ਸੀਐੱਚਸੀ ਵੇਰਕਾ ਵਿਖੇ ਮਨਾਈ ਧੀਆਂ ਦੀ ਲੋਹੜੀ
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਵੇਰਕਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜ ਕੁਮਾਰ ਲੋਹੜੀ ਦੇ ਮੋਕੇ ਨਵਜੰਮੀਆਂ ਬੱਚੀਆਂ ਤੇ ਮਾਪਿਆਂ ਨੂੰ ਤੋਹਫਿਆਂ
Publish Date: Wed, 14 Jan 2026 04:16 PM (IST)
Updated Date: Wed, 14 Jan 2026 04:18 PM (IST)

ਐੱਸਐੱਮਓ ਵੱਲੋਂ ਵੰਡੇ ਨਵਜੰਮੀਆਂ ਬੱਚੀਆਂ ਨੂੰ ਤੋਹਫੇ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਕਮਿਊਨਿਟੀ ਹੈਲਥ ਸੈਂਟਰ ਵੇਰਕਾ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜ ਕੁਮਾਰ ਲੋਹੜੀ ਦੇ ਮੋਕੇ ਨਵਜੰਮੀਆਂ ਬੱਚੀਆਂ ਤੇ ਮਾਪਿਆਂ ਨੂੰ ਤੋਹਫਿਆਂ ਨਾਲ ਨਿਵਾਜ ਕੇ ਲੋਹੜੀ ਦਾ ਤਿਉਹਾਰ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਐੱਸਐੱਮਓ ਡਾ. ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਐੱਚਸੀ ਵੇਰਕਾ ਵਿਖੇ ਧੀਆਂ ਦੀ ਲੋਹੜੀ ਬੜੇ ਉਤਸ਼ਾਹ ਨਾਲ ਮਨਾਈ ਗਈ ਤੇ ਨਵਜੰਮੀਆਂ ਬੱਚੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਤੋਹਫੇ ਦਿੱਤੇ ਗਏ। ਐੱਸਐੱਮਓ ਡਾ. ਰਾਜ ਕੁਮਾਰ ਨੇ ਕਿਹਾ ਕਿ ਸਮਾਜ ਵਿਚ ਭਰੂਣ ਹੱਤਿਆ ਦੀ ਬੁਰਾਈ ਨੂੰ ਗੰਭੀਰਤਾ ਨਾਲ ਖਤਮ ਕਰਨ ਦੇ ਲਈ ਸਾਨੂੰ ਸਭ ਨੂੰ ਮਿਲ ਕੇ ਠੋਸ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਭਰੂਣ ਹੱਤਿਆ ਦੀ ਲਾਹਨਤ ਨੂੰ ਖਤਮ ਕਰਨ ਲਈ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਜਨਮ ਲੈਣ ਦਾ ਹੱਕ ਦੇਣਾ ਚਾਹੀਦਾ ਹੈ। ਕਿਉਂਕਿ ਧੀਆਂ ਸਮਾਜ ਦਾ ਧੁਰਾ ਹਨ, ਜੋ ਵੰਸ਼ ਨੂੰ ਅੱਗੇ ਵਧਾਉਂਦੀਆਂ ਹਨ। ਉਨ੍ਹਾਂ ਕਿਹਾ ਜੇਕਰ ਧੀਆਂ ਹੀ ਸਮਾਜ ਵਿਚ ਨਹੀਂ ਹੋਣਗੀਆਂ ਤਾਂ ਪਰਿਵਾਰ ਵਿਚ ਵਾਧਾ ਅਸੰਭਵ ਹੈ। ਐੱਸਐੱਮਓ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੁਝ ਲੋਕ ਧੀਆਂ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿਚ ਮਾਰ ਦੇਣ ਦਾ ਘਿਨਾਉਣਾ ਕੰਮ ਕਰਦੇ ਹਨ ਜੋ ਇਕ ਵੱਡਾ ਪਾਪ ਹੈ ਤੇ ਇਸੇ ਕਾਰਨ ਦਿਨੋ ਦਿਨ ਧੀਆਂ ਦੀ ਗਿਣਤੀ ਤੇਜ਼ੀ ਨਾਲ ਘਟਦੀ ਜਾ ਰਹੀ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਡਾ. ਅਰਵਿੰਦਰ ਸਿੰਘ, ਡਾ. ਅਨਮੋਲ ਕੌਰ, ਬਲ਼ਾਕ ਐਕਸਟੈਂਸ਼ਨ ਐਜੂਕੇਟਰ ਪੂਜਾ ਸ਼ਰਮਾ, ਐੱਮਐੱਲਟੀ ਗਰੇਡ-1 ਰਜਿੰਦਰ ਸਿੰਘ, ਸਟਾਫ ਨਰਸ ਜੈਸਮੀਨ ਕੌਰ ਮੌਜੂਦ ਸਨ।