ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ ਵਿੱਚ ਅਕਾਦਮਿਕ ਸਾਲ 2026-27 ਤੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ਤਿਆਰ ਕੀਤਾ ਗਿਆ ‘ਸਿੱਖ ਧਰਮ ਦੀ ਮੁੱਢਲੀ ਜਾਣਕਾਰੀ’ ਦਾ ਕੋਰਸ ਯੂਜੀ ਪ੍ਰੋਗਰਾਮ ਵਿੱਚ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ ਵਿੱਚ ਅਕਾਦਮਿਕ ਸਾਲ 2026-27 ਤੋਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ਤਿਆਰ ਕੀਤਾ ਗਿਆ ‘ਸਿੱਖ ਧਰਮ ਦੀ ਮੁੱਢਲੀ ਜਾਣਕਾਰੀ’ ਦਾ ਕੋਰਸ ਯੂਜੀ ਪ੍ਰੋਗਰਾਮ ਵਿੱਚ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ। ਇਹ ਦੋ ਕਰੈਡਿਟ ਦਾ ਕੋਰਸ ਹੋਵੇਗਾ।
ਉਪ ਕੁਲਪਤੀ ਵੱਲੋਂ ਪ੍ਰਵਾਣਤ ਬੋਰਡ ਆਫ ਕੰਟਰੋਲ, ਗੁਰੂ ਨਾਨਕ ਅਧਿਐਨ ਵਿਭਾਗ ਦੀ ਇਕੱਤਰਤਾ ਦੀ ਕਾਰਵਾਈ ਅਨੁਸਾਰ ਇਸ ਕੋਰਸ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਸਬੰਧੀ ਸਿਫ਼ਾਰਸ਼ਾਂ ‘ਤੇ ਅੱਜ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਵੱਲੋਂ ਮੋਹਰ ਲਗਾ ਦਿੱਤੀ ਗਈ।ਜਿਸ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਕਰ ਰਹੇ ਸਨ।ਇਹ ਕੋਰਸ ਆਨਲਾਈਨ ਮਾਧਿਅਮ ਰਾਹੀਂ ਓਡੀਐਲ ਐਂਡ ਆਨਲਾਈਨ ਸਟਡੀ ਭਾਗ ਵੱਲੋਂ ਪੜ੍ਹਾਇਆ ਜਾਵੇਗਾ।ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਸੈਂਟਰ ਫਾਰ ਸਾਊਥ ਸੈਂਟਰਲ ਏਸ਼ੀਆ ਸਟਡੀਜ਼ ਦਾ ਨਾਮ ਬਦਲ ਕੇ ਹੁਣ ਸੈਂਟਰ ਫਾਰ ਸੈਂਟਰਲ ਏਸ਼ੀਆ ਸਟਡੀਜ਼ ਰੱਖਿਆ ਜਾਵੇਗਾ। ਅਕੈਡਮਿਕ ਕੌਂਸਲ ਵਿੱਚ ਇਕ ਹੋਰ ਅਹਿਮ ਫੈਸਲੇ ‘ਤੇ ਵੀ ਵਿਚਾਰ ਕੀਤਾ ਗਿਆ, ਜਿਸ ਅਨੁਸਾਰ ਡਾਇਰੈਕਟਰ ਓ.ਡੀ.ਐਲ. ਅਤੇ ਆਨਲਾਈਨ ਸਟਡੀ ਅਧੀਨ ਚੱਲ ਰਹੇ ਪ੍ਰੋਗਰਾਮਾਂ ਦੇ ਸਿਲੇਬਸ ਵਿੱਚ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਪੜ੍ਹਾਏ ਜਾਂਦੇ ਇਨਵਾਇਰਨਮੈਂਟਲ ਸਟਡੀਜ਼, ਡਰੱਗ ਐਬਿਊਜ਼ ਪ੍ਰੋਬਲਮ ਮੈਨੇਜਮੈਂਟ ਐਂਡ ਪ੍ਰਿਵੈਂਸ਼ਨ, ਹਿਊਮਨ ਰਾਈਟਸ ਅਤੇ ਹਿਊਮਨ ਵੈਲਿਊਜ਼ ਐਂਡ ਅੰਡਰਸਟੈਂਡਿੰਗ ਹਾਰਮਨੀ ਵਰਗੇ ਕੋਰਸਾਂ ਨੂੰ ਸੈਸ਼ਨ 2026-27 ਤੋਂ ਆਨਲਾਈਨ ਮੋਡ ਵਿੱਚ ਲਾਗੂ ਕੀਤਾ ਜਾਵੇਗਾ।
ਮੀਟਿੰਗ ਦੌਰਾਨ ਵਾਈਸ-ਚਾਂਸਲਰ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕੈਡਮਿਕ ਕੌਂਸਲ ਯੂਨੀਵਰਸਿਟੀ ਦੀ ਅਕਾਦਮਿਕ ਨੀਤੀ ਬਣਾਉਣ ਅਤੇ ਪਾਠਕ੍ਰਮ ਵਿੱਚ ਸੁਧਾਰ ਕਰਨ ਲਈ ਬਹੁਤ ਮਹੱਤਵਪੂਰਨ ਮੰਚ ਹੈ। ਉਨ੍ਹਾਂ ਆਨਲਾਈਨ ਅਤੇ ਆਫਲਾਈਨ ਹਾਜ਼ਰ ਸਾਰੇ ਮੈਂਬਰਾਂ, ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ।ਉਨ੍ਹਾਂ ਕਿਹਾ ਕਿ ਨਵੇਂ ਕੋਰਸ ਸ਼ੁਰੂ ਕਰਨ ਤੋਂ ਪਹਿਲਾਂ ਯੂਨੀਵਰਸਿਟੀ ਨੂੰ ਢਾਂਚਾਗਤ ਸੁਵਿਧਾਵਾਂ ਅਤੇ ਹੋਰ ਲੋੜੀਂਦੇ ਸਰੋਤਾਂ ਨੂੰ ਧਿਆਨ ਵਿੱਚ ਰੱਖਣਾ ਪੈਂਦਾ ਹੈ। ਇਸ ਲਈ ਯੂਨੀਵਰਸਿਟੀ ਬਿਨਾਂ ਯੋਜਨਾ ਦੇ ਨਵੇਂ ਕੋਰਸ ਸ਼ੁਰੂ ਕਰਨ ਦੀ ਜਲਦੀ ਵਿੱਚ ਨਹੀਂ ਹੈ, ਪਰ ਸਮੇਂ ਦੀ ਲੋੜ ਅਨੁਸਾਰ ਕਰੀਕੁਲਮ ਨੂੰ ਅਪਡੇਟ ਕਰਨਾ ਜ਼ਰੂਰੀ ਹੈ।
ਵਾਈਸ-ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਅਮਰੀਕਾ ਦੀ ਯੂਨੀਵਰਸਿਟੀ ਆਫ ਮੇਰੀਲੈਂਡ ਨਾਲ ਅਕਾਦਮਿਕ ਸਹਿਯੋਗ ਲਈ ਸਮਝੌਤਾ (ਐਮ.ਓ.ਯੂ.) ਕਰਨ ਦੀ ਪ੍ਰਕਿਿਰਆ ਸ਼ੁਰੂ ਕੀਤੀ ਹੈ। ਇਸ ਸਹਿਯੋਗ ਦੇ ਤਹਿਤ ਆਰਟੀਫ਼ੀਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਅਤੇ ਸਾਇਬਰ ਸਿਿਕਊਰਿਟੀ ਵਰਗੀਆਂ ਉਭਰਦੀਆਂ ਤਕਨੀਕਾਂ ਦੇ ਖੇਤਰ ਵਿੱਚ ਵਿਿਦਆਰਥੀਆਂ ਨੂੰ ਮੌਕੇ ਮਿਲਣਗੇ। ਮੀਟਿੰਗ ਦੀ ਸ਼ੁਰੂਆਤ ਵਿੱਚ ਡੀਨ ਅਕਾਦਮਿਕ ਮਾਮਲੇ ਡਾ. ਹਰਿੰਦਰ ਸਿੰਘ ਸੈਣੀ ਨੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਉਚੇਚੇ ਤੌਰ ‘ਤੇ ਜ਼ਿਕਰ ਕੀਤਾ, ਜਦਕਿ ਬਾਅਦ ਵਿੱਚ ਰਜਿਸਟਰਾਰ ਡਾ. ਕੇ.ਐੱਸ. ਚਾਹਲ ਵੱਲੋਂ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਗਿਆ।