ਧੀਆਂ ਦੀ ਲੋਹੜੀ ਵੰਡ ਕੇ ਖ਼ੁਸ਼ੀ ਮਨਾਈ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਫ਼ੀ ਲਤਾ ਮੈਮੋਰੀਅਲ ਫਾਉੰਡੇਸ਼ਨ ਵੱਲੋਂ ਸਮਾਜ ਸੇਵਕ ਬਾਲ ਕਿਸ਼ਨ ਸ਼ਰਮਾ, ਨਿੰਪਾ ਅਤੇ ਇੰਜੀਨੀਅਰ ਦਲਜੀਤ ਸਿੰਘ ਕੋਹਲੀ ਦੇ ਸਹਿਯੋਗ ਨਾਲ ਧੀਆਂ ਦੀ ਲੋਹੜੀ ਸਥਾਨਕ ਬੀਕੇ ਢਾਬਾ, ਬਟਾਲਾ ਰੋਡ ਵਿਖੇ ਮਨਾਈ
Publish Date: Wed, 14 Jan 2026 04:20 PM (IST)
Updated Date: Wed, 14 Jan 2026 04:24 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਫ਼ੀ ਲਤਾ ਮੈਮੋਰੀਅਲ ਫਾਉੰਡੇਸ਼ਨ ਵੱਲੋਂ ਸਮਾਜ ਸੇਵਕ ਬਾਲ ਕਿਸ਼ਨ ਸ਼ਰਮਾ, ਨਿੰਪਾ ਅਤੇ ਇੰਜੀਨੀਅਰ ਦਲਜੀਤ ਸਿੰਘ ਕੋਹਲੀ ਦੇ ਸਹਿਯੋਗ ਨਾਲ ਧੀਆਂ ਦੀ ਲੋਹੜੀ ਸਥਾਨਕ ਬੀਕੇ ਢਾਬਾ, ਬਟਾਲਾ ਰੋਡ ਵਿਖੇ ਮਨਾਈ ਗਈ, ਜਿਸ ਵਿਚ ਰਾਮਪੁਰਾ ਕਬੱਡੀ ਕਲੱਬ ਦੀਆਂ ਉੱਘੀਆਂ ਖਿਡਾਰਨਾਂ ਬੱਚੀਆਂ ਨੂੰ ਸੂਟ ਅਤੇ ਸ਼ਗਨ ਦੇ ਕੇ ਧੀਆਂ ਦੀ ਲੋਹੜੀ ਮਨਾਈ ਗਈ। ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਦੇ ਅਦਾਕਾਰ ਨਿਰਦੇਸ਼ਕ ਦਲਜੀਤ ਸਿੰਘ ਸੋਨਾ ਦੀ ਟੀਮ ਨੇ ਲੋਹੜੀ ਨਾਲ ਸਬੰਧਤ ਦੁੱਲਾ ਭੱਟੀ ਨਾਟਕ ਦੀ ਖੁਬਸੂਰਤ ਪੇਸ਼ਕਾਰੀ ਕੀਤੀ। ਰਫ਼ੀ ਲਤਾ ਮੈਮੋਰੀਅਲ ਫਾਊਂਡੇਸ਼ਨ ਦੇ ਗਾਇਕ ਕਲਾਕਾਰਾਂ ਨੇ ਹਿੰਦੀ ਪੰਜਾਬੀ ਗੀਤ ਗਾ ਕੇ ਰੰਗ ਬੰਨਿਆ ਅਤੇ ਸੁੰਦਰ ਮੁੰਦਰੀਏ ਗੀਤ ਤੇ ਰੱਜ ਰੱਜ ਭੰਗੜੇ ਪਾ ਕੇ ਖੁਸ਼ੀ ਮਨਾਈ। ਇਸ ਮੌਕੇ ਪੱਤਰਕਾਰ ਰਮੇਸ਼ ਰਾਮਪੁਰਾ, ਸਰਬਜੀਤ ਸਿੰਘ ਰਾਜਾ, ਨਿਰਮਲ ਸਿੰਘ ਸੋਖੀ ਮੈੰਬਰ ਪੰਜਾਬ ਟਰੇਡਰ ਐਸੋਸੀਏਸ਼ਨ, ਡਾ. ਮਹਿੰਦਰਜੀਤ ਸਿੰਘ, ਅਦਾਕਾਰ ਹਰੀਸ਼ ਚੌਧਰੀ, ਸ਼੍ਰੀ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਤੋਂ ਅਦਾਕਾਰਾ ਗੁਰਮੀਤ ਕੌਰ, ਅਦਾਕਾਰਾ ਸੀਮਾ ਸ਼ਰਮਾ, ਅਸ਼ਵਨੀ ਕੁਮਾਰ, ਸੁਰਿੰਦਰ ਸਿੰਘ ਨਾਗੀ, ਰਾਜ ਕੁਮਾਰ ਮਨੀ, ਕਮਲ ਕੁਮਾਰ, ਸਨਪੀ੍ਤ ਸਿੰਘ, ਨਰਿੰਦਰ ਟੋਨੀ, ਮੀਨਾ, ਅਨਮੋਲ ਸਾੰਘਾ, ਮਨਿੰਦਰ ਨੌਸ਼ਹਿਰਾ, ਰਾਮਪੁਰਾ ਕਬੱਡੀ ਕਲੱਬ ਦੇ ਉਸਤਾਦ ਸਰਬਜੀਤ ਸਿੰਘ, ਰੰਗਕਰਮੀ ਮੈਗਜ਼ੀਨ ਦੇ ਸਤਨਾਮ ਮੂਧਲ, ਰਾਮਪੁਰਾ ਕਬੱਡੀ ਕਲੱਬ ਦੀਆਂ ਖਿਡਾਰਨਾਂ, ਸਾਡਾ ਨਾਟ ਘਰ ਦੀ ਟੀਮ ਹਾਜਰ ਸੀ। ਇਸ ਮੌਕੇ ਲੋਹੜੀ ਬਾਲੀ ਗਈ ਅਤੇ ਆਏ ਮਹਿਮਾਨਾਂ ਨੂੰ ਲੋਹੜੀ ਦੇ ਕੇ ਧੰਨਵਾਦ ਸਹਿਤ ਵਿਦਾ ਕੀਤਾ। ਰਫ਼ੀ ਲਤਾ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਧੀਆਂ ਦੀ ਇਹ ਪਹਿਲੀ ਲੋਹੜੀ ਦੀ ਮਹਿਮਾਨਾਂ ਨੇ ਸ਼ਲਾਘਾ ਕੀਤੀ ਅਤੇ ਇਹ ਯਾਦਗਾਰੀ ਹੋ ਨਿੱਬੜੀ।