ਉਤਸ਼ਾਹ ਨਾਲ ਮਨਾਓ ਧੀਆਂ ਦੀ ਲੋਹੜੀ : ਰੀਮਾ ਸੋਢੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੀਮਾ ਫਾਊਂਡੇਸ਼ਨ ਕਲੱਬ ਦੇ ਪ੍ਰਧਾਨ ਰੀਮਾ ਸੋਢੀ ਨੇ ਕਿਹਾ ਕਿ ਲੋਹੜੀ ਦੇ ਸ਼ੁਭ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਲੋਹੜੀ ਪੰਜਾਬ ਦਾ ਸਰਦੀਆਂ ਦੀ ਰੁੱਤ ਦਾ ਪਹਿਲਾ ਤਿਉਹਾਰ ਹੈ। ਪੁਰਾਣੇ ਸਮਿਆਂ ਵਿਚ
Publish Date: Thu, 08 Jan 2026 04:28 PM (IST)
Updated Date: Thu, 08 Jan 2026 04:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਰੀਮਾ ਫਾਊਂਡੇਸ਼ਨ ਕਲੱਬ ਦੇ ਪ੍ਰਧਾਨ ਰੀਮਾ ਸੋਢੀ ਨੇ ਕਿਹਾ ਕਿ ਲੋਹੜੀ ਦੇ ਸ਼ੁਭ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਲੋਹੜੀ ਪੰਜਾਬ ਦਾ ਸਰਦੀਆਂ ਦੀ ਰੁੱਤ ਦਾ ਪਹਿਲਾ ਤਿਉਹਾਰ ਹੈ। ਪੁਰਾਣੇ ਸਮਿਆਂ ਵਿਚ ਲੜਕਾ ਹੋਣ ’ਤੇ ਹੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਸੀ, ਪਰ ਹੁਣ ਧੀਆਂ ਦੇ ਜਨਮ ਦੀ ਖੁਸ਼ੀ ਵਿਚ ਵੀ ਇਹ ਤਿਉਹਾਰ ਅੱਜ ਕੱਲ ਬੜੀ ਖੁਸ਼ੀ ਤੇ ਚਾਵਾਂ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਧੀਆਂ ਦੇ ਹੱਕਾਂ ਨੂੰ ਦਰਸਾਉਂਦਾ ਇਹ ਤਿਉਹਾਰ ਜਰੂਰ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਵਾਇਤਾਂ ਨੂੰ ਬਦਲਣਾ ਪੰਜਾਬੀਆਂ ਦਾ ਸੁਭਾਅ ਹੈ ਅਤੇ ਪੰਜਾਬ ਦੀ ਧਰਤੀ ਸਮੇਂ ਸਮੇਂ ਤੇ ਇਹ ਮਿਸਾਲਾਂ ਪੇਸ਼ ਕਰਦੀ ਰਹੀ ਹੈ। ਲੜਕੀਆਂ ਹਰ ਖੇਤਰ ਵਿਚ ਆਪਣੀ ਪ੍ਰਤਿਭਾ ਨੂੰ ਨਿਖੇਰਦੀਆਂ ਹੋਈਆਂ ਅੱਗੇ ਵੱਧ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਸਾਨੂੰ ਧੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ। ਕੈਪਸ਼ਨ: ਪ੍ਰਧਾਨ ਰੀਮਾ ਸੋਢੀ।