ਡਾਕਟਰ ਬੀਆਰ ਅੰਬੇਡਕਰ ਜੈਅੰਤੀ ਉਤਸ਼ਾਹ ਨਾਲ ਮਨਾਈ
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸੇਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਵਿਖੇ ਡਾਕਟਰ ਬੀਆਰ ਅੰਬੇਡਕਰ ਜਯੰਤੀ ਬੜੇ ਉਤਸਾਹ ਅਤੇ ਸਤਿਕਾਰ ਸਹਿਤ ਮਨਾਈ ਗਈ। ਇਸ ਸਬੰਧ ਵਿਚ ਸਕੂਲ ਵਿਚ ਵਿਸ਼ੇਸ਼ ਅਸੈਂਬਲੀ ਦਾ ਪ੍ਰੋਗਰਾਮ
Publish Date: Thu, 16 Apr 2026 04:12 PM (IST)
Updated Date: Thu, 16 Apr 2026 04:15 PM (IST)

ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਸੇਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਜੰਡਿਆਲਾ ਗੁਰੂ ਵਿਖੇ ਡਾਕਟਰ ਬੀਆਰ ਅੰਬੇਡਕਰ ਜਯੰਤੀ ਬੜੇ ਉਤਸਾਹ ਅਤੇ ਸਤਿਕਾਰ ਸਹਿਤ ਮਨਾਈ ਗਈ। ਇਸ ਸਬੰਧ ਵਿਚ ਸਕੂਲ ਵਿਚ ਵਿਸ਼ੇਸ਼ ਅਸੈਂਬਲੀ ਦਾ ਪ੍ਰੋਗਰਾਮ ਰੱਖਿਆ ਗਿਆ। ਜਿਸ ਵਿਚ ਪੰਜਵੀਂ ਕਲਾਸ ਦੇ ਵਿਿਦਆਰਥੀਆਂ ਨੇ ਬਾਬਾ ਭੀਮ ਰਾਓ ਅੰਬੇਦਕਰ ਨਾਲ ਸਬੰਧਤ ਮੌਲਿਕ ਅਧਿਕਾਰ, ਮੌਲਿਕ ਕਰਤਵ, ਅਤੇ ਦੇਸ਼ ਦੇ ਸੰਵਿਧਾਨ ਸਬੰਧੀ ਵੱਖ-ਵੱਖ ਸਲੋਗਨ ਬਣਾ ਕੇ ਇਸ ਦਿਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਪਰੰਤ ਸਕੂਲ ਦੇ ਆਡੋਟੋਰੀਅਮ ਵਿਚ ਇਸ ਦਿਨ ਨਾਲ ਸੰਬੰਧਿਤ ਕੁਈਜ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਦਸਵੀਂ ਕਲਾਸ ਦੇ ਸਾਰੇ ਸੈਕਸ਼ਨ ਵਿਚਕਾਰ ਰੱਖਿਆ ਗਿਆ, ਜਿਸ ਵਿਚ ਬੱਚਿਆਂ ਨੂੰ ਸੰਵਿਧਾਨ ਸਬੰਧੀ ਅਤੇ ਦੇਸ਼ ਦੇ ਹੈਰੀਟੇਜ ਵਿਰਾਸਤ ਅਤੇ ਦੇਸ਼ ਦੇ ਸੱਭਿਆਚਾਰ ਸਬੰਧੀ ਵੱਖ-ਵੱਖ ਸਵਾਲ ਪੁੱਛੇ ਗਏ। ਇਸ ਪ੍ਰੋਗਰਾਮ ਵਿਚ ਬੱਚਿਆਂ ਨੇ ਵੱਧ ਚੜ ਕੇ ਉਤਸਾਹ ਦਿਖਾਇਆ। ਇਸ ਮੁਕਾਬਲੇ ਵਿਚ ਦਸਵੀਂ ਏ ਨੇ ਪਹਿਲਾ ਸਥਾਨ, ਦਸਵੀਂ ਡੀ ਨੇ ਦੂਸਰਾ ਸਥਾਨ ਅਤੇ ਦਸਵੀਂ ਬੀ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਬੱਚਿਆਂ ਨੂੰ ਸਕੂਲ ਮੈਨੇਜਮੈਂਟ ਵੱਲੋਂ ਇਨਾਮ ਵੀ ਦਿੱਤੇ ਗਏ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਬੱਚਿਆਂ ਨੂੰ ਡਾਕਟਰ ਬੀਆਰ ਅੰਬੇਦਕਰ ਦੁਆਰਾ ਬਣਾਏ ਗਏ ਸੰਵਿਧਾਨ ਪ੍ਰਤੀ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਸੰਵਿਧਾਨ ਦੁਆਰਾ ਸਿਖਾਏ ਗਏ ਸਮਾਨਤਾ, ਨਿਆ ਅਤੇ ਸਿੱਖਿਆ ਦੇ ਮੁੱਲਾਂ ਤੇ ਜ਼ੋਰ ਦਿੰਦੇ ਹੋਏ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਦੀਪ ਸ਼ਰਮਾ, ਸ਼ਿਲਪਾ ਸ਼ਰਮਾ ਕੁਆਰਡੀਨੇਟਰ, ਨੀਲਾਕਸ਼ੀ ਗੁਪਤਾ ਕੁਆਰਡੀਨੇਟਰ, ਗੁਰਦੀਸ਼ ਕੌਰ, ਪਰਮਿੰਦਰ ਕੌਰ, ਮਨਪ੍ਰੀਤ ਕੌਰ, ਮਮਤਾ ਸ਼ਰਮਾ, ਕੰਵਰਦੀਪ ਕੌਰ, ਨੈਨਸੀ, ਬਿਕਰਮ ਸਿੰਘ, ਸਮੂਹ ਸਟਾਫ ਅਤੇ ਬੱਚੇ ਹਾਜਰ ਸਨ। ਕੈਪਸਨ: ਸੇਂਟ ਸੋਲਜਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੂ ਵਿਖੇ ਡਾ. ਬੀਆਰ ਅੰਬੇਡਕਰ ਜਯੰਤੀ ਮੌਕੇ ਸਕੂਲ ਵਿਿਦਆਰਥੀਆਂ ਅਤੇ ਸਟਾਫ਼ ਨਾਲ ਡਾ. ਮੰਗਲ ਸਿੰਘ ਕਿਸਨਪੁਰੀ, ਡਾ. ਅਮਰਪ੍ਰੀਤ ਕੌਰ।