ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਜਿੰਮੇਵਾਰੀ ਸੌਪੀ ਹੈ। ਉਨ੍ਹਾਂ ਕਿਹਾ ਕਿ ਆਸ ਕਰਦੇ ਹਾਂ ਕਿ ਰਜਨੀ ਸ਼ਰਮਾ ਪਾਰਟੀ ਦੀ ਮਜਬੂਤੀ ਅਤੇ ਖਾਸ ਕਰਕੇ ਮਹਿਲਾ ਵਿੰਗ ਨੂੰ ਹੋਰ ਵੀ ਵੱਡਾ ਤੇ ਮਜਬੂਤ ਬਣਾਉਣ ਲਈ ਵਿਸ਼ੇਸ਼ ਯਤਨ ਤੇ ਰੂਪ-ਰੇਖਾ ਉਲੀਕਣਗੇ। ਪ੍ਰਧਾਨ ਮਹਿਲਾ ਵਿੰਗ ਰਜਨੀ ਸ਼ਰਮਾ ਨੇ ਜਿੱਥੇ ਕਾਂਗਰਸ ਪਾਰਟੀ ਦੀ ਸਮੁੱਚੀ ਹਾਈਕਮਾਂਡ ਤੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦਾ ਧੰਨਵਾਦ ਕੀਤਾ। ਉਨ੍ਹਾਂ ਪਾਰਟੀ ਹਾਈਕਮਾਂਡ ਨੂੰ ਭਰੋਸਾ ਦਿੱਤਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਲਗਨ ਤੇ ਤਨਦੇਹੀ ਨਾਲ ਨਿਭਾਉਣਗੇ। ਪਾਰਟੀ ਦੀ ਮਜਬੂਤੀ ਲਈ ਮਹਿਲਾ ਵਿੰਗ ਨੂੰ ਮਜਬੂਤ ਕਰਨ ਵਿਚ ਕੋਈ ਕਸਰ ਨਹੀਂ ਛੱਡਣਗੇ।