‘ਦਿੱਲੀ ਪ੍ਰੀਮੀਅਮ ਸਕੂਲ’ ਦੇ ਬੱਚਿਆਂ ਨੇ ਕੀਤਾ ਟੂਰ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਣਜੀਤ ਐਵੀਨਿਊ ਵਿਖੇ ਸਥਿਤ ‘ਦਿੱਲੀ ਪ੍ਰੀਮੀਅਮ ਸਕੂਲ’ ਦੇ ਚੇਅਰਮੈਨ ਅਤੇ ਫਾਊਂਡਰ ਅਮਨ ਕੁਮਾਰ ਅਤੇ ਪ੍ਰਿੰਸੀਪਲ ਰੇਨੂੰ ਸ਼ਰਮਾ ਦੀ ਅਗਵਾਈ ਵਿਚ ਨੰਨੇ ਬੱਚਿਆਂ ਨੂੰ ਘੁੰਮਾਉਣ ਲਈ ਟੂਰ ਕਰਵਾਇਆ ਗਿਆ।
Publish Date: Fri, 17 Apr 2026 04:24 PM (IST)
Updated Date: Fri, 17 Apr 2026 04:27 PM (IST)
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਣਜੀਤ ਐਵੀਨਿਊ ਵਿਖੇ ਸਥਿਤ ‘ਦਿੱਲੀ ਪ੍ਰੀਮੀਅਮ ਸਕੂਲ’ ਦੇ ਚੇਅਰਮੈਨ ਅਤੇ ਫਾਊਂਡਰ ਅਮਨ ਕੁਮਾਰ ਅਤੇ ਪ੍ਰਿੰਸੀਪਲ ਰੇਨੂੰ ਸ਼ਰਮਾ ਦੀ ਅਗਵਾਈ ਵਿਚ ਨੰਨੇ ਬੱਚਿਆਂ ਨੂੰ ਘੁੰਮਾਉਣ ਲਈ ਟੂਰ ਕਰਵਾਇਆ ਗਿਆ। ਇਸ ਦੌਰਾਨ ਉਨ੍ਹਾਂ ਨੂੰ ਰਣਜੀਤ ਐਵੀਨਿਊ ਸਥਿਤ ਹਵੇਲੀ ਵਿਖੇ ਲਿਜਾਇਆ ਗਿਆ। ਇਥੇ ਉਨ੍ਹਾਂ ਨੇ ਪੰਜਾਬੀ ਵਿਰਸੇ ਨਾਲ ਜੁੜੀਆਂ ਵੱਖ-ਵੱਖ ਚੀਜਾਂ ਤੇ ਪੰਜਾਬੀ ਕਲਾ ਪ੍ਰਦਰਸ਼ਨੀ ਦਾ ਆਨੰਦ ਮਾਣਿਆ। ਬੱਚਿਆਂ ਨੇ ਰਵਾਇਤੀ ਪਕਵਾਨਾਂ ਦਾ ਵੀ ਸੁਆਦ ਚਖਿਆ। ਇਸ ਮੌਕੇ ਪ੍ਰਿੰਸੀਪਲ ਰੇਨੂੰ ਸ਼ਰਮਾ ਨੇ ਕਿਹਾ ਕਿ ਸਮੇਂ-ਸਮੇਂ ਅਨੁਸਾਰ ਬੱਚਿਆਂ ਨੂੰ ਅਜਿਹੀਆਂ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਵੱਖ-ਵੱਖ ਇਤਿਹਾਸਕ, ਪੰਜਾਬੀ ਵਿਰਸੇ ਤੇ ਕਲਾ ਨਾਲ ਸਬੰਧਤ ਸਥਾਨਾਂ ਤੇ ਲਿਜਾਇਆ ਜਾਂਦਾ ਹੈ ਤਾਂ ਕਿ ਬੱਚੇ ਆਪਣੇ ਸੱਭਿਆਚਾਰ ਨੂੰ ਜਾਣ ਸਕਣ ਤੇ ਉਸ ਨਾਲ ਜੁੜੇ ਰਹਿਣ। ਉਨ੍ਹਾਂ ਵੱਲੋਂ ਬੱਚਿਆਂ ਨੂੰ ਅਲੋਪ ਹੋ ਰਹੇ ਪੰਜਾਬੀ ਸੱਭਿਆਚਾਰ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਕਨਿਕਾ ਅਰੋੜਾ, ਇਤੀ ਖਜੂਰੀਆ, ਨੇਹਾ ਰਾਮਪਾਲ, ਊਮਾ, ਹਰਜੋਤ ਕੌਰ ਆਦਿ ਸਟਾਫ ਹਾਜ਼ਰ ਸਨ।