ਚੇਅਰਮੈਨ ਸੁੱਖ ਰੰਧਾਵਾ ਨੇ ਸੰਤ ਬਾਬਾ ਸੱਜਣ ਸਿੰਘ ਤੋਂ ਲਿਆ ਆਸ਼ੀਰਵਾਦ
ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਪੀਏਡੀ ਬੈਂਕ ਬਾਬਾ ਬਕਾਲਾ ਸਾਹਿਬ ਦੇ ਚੇਅਰਮੈਨ ਸੁਖਦੇਵ ਸਿੰਘ ਸੁੱਖ ਰੰਧਾਵਾ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਸਾਥੀਆਂ ਸਮੇਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਬੋਪਾਰਾਏ ਮੱਤੇਵਾਲ ਵਿਖੇ ਪਹੁੰਚੇ। ਉਪਰੰਤ
Publish Date: Thu, 09 Apr 2026 04:15 PM (IST)
Updated Date: Thu, 09 Apr 2026 04:17 PM (IST)
ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਕ ਮਹਿਤਾ : ਪੀਏਡੀ ਬੈਂਕ ਬਾਬਾ ਬਕਾਲਾ ਸਾਹਿਬ ਦੇ ਚੇਅਰਮੈਨ ਸੁਖਦੇਵ ਸਿੰਘ ਸੁੱਖ ਰੰਧਾਵਾ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਸਾਥੀਆਂ ਸਮੇਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਬੋਪਾਰਾਏ ਮੱਤੇਵਾਲ ਵਿਖੇ ਪਹੁੰਚੇ। ਉਪਰੰਤ ਚੇਅਰਮੈਨ ਸੁੱਖ ਰੰਧਾਵਾ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ। ਇਸ ਸਮੇਂ ਗੱਲਬਾਤ ਕਰਦਿਆ ਚੇਅਰਮੈਨ ਰੰਧਾਵਾ ਨੇ ਆਖਿਆ ਕਿ ਇਹ ਅਸਥਾਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਜਿੱਥੇ ਇਸ ਅਸਥਾਨ ਦੇ ਪ੍ਰਤੀ ਮੇਰੇ ਮਨ ਵਿਚ ਅਥਾਹ ਸ਼ਰਧਾ ਹੈ, ਉਥੇ ਹੀ ਸੰਤ ਬਾਬਾ ਸੱਜਣ ਸਿੰਘ ਦੇ ਨਾਲ ਵੀ ਗੂੜੀ ਨੇੜਤਾ ਹੈ। ਇਸ ਦੌਰਾਨ ਸੰਤ ਬਾਬਾ ਸੱਜਣ ਸਿੰਘ ਨੇ ਚੇਅਰਮੈਨ ਸੁਖਦੇਵ ਸਿੰਘ ਸੁੱਖ ਰੰਧਾਵਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਗੁਰਸੇਵਕ ਸਿੰਘ, ਪ੍ਰਧਾਨ ਅਜੀਤ ਸਿੰਘ, ਬਲਦੇਵ ਸਿੰਘ, ਪ੍ਰਗਟ ਸਿੰਘ ਪੰਚ, ਭਾਈ ਰਣਜੀਤ ਸਿੰਘ ਬਾਠ, ਬਲਰਾਜ ਸਿੰਘ ਰਾਜਾ, ਸੁੱਖਾ ਸਿੰਘ, ਬਾਬਾ ਜੱਸਾ ਸਿੰਘ, ਜਗਰੂਪ ਸਿੰਘ, ਅਵਤਾਰ ਸਿੰਘ, ਮੇਜਰ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ ਤੇ ਬਲਹਾਰ ਸਿੰਘ ਮੌਜੂਦ ਸਨ।