ਵਿਆਹ ਤੋਂ ਪਹਿਲਾਂ ਲਾੜੀ ਨੇ ਕੀਤਾ ਵੱਡਾ ਕਾਂਡ: ਸ਼ਹਿਨਾਈਆਂ ਵੱਜਣ ਤੋਂ ਪਹਿਲਾਂ ਹੀ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਹੋਈ ਲਾੜੀ, 4 ਖ਼ਿਲਾਫ਼ ਕੇਸ ਦਰਜ
ਸਥਾਨਕ ਪਿੰਡ ਆਸਲ ਉਤਾੜ ਵਿਖੇ ਜਿਸ ਕੁੜੀ ਦਾ ਵਿਆਹ ਰੱਖਿਆ ਸੀ, ਉਹੀ ਕੁੜੀ ਘਰੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਕਿਸੇ ਨਾਲ ਫਰਾਰ ਹੋ ਗਈ। ਕੁੜੀ ਦੇ ਪਿਤਾ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਵਲਟੋਹਾ ਦੀ ਪੁਲਿਸ ਨੇ ਕੁੜੀ ਸਮੇਤ ਚਾਰ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Tue, 02 Jun 2026 12:26 PM (IST)
Updated Date: Tue, 02 Jun 2026 12:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਵਲਟੋਹਾ। ਸਥਾਨਕ ਪਿੰਡ ਆਸਲ ਉਤਾੜ ਵਿਖੇ ਜਿਸ ਕੁੜੀ ਦਾ ਵਿਆਹ ਰੱਖਿਆ ਸੀ, ਉਹੀ ਕੁੜੀ ਘਰੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਕਿਸੇ ਨਾਲ ਫਰਾਰ ਹੋ ਗਈ। ਕੁੜੀ ਦੇ ਪਿਤਾ ਵੱਲੋਂ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਵਲਟੋਹਾ ਦੀ ਪੁਲਿਸ ਨੇ ਕੁੜੀ ਸਮੇਤ ਚਾਰ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਦੇ ਹੀ ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸਨੇ ਆਪਣੀ ਵੱਡੀ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ। 30 ਮਈ ਨੂੰ ਸਵੇਰੇ ਕਰੀਬ 5 ਵਜੇ ਜਦੋਂ ਉਹ ਜਾਗਿਆ ਤਾਂ ਵੇਖਿਆ ਕਿ ਅਲਮਾਰੀ ਖੁੱਲ੍ਹੀ ਹੋਈ ਸੀ, ਜਿਸ ਵਿੱਚੋਂ ਸੋਨੇ ਦੇ ਕਾਂਟੇ, ਇਕ ਕੜਾ, ਪੰਜ ਮੁੰਦਰੀਆਂ ਅਤੇ ਡੇਢ ਲੱਖ ਦੀ ਨਕਦੀ ਚੋਰੀ ਹੋ ਚੁੱਕੀ ਸੀ।
ਜਦੋਂਕਿ ਜਿਸ ਲੜਕੀ ਦਾ ਵਿਆਹ ਰੱਖਿਆ ਸੀ, ਉਹ ਵੀ ਘਰੋਂ ਗਾਇਬ ਮਿਲੀ। ਜਦੋਂ ਉਸ ਨੇ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਉਸਦੀ ਲੜਕੀ ਹੀ ਦਿਲਬਾਗ ਸਿੰਘ ਅਤੇ ਰਾਜੂ ਪੁੱਤਰ ਬਲਦੇਵ ਸਿੰਘ ਤੋਂ ਇਲਾਵਾ ਇਕ ਅਣਪਛਾਤੇ ਸਮੇਤ ਘਰੋਂ ਸਮਾਨ ਚੋਰੀ ਕਰਕੇ ਲੈ ਗਈ ਹੈ।
ਉੱਧਰ ਥਾਣਾ ਵਲਟੋਹਾ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਕੁੜੀ ਸਮੇਤ ਬਾਕੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਲਈ ਯਤਨ ਕੀਤੇ ਜਾ ਰਹੇ ਹਨ।