ਚਾਈਨਾ ਡੋਰ ਦਾ ਕਰੋ ਬਾਈਕਾਟ : ਰਣਦੀਪ ਰਿੰਪਲ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਲੋਹੜੀ ਦੇ ਤਿਉਹਾਰ ਨੂੰ ਖੁਸ਼ੀਆਂ ਤੇ ਚਾਵਾਂ ਨਾਲ ਮਨਾਉਣ ਦੀ ਬਜਾਏ, ਕੁਝ ਲੋਕ ਇਸ ਦਿਨ ਚਾਈਨਾ ਡੋਰ ਨਾਲ ਪਤੰਗਬਾਜੀ ਕਰਕੇ ਰਾਹਗੀਰਾਂ ਲਈ ਖਤਰਾ ਬਣਦੇ ਹਨ। ਬੀਤੇ ਦਿਨੀਂ ਚਾਈਨਾ ਡੋਰ ਦੀ ਲਪੇਟ ਵਿਚ
Publish Date: Thu, 08 Jan 2026 04:29 PM (IST)
Updated Date: Thu, 08 Jan 2026 04:33 PM (IST)

ਲੋਹੜੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਓ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਲੋਹੜੀ ਦੇ ਤਿਉਹਾਰ ਨੂੰ ਖੁਸ਼ੀਆਂ ਤੇ ਚਾਵਾਂ ਨਾਲ ਮਨਾਉਣ ਦੀ ਬਜਾਏ, ਕੁਝ ਲੋਕ ਇਸ ਦਿਨ ਚਾਈਨਾ ਡੋਰ ਨਾਲ ਪਤੰਗਬਾਜੀ ਕਰਕੇ ਰਾਹਗੀਰਾਂ ਲਈ ਖਤਰਾ ਬਣਦੇ ਹਨ। ਬੀਤੇ ਦਿਨੀਂ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਕਾਰਨ ਇਕ ਵਿਅਕਤੀ ਜਖਮੀ ਹੋ ਗਿਆ ਸੀ ਅਤੇ ਇਕ ਦੀ ਮੌਤ ਵੀ ਹੋ ਗਈ ਸੀ। ਇਹ ਖੂਨੀ ਚਾਇਨਾ ਡੋਰ ਦੀ ਵਿਕਰੀ ਸ਼ਹਿਰ ਦੀਆਂ ਗਲੀਆਂ ਮੁਹੱਲਿਆਂ ’ਚ ਧੜੱਲੇ ਨਾਲ ਹੋ ਰਹੀ ਹੈ। ਇਹ ਪ੍ਰਗਟਾਵਾ ਉਦਯੋਗਪਤੀ ਅਤੇ ਸਮਾਜ ਸੇਵਕ ਰਣਦੀਪ ਸਿੰਘ ਰਿੰਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਮਾਜ ਸੇਵਕ ਰਣਦੀਪ ਸਿੰਘ ਰਿੰਪਲ ਨੇ ਕਿਹਾ ਕਿ ਸਮਾਂ ਬੀਤਣ ਦੇ ਨਾਲ ਇਹ ਪਤੰਗਬਾਜੀ ਹੁਣ ਇਨਸਾਨੀ ਜਿੰਦਗੀਆਂ ਲਈ ਕਾਲ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ ਡੋਰ ਸੂਤੀ ਧਾਗੇ ਨਾਲ ਤਿਆਰ ਹੁੰਦੀ ਸੀ। ਬੀਤੇ ਕੁਝ ਸਾਲਾਂ ਤੋਂ ਮਾਰਕੀਟ ’ਚ ਆਈ ਚਾਈਨਾ ਡੋਰ ਮਨੁੱਖ ਅਤੇ ਪਸ਼ੂ-ਪੰਛੀਆਂ ਲਈ ਕਾਲ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਡੋਰ ਦੀ ਲਪੇਟ ਵਿਚ ਆਉਣ ਕਾਰਨ ਜਿੱਥੇ ਹਰ ਸਾਲ ਕੀਮਤੀ ਜਿੰਦਗੀਆਂ ਖਤਮ ਹੁੰਦੀਆਂ ਹਨ, ਉੱਥੇ ਵੱਡੇ ਪੱਧਰ ਤੇ ਮਾਸੂਮ ਤੇ ਲਾਚਾਰ ਪਸੂ-ਪੰਛੀ ਵੀ ਕਾਲ ਦੇ ਮੂੰਹ ’ਚ ਚਲੇ ਜਾਂਦੇ ਹਨ। ਰਣਦੀਪ ਸਿੰਘ ਰਿੰਪਲ ਨੇ ਕਿਹਾ ਕਿ ਖੂਨੀ ਚਾਈਨਾ ਡੋਰ ’ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਮੁਕੰਮਲ ਪਾਬੰਧੀ ਲਗਾਉਣੀ ਚਾਹੀਦੀ ਹੈ, ਉਥੇ ਹੀ ਸਰਕਾਰ ਤੇ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਜੇਕਰ ਚਾਈਨਾ ਡੋਰ ਮਾਰਕੀਟ ਵਿਚ ਆਏਗੀ ਹੀ ਨਹੀਂ ਤਾਂ ਲੋਕ ਕਿੱਥੋਂ ਖਰੀਦਣਗੇ। ਇਸ ਲਈ ਸਾਡਾ ਨੈਤਿਕ ਫਰਜ ਬਣਦਾ ਹੈ ਕਿ ਇਸ ਮੁਹਿੰਮ ਚ ਵੱਧ-ਚੜ੍ਹ ਹਿੱਸਾ ਲੈ ਕੇ ਲੋਕਾਂ ਨੂੰ ਜਾਗਰੂਕ ਕਰੀਏ। ਆਪਣੇ ਬੱਚਿਆਂ ਨੂੰ ਵੀ ਇਸ ਖੂਨੀ ਡੋਰ ਪ੍ਰਤੀ ਸਮਝਾਓ ਅਤੇ ਰਵਾਇਤੀ ਡੋਰ ਨਾਲ ਪਤੰਗਬਾਜੀ ਕਰਨ ਲਈ ਹੀ ਉਤਸ਼ਾਹਿਤ ਕਰੋ।