ਸਾਈਬਰ ਕਰਾਈਮ ਤੇ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਸੈਮੀਨਾਰ
ਸਾਈਬਰ ਕਰਾਈਮ ਤੇ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
Publish Date: Sat, 17 Jan 2026 04:37 PM (IST)
Updated Date: Sun, 18 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਣੂੰਪੁਰ ਵਿਖੇ ਸਾਈਬਰ ਕਰਾਈਮ ਅਤੇ ਭਰੂਣ ਹੱਤਿਆ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਥਾਣਾ ਸਾਂਝ ਕੇਂਦਰ ਛੇਹਰਟਾ ਦੇ ਇੰਸਪੈਕਟਰ ਨਵਦੀਪ ਕੌਰ ਵਲੋਂ ਵਿਿਦਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਸਰ ਹੀ ਬੱਚੇ ਸੋਸ਼ਲ ਮੀਡੀਆ ਜਰੀਏ ਸਾਈਬਰ ਕਰਾਈਮ ਦੇ ਸ਼ਿਕੰਜੇ ਵਿਚ ਆ ਜਾਂਦੇ ਹਨ। ਛੋਟੀ ਉਮਰ ਦੇ ਬੱਚੇ ਅਕਸਰ ਗਲਤ ਐਪਲੀਕੇਸ਼ਨ ਡਾਊਨਲੋਡ ਕਰਕੇ ਫਾਇਨੈਂਸ਼ਲੀ ਨੁਕਸਾਨ ਵੀ ਕਰਵਾ ਲੈਂਦੇ ਹਨ ਅਤੇ ਮਾਨਸਿਕ ਤੌਰ ’ਤੇ ਵੀ ਖੁਦ ਨੂੰ ਪ੍ਰੇਸ਼ਾਨੀ ਵਿਚ ਪਾ ਲੈਂਦੇ ਹਨ। ਸਾਈਬਰ ਅਪਰਾਧ ਰਾਹੀਂ ਕਿਸੇ ਦੇ ਈ-ਮੇਲ ਖਾਤੇ ਨੂੰ ਹਾਈਜੈਕ ਕੀਤਾ ਜਾਂਦਾ ਹੈ ਅਤੇ ਬੈਂਕ-ਖਾਤਿਆਂ ਨਾਲ ਛੇੜਛਾੜ ਕੀਤੀ ਜਾਂਦੀ ਹੈ। ਸਾਈਬਰ ਅਪਰਾਧੀ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਯਤਨ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਜਾਗਰੂਕਤਾ ਦਾ ਸੁਨੇਹਾ ਦਿੰਦਿਆਂ ਆਖਿਆ ਕਿ ਠੱਗਾਂ ਵਲੋਂ ਮੋਬਾਇਲ ਅਤੇ ਈ-ਮੇਲ ਤੋਂ ਸਾਨੂੰ ਭਰਮਾਉਣ ਤੇ ਗੁੰਮਰਾਹ ਕਰਨ ਲਈ ਸੁਨੇਹੇ ਆਉਂਦੇ ਹਨ। ਇਸ ਲਈ ਸਾਨੂੰ ਹਰ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਹੈ। ਇਸ ਲਈ ਜ਼ਰੂਰੀ ਹੈ ਕਿ ਕਿਸੇ ਅਣਜਾਣ ਵਿਅਕਤੀ ਨਾਲ ਆਪਣੇ ਬਾਰੇ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਪ੍ਰਿੰਸੀਪਲ ਪ੍ਰਦੀਪ ਆਨੰਦ ਅਤੇ ਸਾਇੰਸ ਮਿਸਟ੍ਰੈਸ ਗਗਨਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਏਐੱਸਆਈ, ਸੰਜੀਵ ਕੁਮਾਰ ਏਐੱਸਆਈ, ਲਵਪ੍ਰੀਤ ਸਿੰਘ ਹੈੱਡ ਕਾਂਸਟੇਬਲ, ਗਨੇਸ਼ ਕੁਮਾਰ ਲੈਕਚਰਾਰ ਤੇ ਬਿਕਰਮਜੀਤ ਸਿੰਘ ਲੈਕਚਰਾਰ ਮੌਜੂਦ ਸਨ।