ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਸਟੇਸ਼ਨਰੀ, ਖਾਣ ਪੀਣ ਦਾ ਸਾਮਾਨ ਤੇ ਟਿਫਨ ਦਿੱਤੇ
ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਿਛਲੇ ਲੰਮੇਂ ਸਮੇਂ ਤੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੇ ਤਹਿਤ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਵੱਲੋਂ ਸਾਥੀਆਂ ਦੇ ਇਕੱਠ ਵਿਚ ਸਿੱਖ ਨੈਸ਼ਨਲ ਪਬਲਿਕ
Publish Date: Fri, 27 Feb 2026 04:15 PM (IST)
Updated Date: Fri, 27 Feb 2026 04:19 PM (IST)

ਅੰਮ੍ਰਿਤਸਰ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪਿਛਲੇ ਲੰਮੇਂ ਸਮੇਂ ਤੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੇ ਤਹਿਤ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਵੱਲੋਂ ਸਾਥੀਆਂ ਦੇ ਇਕੱਠ ਵਿਚ ਸਿੱਖ ਨੈਸ਼ਨਲ ਪਬਲਿਕ ਸਕੂਲ ਨਿਊ ਗੁਰਨਾਮ ਨਗਰ ਵਿਖੇ ਜ਼ਰੂਰਤਮੰਦ ਬੱਚਿਆ ਨੂੰ ਕਾਪੀਆਂ, ਕਿਤਾਬਾਂ, ਸਟੇਸ਼ਨਰੀ ਤੇ ਖਾਣ ਪੀਣ ਦਾ ਸਾਮਾਨ ਤੇ ਟਿਫਨ ਬੌਕਸ ਦਿੱਤੇ ਗਏ। ਸਕੂਲ ਦੀ ਪ੍ਰਿੰਸੀਪਲ ਵੱਲੋਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰਿੰਸ ਸ਼ਰੀਫਪੁਰਾ ਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। ਪ੍ਰਿੰਸ ਸ਼ਰੀਫਪੁਰਾ ਨੇ ਗੱਲਬਾਤ ਕਰਦਿਆਂ ਕਿਹਾ ਅੱਜ ਦੇ ਯੁੱਗ ਵਿਚ ਬੱਚਿਆਂ ਨੂੰ ਉੱਚ ਸਿੱਖਿਆ ਦੇਣਾ ਬੇਹੱਦ ਜ਼ਰੂਰੀ ਹੋ ਗਿਆ ਹੈ ਤੇ ਬੱਚਿਆਂ ਨੂੰ ਦਿੱਤੀ ਜਾ ਰਹੀ ਉੱਚ ਵਿਦਿਆ ਦੇ ਨਾਲ ਹੀ ਪੰਜਾਬ ਸੂਬੇ ਵਿਚ ਪੜ੍ਹੇ ਲਿਖੇ ਬੱਚਿਆਂ ਦੀ ਗਿਣਤੀ ਵਧ ਰਹੀ ਹੈ ਤੇ ਪੰਜਾਬ ਸੂਬੇ ਦਾ ਨਾਂ ਰੌਸ਼ਨ ਹੋ ਰਿਹਾ ਹੈ। ਉਨ੍ਹਾਂ ਕਿਹਾ ਫੈਡਰੇਸ਼ਨ ਪ੍ਰਿੰਸ ਵੱਲੋਂ ਪਿਛਲੇ ਲੰਮੇਂ ਸਮੇਂ ਤੋਂ ਸਕੂਲਾਂ ਵਿਚ ਪੜ੍ਹਦੇ ਜ਼ਰੂਰਤਮੰਦ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਤੇ ਸਟੇਸ਼ਨਰੀ ਦਾ ਸਾਮਾਨ ਦਿੱਤਾ ਜਾ ਰਿਹਾ ਹੈ ਤੇ ਉਸੇ ਲੜੀ ਤਹਿਤ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਦਿੱਤਾ ਗਿਆ ਹੈ। ਇਸ ਮੌਕੇ ਕੁੰਵਰਬੀਰ ਸ਼ਰੀਫਪੁਰਾ, ਜਤਿੰਦਰ ਸਿੰਘ ਹਨੀ, ਹਰਪ੍ਰੀਤ ਸਿੰਘ ਵਿਟੂ, ਬਲਵਿੰਦਰ ਗੁਮਟਾਲਾ, ਵਿੱਕੀ ਭੂਸ਼ਨਪੁਰਾ, ਰਾਜਪਾਲ ਸੁਲਤਾਨਵਿੰਡ, ਜਸਵਿੰਦਰ ਸਿੰਘ ਬੱਬੂ, ਗੁਰਿੰਦਰਪਾਲ ਸਿੰਘ ਦੀਪੂ, ਸੁਖਵਿੰਦਰ ਵਿਸ਼ੂ, ਹੈਪੀ ਢਿੱਲੋਂ, ਰੌਬਿਨ ਢਿੱਲੋਂ, ਅਰਵਿੰਦਰਪਾਲ ਸਿੰਘ, ਅਰਵਿੰਦਰ ਹੰਸਪਾਲ, ਜਸਪ੍ਰੀਤ ਸਿੰਘ ਜੱਸੀ, ਸਰਬਜੀਤ ਸਿੰਘ ਸਾਬੀ, ਬਲਜੀਤ ਮੇਜਰ, ਹਰਮਨ ਸਿੰਘ, ਮਨਦੀਪ ਸਿੰਘ, ਪਰਮਜੀਤ ਸਿੰਘ ਵਿੱਕੀ, ਆਦਿ ਹਾਜ਼ਰ ਸਨ।