ਖਾਲਸਾ ਕਾਲਜ ਵਿਖੇ ‘ਦਿ ਰਾਜ ਲਾਹੌਰ ਐਂਡ ਭਾਈ ਰਾਮ ਸਿੰਘ’ ਪੁਸਤਕ ਲੋਕ ਅਰਪਿਤ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਭਾਈ ਰਾਮ ਸਿੰਘ ਖ਼ੁਦ ’ਚ ਹੀ ਕਲਾ ਦੇ ਉੱਤਮ ਨਮੂਨੇ ਵਜੋਂ ਸਿਰਫ਼ ਪੰਜਾਬ ’ਚ ਹੀ ਨਹੀਂ, ਬਲਕਿ ਪੂਰੇ ਏਸ਼ੀਆ ’ਚ ਜਾਣੇ-ਪਹਿਚਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੀ ਕਲਾ-ਕੌਸ਼ਲਤਾ ਨਾਲ ਆਪਣੀ ਸੂਝ-ਬੂਝ ਦਾ ਅਤੇ ਹੁਨਰ
Publish Date: Wed, 22 Apr 2026 04:21 PM (IST)
Updated Date: Wed, 22 Apr 2026 04:25 PM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਭਾਈ ਰਾਮ ਸਿੰਘ ਖ਼ੁਦ ’ਚ ਹੀ ਕਲਾ ਦੇ ਉੱਤਮ ਨਮੂਨੇ ਵਜੋਂ ਸਿਰਫ਼ ਪੰਜਾਬ ’ਚ ਹੀ ਨਹੀਂ, ਬਲਕਿ ਪੂਰੇ ਏਸ਼ੀਆ ’ਚ ਜਾਣੇ-ਪਹਿਚਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੀ ਕਲਾ-ਕੌਸ਼ਲਤਾ ਨਾਲ ਆਪਣੀ ਸੂਝ-ਬੂਝ ਦਾ ਅਤੇ ਹੁਨਰ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ ਵਜੋਂ ਸੰਪ੍ਰਦਾਇ ਕਾਰ ਸੇਵਾ ਭੂਰੀ ਵਾਲੇ ਤੋਂ ਸੰਤ ਬਾਬਾ ਸੁਖਵਿੰਦਰ ਸਿੰਘ ਦੀ ਮੌਜ਼ੂਦਗੀ ’ਚ ਪੰਜਾਬੀ ਅਧਿਐਨ ਵਿਭਾਗ ਦੇ ਸਹਿਯੋਗ ਨਾਲ ਸੱਚਲ ਪਬਲੀਕੇਸ਼ਨ ਵੱਲੋਂ ਕਰਵਾਏ ਗਏ ਸੈਮੀਨਾਰ ਮੌਕੇ ਪ੍ਰਵੇਜ਼ ਵੰਡਲ ਅਤੇ ਸਾਜਿਦਾ ਵੰਡਲ ਦੀ ਪੁਸਤਕ ‘ਦ ਰਾਜ, ਲਾਹੌਰ ਐਂਡ ਭਾਈ ਰਾਮ ਸਿੰਘ’ ਨੂੰ ਲੋਕ-ਅਰਪਿਤ ਕਰਨ ਸਮੇਂ ਕੀਤਾ। ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਛੀਨਾ, ਬਾਬਾ ਸੁਖਵਿੰਦਰ ਸਿੰਘ, ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਮਜੀਤ ਸਿੰਘ ਚਾਹਲ ਅਤੇ ਹੋਰਨਾਂ ਸ਼ਖ਼ਸੀਅਤਾਂ ਨੂੰ ਪੁਸਤਕਾਂ ਦੇ ਸੈੱਟ ਦੇ ਸਵਾਗਤ ਕੀਤਾ। ਛੀਨਾ ਨੇ ਭਾਈ ਰਾਮ ਸਿੰਘ ਦੇ ਜੀਵਨ ਅਤੇ ਵਿਅਕਤੀਤਵ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕਲਾ ਕਿਰਤ ਦੇ ਮੁਕਾਬਲੇ ਅੱਜ ਦੇ ਸਮੇਂ ’ਚ ਕੋਈ ਸਾਨੀ ਹੈ। ਉਹ ਇਕ ਉੱਚੀ-ਸੁੱਚੀ ਅਤੇ ਕਲਾ ਨੂੰ ਸਮਰਪਿਤ ਰੂਹ ਸਨ, ਜਿਨ੍ਹਾਂ ਨੂੰ ਇਸ ਹੁਨਰ ਦੀ ਦਾਤ ਪ੍ਰਮਾਤਮਾ ਦੀ ਮੇਹਰ ਦੁਆਰਾ ਪ੍ਰਾਪਤ ਹੋਈ। ਉਨ੍ਹਾਂ ਕਿਹਾ ਕਿ ਲਾਹੌਰ ਦੇ ਮਿਉਂ ਕਾਲਜ ਆਫ਼ ਆਰਟ ’ਚ ਬਤੌਰ ਵਾਈਸ ਪ੍ਰਿੰਸੀਪਲ ਵਜੋਂ ਕੰਮ ਕਰਦਿਆਂ ਉਨ੍ਹਾਂ ਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਇਸ ਦੀ ਬਿਹਰਤੀ ਲਈ ਕਲਾ-ਕਿਰਤ ਕਰਦਿਆਂ ਬਿਤਾਇਆ। ਇਸ ਮੌਕੇ ਪ੍ਰਿੰ: ਡਾ. ਰੰਧਾਵਾ ਨੇ ਭਾਈ ਰਾਮ ਸਿੰਘ ਜੀ ਦੀ ਕਲਕਾਰੀ ਦੁਆਰਾ ਤਿਆਰ ਕੀਤੇ ਨਕਸ਼ੇ ਦੁਆਰਾ ਬਣੀ, ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਦੀ ਕਲਾ ਦੀ ਵਿਲੱਖਤਾ ਦੇ ਵੱਖ-ਵੱਖ ਪੱਖਾਂ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਪਣੀ ਵੱਖਰੀ ਦਿੱਖ ਕਾਰਨ ਇਹ ਇਮਾਰਤ ਪੂਰੇ ਭਾਰਤ ਵਿੱਚ ਹੀ ਨਹੀਂ ਬਲਕਿ ਸਾਰੇ ਵਿਸ਼ਵ ਵਿੱਚ ਆਕਰਸ਼ਣ ਦਾ ਕਾਰਨ ਬਣਦੀ ਹੈ। ਭਾਈ ਰਾਮ ਸਿੰਘ ਦੇ ਜੀਵਨ ਨੂੰ ਪੇਸ਼ ਕਰਦੀ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਉਹਨਾਂ ਨੇ ਇਸਦੇ ਪਬਲੀਕੇਸ਼ਨ ਅਤੇ ਲੇਖਕਾਂ ਨੂੰ ਵਧਾਈ ਦਿੱਤੀ। ਸਮਾਗਮ ਦੇ ਅੰਤ ’ਚ ਪ੍ਰਸਿੱਧ ਆਰਟਿਸਟ ਸੰਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਦਾ ਸੰਚਾਲਨ ਪੰਜਾਬੀ ਵਿਭਾਗ ਅਧਿਐਨ ਦੇ ਮੁਖੀ ਡਾ. ਪਰਮਿੰਦਰ ਸਿੰਘ ਦੁਆਰਾ ਬਾਖੂਬੀ ਨਿਭਾਇਆ ਗਿਆ। ਇਸ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਿਦਆਰਥੀ ਹਾਜ਼ਰ ਸਨ।