ਡਾ. ਭੀਮ ਰਾਓ ਦਾ ਜੀਵਨ ਪ੍ਰੇਰਣਾ ਸਰੋਤ : ਰੰਧਾਵਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਜੈ ਭੀਮ ਮਹਾਂ ਸੰਘ ਪੰਜਾਬ ਵੱਲੋਂ ਭਾਰਤ ਰਤਨ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਕੇਂਦਰੀ ਵਾਲਮੀਕਿ ਮੰਦਰ ਨਜ਼ਦੀਕ ਹਾਥੀ ਗੇਟ ਵਿਖੇ ਬੜੀ ਸ਼ਰਧਾ ਤੇ ਧੂਮਧਾਮ
Publish Date: Mon, 20 Apr 2026 04:12 PM (IST)
Updated Date: Mon, 20 Apr 2026 04:15 PM (IST)

ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਜੈ ਭੀਮ ਮਹਾਂ ਸੰਘ ਪੰਜਾਬ ਵੱਲੋਂ ਭਾਰਤ ਰਤਨ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਕੇਂਦਰੀ ਵਾਲਮੀਕਿ ਮੰਦਰ ਨਜ਼ਦੀਕ ਹਾਥੀ ਗੇਟ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੇ ਨਾਲ ਹੀ ਇਸ ਸੰਸਥਾ ਵੱਲੋਂ ਜਨਜਾਗ੍ਰਤੀ ਮਸ਼ਾਲ ਰੈਲੀ ਵੀ ਪੂਰੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੋਂ ਹੁੰਦੀ ਹੋਈ ਬਾਬਾ ਸਾਹਿਬ ਦੀ ਮੂਰਤੀ ਟਾਊਨ ਹਾਲ ਵਿਖੇ ਸਮਾਪਤੀ ਕੀਤੀ ਗਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪੁਤਲੀਘਰ ਸਰਕਲ ਤੋਂ ਪ੍ਰਧਾਨ ਰਣਧੀਰ ਸਿੰਘ ਗੋਰਾ ਰੰਧਾਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਬਾਬਾ ਸਾਹਿਬ ਦੇ ਜਨਮ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਗੋਰਾ ਰੰਧਾਵਾ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੂੰ ਭਾਰਤ ਦੇ ਗੌਰਵ ਤੇ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਣਿਆ ਜਾਂਦਾ ਹੈ। ਉਹ ਸਮਾਜ ਸੁਧਾਰਕ, ਨਿਆ ਸ਼ਾਸਤਰੀ, ਅਰਥ ਸ਼ਾਸਤਰੀ, ਲੇਖਕ, ਸਿਆਸਤਦਾਨ ਤੇ ਦਲਿਤ ਬੋਧੀ ਅੰਦੋਲਨ ਲਈ ਇਕ ਪ੍ਰੇਰਨਾ ਸਰੋਤ ਸਨ। ਅੰਬੇਡਕਰ ਸਾਹਿਬ ਸਾਡੇ ਮਾਰਗ ਦਰਸ਼ਕ ਹਨ। ਇਸ ਮੌਕੇ ਅਮਿਤ ਭੀਮ, ਚੇਅਰਮੈਨ ਮਹੇਸ਼ ਅਟਵਾਲ, ਪ੍ਰਧਾਨ ਅਸ਼ੋਕ ਨਾਹਰ, ਜ਼ਨਰਲ ਸੱਕਤਰ ਰਮਨ ਰੰਧਾਵਾ, ਸਕੱਤਰ ਵਿਨੋਦ ਗਿੱਲ, ਨਿਰਮਲ ਸਿੰਘ, ਬੋਬੀ ਮਲਹੋਤਰਾ, ਅਰੁਣ ਸੋਂਧੀ, ਭਾਰਤ ਭੂਸ਼ਣ, ਪ੍ਰੋ. ਪਦਮਜੀਤ, ਰਾਜੇਸ਼ ਕੁਮਾਰ, ਰਵੀ ਚੋਹਾਨ, ਰਜਿੰਦਰ ਕੁਮਾਰ ਵਿਕਾਸ, ਮਨੋਜ-ਅਟਵਾਲ, ਰਾਹੁਲ, ਮਹਿਲਾ ਵਿੰਗ ਕ੍ਰਾਂਤੀ ਅਟਵਾਲ, ਸਾਜਨ ਕ੍ਰਿਸ਼ਨ, ਛਾਇਆ ਮੱਟੂ, ਨੀਲਮ ਚੌਹਾਨ, ਬਬੀਤਾ, ਸਾਜਨ ਸਿੰਘ ਮਾਹਲ, ਰਾਹੁਲ, ਸੋਨੂੰ ਨਾਹਰ ਆਦਿ ਹਾਜ਼ਰ ਸਨ।