ਵਰਲਡ ਹੈਲਥ ਡੇ ਮੌਕੇ ਮਰੀਜ਼ਾਂ ਨੂੰ ਕੀਤਾ ਜਾਗਰੂਕ
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੂਰੀ ਦੁਨੀਆ ਵਿਚ ਮਨਾਏ ਜਾ ਰਹੇ ਵਰਲਡ ਹੈਲਥ ਡੇ ਨੂੰ ਸਮਰਪਿਤ ਜਾਗਰੂਕ ਕਰਦੇ ਹੋਏ ਖਾਸ ਤੌਰ ਤੇ ਦਿਮਾਗੀ ਰੋਗਾਂ ਦੇ ਮਰੀਜ਼ਾਂ ਪ੍ਰਤੀ ਵਿਸ਼ੇਸ਼ ਤੌਰ ’ਤੇ ਸਿਹਤ ਪ੍ਰਤੀ ਜਾਗਰੂਕ ਹੋਣਾ
Publish Date: Wed, 08 Apr 2026 04:29 PM (IST)
Updated Date: Wed, 08 Apr 2026 04:32 PM (IST)
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ
ਅੰਮ੍ਰਿਤਸਰ : ਪੂਰੀ ਦੁਨੀਆ ਵਿਚ ਮਨਾਏ ਜਾ ਰਹੇ ਵਰਲਡ ਹੈਲਥ ਡੇ ਨੂੰ ਸਮਰਪਿਤ ਜਾਗਰੂਕ ਕਰਦੇ ਹੋਏ ਖਾਸ ਤੌਰ ਤੇ ਦਿਮਾਗੀ ਰੋਗਾਂ ਦੇ ਮਰੀਜ਼ਾਂ ਪ੍ਰਤੀ ਵਿਸ਼ੇਸ਼ ਤੌਰ ’ਤੇ ਸਿਹਤ ਪ੍ਰਤੀ ਜਾਗਰੂਕ ਹੋਣਾ ਬਹੁਤ ਜਰੂਰੀ ਹੁੰਦਾ ਹੈ। ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਦਿਮਾਗੀ ਰੋਗਾਂ ਦੇ ਮਾਹਿਰ ਡਾ. ਦਿਨੇਸ਼ ਕੁਮਾਰ ਡੀਐਮ ਨਰੋਲੋਜੀ ਪ੍ਰੋਫੈਸਰ ਗੁਰੂ ਰਾਮਦਾਸ ਜੀ ਮੈਡੀਕਲ ਕਾਲਜ ਵੱਲਾ ਨੇ ਦੱਸਿਆ ਕਿ ਤੰਦਰੁਸਤੀ ਮਨੁੱਖ ਦੀ ਤਰੱਕੀ ਅਤੇ ਪਰਿਵਾਰ ਨੂੰ ਸਮਰਪਿਤ ਹੋ ਕੇ ਉਸ ਤਰਾਂ ਪਾਲਣ ਪੋਸ਼ਣ ਕਰਨ ਦਾ ਇਕ ਅਹਿਮ ਹਿੱਸਾ ਹੁੰਦਾ ਹੈ। ਉਨ੍ਹਾਂ ਦੱਸਿਆ ਖਾਸ ਤੌਰ ’ਤੇ ਦਿਮਾਗੀ ਰੋਗਾਂ ਦੇ ਉਹ ਮਰੀਜ਼ ਜੋ ਦਿਮਾਗ ਦੇ ਰੋਗਾਂ ਦੇ ਨਾਲ ਪ੍ਰਭਾਵਿਤ ਹੋਣ ਉਨ੍ਹਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਦਿਮਾਗ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਕਦੀ ਵੀ ਆਪਣੇ ਆਪ ਜਾਂ ਦਿਮਾਗੀ ਰੋਗਾਂ ਦੇ ਮਾਹਰ ਤੋਂ ਜਾਂਚ ਬਿਨਾਂ ਕੋਈ ਦਵਾਈ ਲੈ ਕੇ ਨਹੀਂ ਖਾਣੀ ਚਾਹੀਦੀ ਤੇ ਨਾ ਹੀ ਕਿਸੇ ਕਿਸਮ ਦੇ ਦੇਸੀ ਉਪਚਾਰ ਅਤੇ ਟੋਟਕਿਆਂ ਦਾ ਸਹਾਰਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਦਿਮਾਗੀ ਰੋਗਾਂ ਦੇ ਮਰੀਜ਼ਾਂ ਦੀ ਤਾਦਾਦ ਪਹਿਲਾਂ ਨਾਲੋਂ ਬਹੁਤ ਵੱਧ ਗਈ। ਡਾਕਟਰ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਹਰ ਵਿਅਕਤੀ ਨੂੰ ਦਿਨ ਵਿੱਚ ਅੱਧੇ ਘੰਟੇ ਦਾ ਸਮਾਂ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਣ ਲਈ ਕੱਢਣਾ ਬਹੁਤ ਜ਼ਰੂਰੀ ਹੈ ਜਿਸ ਵਿਚ ਹਲਕਾ ਫੁਲਕਾ ਯੋਗਾ ਸੈਰ ਕਰਨਾ ਸਿਹਤ ਲਈ ਲਾਭਦਾਇਕ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਦਿਮਾਗੀ ਰੋਗਾਂ ਵਾਲੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਕਿਉਂਕਿ ਮੈਡੀਕਲ ਸਾਇੰਸ ਵੱਲੋਂ ਕੀਤੀ ਗਈ ਅਥਾਹ ਤਰੱਕੀ ਅਤੇ ਬਹੁਤ ਹੀ ਕਾਰਗਰ ਦਵਾਈਆਂ ਦੇ ਨਾਲ ਦਿਮਾਗੀ ਰੋਗਾਂ ਦੇ ਵਿਕਾਰ ਬਹੁਤ ਜਲਦੀ ਠੀਕ ਹੋ ਜਾਂਦੇ ਹਨ। ਅੰਤ ਵਿਚ ਉਨ੍ਹਾਂ ਨੇ ਮਰੀਜ਼ਾਂ ਪ੍ਰਤੀ ਆਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਨੂੰ ਤੰਦਰੁਸਤ ਰਹਿਣ ਦੀ ਕਾਮਨਾ ਵੀ ਕੀਤੀ।