ਕੰਟਰੈਕਟਰ ਵਰਕਰ ਯੂਨੀਅਨ ਧਰਨੇ ’ਤੇ ਬੈਠੇ
ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਆਪਣੀਆਂ ਮੁੱਢਲੀਆਂ ਮੰਗਾਂ ਦੇ ਸਬੰਧ ਵਿਚ ਧਰਨੇ ’ਤੇ ਬੈਠੇ ਸੈਂਟਰ ਸਟੋਰ ਵੇਰਕਾ ਅੰਮ੍ਰਿਤਸਰ ਵਿਖੇ ਲਗਾਤਾਰ ਚੱਲ ਰਹੇ ਧਰਨਾ ਚੱਲ ਰਿਹਾ ਹੈ। ਜਿਸ ਦੀ ਅਗਵਾਈ ਵਿਸ਼ਾਲ, ਹਰਜੀਤ ਸਿੰਘ, ਰਕੇਸ਼ ਕੁਮਾਰ ਸ਼ਰਮਾਂ, ਅਜੇ ਕੁਮਾਰ
Publish Date: Thu, 11 Jun 2026 04:08 PM (IST)
Updated Date: Thu, 11 Jun 2026 04:11 PM (IST)

ਠੇਕੇਦਾਰ ਬਾਹਰ ਕਰਕੇ ਕਾਮਿਆਂ ਨੂੰ ਸਿੱਧਾ ਕੰਟਰੈਕਟ ’ਤੇ ਰੱਖਿਆ ਜਾਵੇ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਆਪਣੀਆਂ ਮੁੱਢਲੀਆਂ ਮੰਗਾਂ ਦੇ ਸਬੰਧ ਵਿਚ ਧਰਨੇ ’ਤੇ ਬੈਠੇ ਸੈਂਟਰ ਸਟੋਰ ਵੇਰਕਾ ਅੰਮ੍ਰਿਤਸਰ ਵਿਖੇ ਲਗਾਤਾਰ ਚੱਲ ਰਹੇ ਧਰਨਾ ਚੱਲ ਰਿਹਾ ਹੈ। ਜਿਸ ਦੀ ਅਗਵਾਈ ਵਿਸ਼ਾਲ, ਹਰਜੀਤ ਸਿੰਘ, ਰਕੇਸ਼ ਕੁਮਾਰ ਸ਼ਰਮਾਂ, ਅਜੇ ਕੁਮਾਰ, ਹਰਪ੍ਰੀਤ ਸਿੰਘ, ਗੁਰਬਾਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਧਰਨੇ ਦੌਰਾਨ ਸਾਥੀ ਨਰਿੰਦਰ ਬੱਲ ਵਰਕਿੰਗ ਜਨਰਲ ਸਕੱਤਰ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਸਬੰਧਤ ਏਟਕ ਦਾ ਆਗੂ ਵੀ ਧਰਨੇ ਦੀ ਹਮਾਇਤ ਵਿਚ ਗਏ। ਧਰਨੇ ’ਤੇ ਬੈਠੇ ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਠੇਕੇਦਾਰ ਅਧੀਨ ਰੱਖਿਆ ਗਿਆ ਹੈ ਅਤੇ ਠੇਕੇਦਾਰ ਸਟੋਰ ਦੀ ਢੁਆ-ਢੁਆਈ ਦੇ ਪੈਸੇ ਸਰਕਾਰੀ ਰੇਟ ਮੁਤਾਬਕ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕਾਮੇ ਕਾਫੀ ਲੰਮੇ ਸਮੇ ਤੋਂ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਦੀ ਤਨਖਾਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚੋਂ ਨਿਧਾਰਤ ਰੇਟਾਂ ਅਨੁਸਾਰ ਲੈ ਰਿਹਾ ਹੈ। ਇਨ੍ਹਾਂ ਕਾਮਿਆਂ ਨੂੰ ਡੀਸੀ ਰੇਟਾਂ ਅਨੁਸਾਰ ਤਨਖਾਹ ਨਹੀ ਦਿੱਤੀ ਜਾ ਰਹੀ। ਸਗੋਂ ਠੇਕੇਦਾਰ ਪੁਲਿਸ ਕੋਲ ਝੂਠੀਆਂ ਦਰਖਾਸਤਾਂ ਦੇ ਕੇ ਪੁਲਿਸ ਕੋਲੋਂ ਧਮਕੀਆਂ ਦਿਵਾ ਰਿਹਾ ਹੈ। ਸਾਥੀ ਬੱਲ ਨੇ ਕਿਹਾ ਕਿ ਵਧੀਕ ਨਿਗਰਾਨ ਇੰਜੀਨੀਅਰ ਸੈਂਟਰ ਸਟੋਰ ਦੇ ਲੇਬਰ ਕਾਮਿਆਂ ਦੀ ਮੁਸ਼ਕਿਲ ਠੇਕੇਦਾਰ ਨਾਲ ਬੈਠ ਕੇ ਹੱਲ ਕਰਵਾਏ। ਬੱਲ ਨੇ ਕਿਹਾ ਕਿ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਸਬੰਧਤ ਏਟਕ ਮਜ਼ਦੂਰਾਂ, ਮੁਲਾਜ਼ਮਾਂ ਤੇ ਕਿਰਤੀ ਕਿਸਾਨਾਂ ਦੇ ਵਿੰਗ ਦੀ ਜਥੇਬੰਦੀ ਹੈ। ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਨੂੰ ਡੀਸੀ ਰੇਟਾਂ ਅਨੁਸਾਰ ਤਨਖਾਹ ਦਿੱਤੀ ਜਾਵੇ ਨਹੀ ਤਾਂ ਉਕਤ ਕਾਮਿਆਂ ਦੀ ਹਮਾਇਤ ’ਚ ਆ ਕੇ ਇੰਨਸਾਫ ਦਿਵਾਵਾਂਗੇ। ਉਨ੍ਹਾਂ ਪੁਲਿਸ ਥਾਣਾ ਵਿਜੇ ਨਗਰ ਨੂੰ ਬੇਨਤੀ ਕੀਤੀ ਕਿ ਦੋਵਾਂ ਧਿਰਾਂ ਦੀ ਗੱਲਬਾਤ ਸੁਣ ਕੇ ਕਾਨੂੰਨ ਅਨੁਸਾਰ ਇਨਸਾਫ ਦਿਵਾਇਆ ਜਾਵੇ। ਬੱਲ ਨੇ ਕਿਹਾ ਕਿ ਨਿੱਤ ਦੀ ਵੱਧ ਰਹੀ ਮਹਿੰਗਾਈ ਕਾਰਨ ਜਿੰਦਗੀ ਬਦਤਰ ਹੁੰਦੀ ਜਾ ਰਹੀ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਸੀਐੱਚਬੀ ਕਾਮਿਆਂ ਦੀ ਤਰ੍ਹਾਂ ਪੰਜਾਬ ਸਟੇਟ ਪਾਵਰ ਨਿਗਮ ਦੀ ਮੈਨੇਜਮੈਂਟ ਠੇਕੇਦਾਰ ਨੂੰ ਬਾਹਰ ਕਰਕੇ ਕਾਮਿਆਂ ਨੂੰ ਸਿੱਧਾ ਕੰਟਰੈਕਟ ਤੇ ਰੱਖਕੇ ਇਨ੍ਹਾਂ ਦੀ ਤਨਖਾਹ ਸੀਐਚਬੀ ਕਾਮਿਆਂ ਦੀ ਤਰ੍ਹਾਂ 24 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ ਅਤੇ ਧਮਕੀਆਂ ਦੇਣ ਦੀ ਬਜਾਏ ਪ੍ਰਸਾਸ਼ਨ ਦਖਲ ਦੇ ਕੇ ਕਾਮਿਆਂ ਦੀਆਂ ਮੁਸ਼ਕਿਲਾਂ ਦਾ ਫੋਰੀ ਹੱਲ ਕਰੇ।