ਬੁਲਾਰੀਆ ਨੇ ਹਮੇਸ਼ਾ ਲੋਕ ਸੇਵਾ ਨੂੰ ਆਪਣਾ ਮਿਸ਼ਨ ਬਣਾਇਆ : ਡਾ. ਬਾਵਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਲਕਾ ਦੱਖਣੀ ਅਧੀਨ ਡਾ. ਬਲਬੀਰ ਸਿੰਘ ਬਾਵਾ ਇੰਚਾਰਜ ਵਾਰਡ ਨੰਬਰ 36 ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਇੰਦਰਬੀਰ ਸਿੰਘ ਬੁਲਾਰੀਆ ਨਾਲ ਮੁਲਾਕਾਤ ਕੀਤੀ ਅਤੇ ਹਲਕੇ
Publish Date: Thu, 26 Feb 2026 04:31 PM (IST)
Updated Date: Thu, 26 Feb 2026 04:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਲਕਾ ਦੱਖਣੀ ਅਧੀਨ ਡਾ. ਬਲਬੀਰ ਸਿੰਘ ਬਾਵਾ ਇੰਚਾਰਜ ਵਾਰਡ ਨੰਬਰ 36 ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਇੰਦਰਬੀਰ ਸਿੰਘ ਬੁਲਾਰੀਆ ਨਾਲ ਮੁਲਾਕਾਤ ਕੀਤੀ ਅਤੇ ਹਲਕੇ ਦੀਆਂ ਮੁਸ਼ਕਿਲਾਂ ਅਤੇ ਹੋਰਨਾਂ ਕੰਮਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ। ਡਾ. ਬਾਵਾ ਨੇ ਕਿਹਾ ਕਿ ਹਲਕਾ ਦੱਖਣੀ ਦੇ ਸਮੂਹ ਨਿਵਾਸੀਆਂ ਨੂੰ ਇਹ ਗੱਲ ਸਾਫ਼-ਸਪੱਸ਼ਟ ਤੌਰ ’ਤੇ ਯਾਦ ਹੈ ਕਿ ਜਿੰਨੇ ਵੀ ਵੱਡੇ ਅਤੇ ਬੁਨਿਆਦੀ ਵਿਕਾਸ ਕਾਰਜ ਸਾਡੇ ਇਲਾਕੇ ਵਿਚ ਹੋਏ ਹਨ, ਉਹ ਸਭ ਕਾਂਗਰਸ ਸਰਕਾਰ ਦੇ ਸਮੇਂ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਹੇਠ ਹੋਏ ਸਨ। ਅੱਜ ਵੀ ਪਿੰਡਾਂ ਅਤੇ ਵਾਰਡਾਂ ਦੇ ਲੋਕ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ, ਤਦੋਂ ਵਿਕਾਸ ਦੀ ਰਫ਼ਤਾਰ ਤੇਜ਼ ਸੀ ਅਤੇ ਹਰ ਗਲੀ-ਮੁਹੱਲੇ ਤੱਕ ਸੁਵਿਧਾਵਾਂ ਪਹੁੰਚ ਰਹੀਆਂ ਸਨ। ਡਾ. ਬਲਬੀਰ ਸਿੰਘ ਬਾਵਾ ਨੇ ਕਿਹਾ ਕਿ ਸਾਡੇ ਪਿੰਡ ਵਿਚ ਸੀਵਰੇਜ ਪ੍ਰਣਾਲੀ ਦਾ ਵਿਸਥਾਰ, ਘਰ-ਘਰ ਤੱਕ ਸਰਕਾਰੀ ਪੀਣਯੋਗ ਪਾਣੀ ਦੀ ਸਪਲਾਈ, ਟੁੱਟੀਆਂ ਸੜਕਾਂ ਦੀ ਮੁਰੰਮਤ ਤੇ ਨਵੀਆਂ ਗਲੀਆਂ ਦਾ ਨਿਰਮਾਣ ਅਤੇ ਹਰ ਇਕ ਗਲੀ ਵਿਚ ਸਟ੍ਰੀਟ ਲਾਈਟਾਂ ਲਗਾਉਣ ਦਾ ਵਿਸਤ੍ਰਿਤ ਕੰਮ ਇਹ ਸਾਰੇ ਉਪਰਾਲੇ ਇੰਦਰਬੀਰ ਸਿੰਘ ਬੁਲਾਰੀਆ ਦੀ ਦੂਰਦਰਸ਼ੀ ਯੋਜਨਾ ਅਤੇ ਵਚਨਬੱਧਤਾ ਦਾ ਨਤੀਜਾ ਸਨ। ਉਨ੍ਹਾਂ ਕਦੇ ਵੀ ਰਾਜਨੀਤੀ ਨੂੰ ਨਿੱਜੀ ਲਾਭ ਲਈ ਨਹੀਂ ਵਰਤਿਆ, ਸਗੋਂ ਹਮੇਸ਼ਾਂ ਲੋਕ ਸੇਵਾ ਨੂੰ ਆਪਣਾ ਮਿਸ਼ਨ ਬਣਾਇਆ। ਮੌਜੂਦਾ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਹਲਕਾ ਦੱਖਣੀ ਦੇ ਲੋਕ ਨਿਰਾਸ਼ ਹਨ। ਬਾਵਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਕਈ ਥਾਵਾਂ ’ਤੇ ਸਟ੍ਰੀਟ ਲਾਈਟਾਂ ਤੱਕ ਠੀਕ ਨਹੀਂ ਕੀਤੀਆਂ ਗਈਆਂ, ਟੁੱਟੀਆਂ ਸੜਕਾਂ ਅਜੇ ਵੀ ਮੁਰੰਮਤ ਦੀ ਉਡੀਕ ਕਰ ਰਹੀਆਂ ਹਨ ਅਤੇ ਬੁਨਿਆਦੀ ਸਹੂਲਤਾਂ ਵਿਚ ਸੁਧਾਰ ਦੀ ਗਤੀ ਨਜ਼ਰ ਨਹੀਂ ਆ ਰਹੀ। ਲੋਕ ਆਪਣੇ ਆਪ ਪਿਛਲੇ ਸਮੇਂ ਦੀ ਤੁਲਨਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਜੇ ਇੰਦਰਬੀਰ ਸਿੰਘ ਬੁਲਾਰੀਆ ਦੀ ਅਗਵਾਈ ਦੁਬਾਰਾ ਮਿਲੇ, ਤਾਂ ਵਿਕਾਸ ਦੀ ਰਫ਼ਤਾਰ ਮੁੜ ਤੀਬਰ ਹੋ ਸਕਦੀ ਹੈ। ਡਾ. ਬਾਵਾ ਨੇ ਕਿਹਾ ਕਿ ਇੰਦਰਬੀਰ ਸਿੰਘ ਬੁਲਾਰੀਆ ਦਾ ਰਾਜਨੀਤਕ ਅਨੁਭਵ, ਲੋਕਾਂ ਨਾਲ ਮਜ਼ਬੂਤ ਜੁੜਾਅ ਅਤੇ ਹਰ ਮਸਲੇ ਨੂੰ ਨਜ਼ਦੀਕੋਂ ਸਮਝਣ ਦੀ ਸਮਰੱਥਾ ਉਨ੍ਹਾਂ ਨੂੰ ਹੋਰ ਨੇਤਾਵਾਂ ਤੋਂ ਵੱਖਰਾ ਬਣਾਉਂਦੀ ਹੈ। ਉਹ ਹਰ ਵਰਗ ਨੌਜਵਾਨਾਂ, ਮਹਿਲਾਵਾਂ, ਮਜ਼ਦੂਰਾਂ ਅਤੇ ਵਪਾਰੀਆਂ ਨਾਲ ਸੰਪਰਕ ਵਿਚ ਰਹਿੰਦੇ ਹਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉੱਪਰਲੇ ਪੱਧਰ ਤੱਕ ਪਹੁੰਚਾਉਂਦੇ ਹਨ। ਡਾ. ਬਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਵਿਕਾਸ ਅਤੇ ਲੋਕ ਭਲਾਈ ਦੀ ਰਾਜਨੀਤੀ ਕੀਤੀ ਹੈ। ਹਲਕਾ ਦੱਖਣੀ ਵਿਚ ਜੋ ਵੀ ਦਿਖਣਯੋਗ ਕੰਮ ਹਨ, ਉਹ ਕਾਂਗਰਸ ਦੇ ਸਮੇਂ ਦੀ ਯਾਦ ਦਿਲਾਉਂਦੇ ਹਨ। ਭਾਵੇਂ ਸੀਵਰੇਜ ਦੀਆਂ ਨਵੀਆਂ ਲਾਈਨਾਂ ਹੋਣ, ਸਰਕਾਰੀ ਪਾਣੀ ਦੇ ਨਲਕਿਆਂ ਦੀ ਸਹੂਲਤ ਹੋਵੇ ਜਾਂ ਰਾਤ ਨੂੰ ਚਮਕਦਾਰ ਸਟ੍ਰੀਟ ਲਾਈਟਾਂ ਇਹ ਸਭ ਕੁਝ ਉਸ ਸਮੇਂ ਦੀ ਯੋਜਨਾਬੰਦੀ ਅਤੇ ਇਮਾਨਦਾਰ ਅਮਲਦਾਰੀ ਦਾ ਨਤੀਜਾ ਹੈ। ਡਾ. ਬਲਬੀਰ ਸਿੰਘ ਬਾਵਾ ਨੇ ਹਲਕਾ ਦੱਖਣੀ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਰਹਿ ਕੇ ਵਿਕਾਸ ਦੀ ਰਾਹ ‘ਤੇ ਅੱਗੇ ਵੱਧਣ ਲਈ ਕਾਂਗਰਸ ਪਾਰਟੀ ਅਤੇ ਇੰਦਰਬੀਰ ਸਿੰਘ ਬੁਲਾਰੀਆ ਦਾ ਸਾਥ ਦੇਣ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਭਵਿੱਖ ਵਿੱਚ ਦੁਬਾਰਾ ਕਾਂਗਰਸ ਦੀ ਸਰਕਾਰ ਬਣਨ ‘ਤੇ ਹਲਕਾ ਦੱਖਣੀ ਵਿੱਚ ਹੋਰ ਵੱਡੇ ਪ੍ਰੋਜੈਕਟ ਲਿਆਂਦੇ ਜਾਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਕੀਤਾ ਜਾਵੇਗਾ। ਇਸ ਮੌਕੇ ਇੰਦਰਬੀਰ ਸਿੰਘ ਬੁਲਾਰੀਆ ਨੇ ਕਿ ਲੋਕ ਹੁਣ ਸੁਚੇਤ ਹਨ ਅਤੇ ਉਹ ਵਿਕਾਸ ਦੇ ਅਸਲ ਮਾਇਨੇ ਸਮਝਦੇ ਹਨ। ਖੋਖਲੇ ਦਾਅਵਿਆਂ ਨਾਲ ਨਹੀਂ, ਸਗੋਂ ਜਮੀਨੀ ਪੱਧਰ ’ਤੇ ਕੰਮ ਕਰ ਕੇ ਹੀ ਲੋਕਾਂ ਦਾ ਭਰੋਸਾ ਜਿੱਤਿਆ ਜਾ ਸਕਦਾ ਹੈ। ਇੰਦਰਬੀਰ ਸਿੰਘ ਬੁਲਾਰੀਆ ਨੇ ਕਿਹਾ ਕਿ ਉਨ੍ਹਾਂ ਇਹ ਭਰੋਸਾ ਆਪਣੇ ਕੰਮ ਨਾਲ ਹਾਸਲ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਹਲਕੇ ਦੇ ਲੋਕ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।