ਸ਼ੂਗਰ ਨੂੰ ਰੋਕਣ ਲਈ ਜਾਗਰੂਕਤਾ ਵੀ ਜ਼ਰੂਰੀ : ਡਾ. ਨਿਤਿਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਧੁਨਿਕ ਜੀਵਨ ਸ਼ੈਲੀ ਨੇ ਜਿੱਥੇ ਮਨੁੱਖੀ ਜੀਵਨ ਵਿਚ ਕਈ ਤਬਦੀਲੀਆਂ ਲਿਆਂਦੀਆਂ ਹਨ, ਉਥੇ ਹੀ ਕਈ ਨਾਮੁਰਾਦ ਬੀਮਾਰੀਆਂ ਨੇ ਵੀ ਦਸਤਕ ਦਿੱਤੀ ਹੈ। ਤੇਜ ਰਫਤਾਰ ਦੁਨੀਆ ਵਿਚ ਲੋਕਾਂ ਨੂੰ ਪ੍ਰਭਾਵਿਤ ਕਰਨ
Publish Date: Sun, 11 Jan 2026 04:40 PM (IST)
Updated Date: Sun, 11 Jan 2026 04:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਆਧੁਨਿਕ ਜੀਵਨ ਸ਼ੈਲੀ ਨੇ ਜਿੱਥੇ ਮਨੁੱਖੀ ਜੀਵਨ ਵਿਚ ਕਈ ਤਬਦੀਲੀਆਂ ਲਿਆਂਦੀਆਂ ਹਨ, ਉਥੇ ਹੀ ਕਈ ਨਾਮੁਰਾਦ ਬੀਮਾਰੀਆਂ ਨੇ ਵੀ ਦਸਤਕ ਦਿੱਤੀ ਹੈ। ਤੇਜ ਰਫਤਾਰ ਦੁਨੀਆ ਵਿਚ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਬੀਮਾਰੀ ਸ਼ੂਗਰ ਹੈ। ਜਿਆਦਾ ਸ਼ੂਗਰ ਨਾਲ ਅੱਖਾਂ ਤੇ ਗੁਰਦਿਆਂ ’ਤੇ ਅਸਰ ਹੋ ਸਕਦਾ ਹੈ। ਇਹ ਪ੍ਰਗਟਾਵਾ ਡਾ. ਨਿਤਿਨ ਕੁਮਾਰ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦਵਾਈਆਂ ਨਾਲ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਪਰ ਪੂਰੀ ਤਰ੍ਹਾਂ ਠੀਕ ਨਹੀਂ ਕੀਤਾ ਜਾ ਸਕਦਾ। ਜੇਕਰ ਤੁਸੀ ਸ਼ੂਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਹਰ ਰੋਜ ਸੈਰ ਕਰੋ। ਹਾਲਾਕਿ ਤੇਜ ਸਰਦੀ ਵਾਲੇ ਮੌਸਮ ਵਿਚ ਸੈਰ ਨਹੀਂ ਕਰਨੀ ਚਾਹੀਦੀ ਹੈ। ਯੋਗਾ ਕਰੋ ਅਤੇ ਪੋਸ਼ਟਿਕ ਆਹਾਰ ਨੂੰ ਤਰਜੀਹ ਦਿਓ। ਫਾਸਟ ਫੂਡ ਕਾਰਨ ਛੋਟੀ ਉਮਰ ਵਿਚ ਵੀ ਕਈ ਬੀਮਾਰੀਆਂ ਘੇਰ ਲੈਂਦੀਆਂ ਹਨ। ਸ਼ੂਗਰ ਨੂੰ ਰੋਕਣ ਲਈ ਜਾਗਰੂਕਤਾ ਵੀ ਜਰੂਰੀ ਹੈ। ਲੋਕਾਂ ਵਿਚ ਮੋਟਾਪਾ ਵੀ ਸ਼ੂਗਰ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ। ਡਾ. ਨਿਤਿਨ ਕੁਮਾਰ ਨੇ ਕਿਹਾ ਕਿ ਖਾਸ ਕਰਕੇ ਇਸ ਸਰਦੀਆਂ ਦੇ ਮੌਸਮ ਵਿਚ ਸ਼ੂਗਰ ਦੇ ਮਰੀਜਾਂ ਨੂੰ ਸ਼ੂਗਰ ਕੰਟਰੋੋਲ ਕਰਨ ਲਈ ਆਪਣੇ ਖਾਣੇ ਵਿਚ ਹਰੀਆਂ ਸਬਜੀਆਂ, ਕਰੇੇਲਾ, ਮੇਥੀ, ਬੈਂਗਨ, ਸ਼ਲ਼ਗਮ, ਮੂਲੀ, ਫੁੱਲ ਗੋਭੀ, ਪੱਤੇਦਾਰ ਸਬਜੀਆਂ, ਬਰੋਕਲੀ, ਟਮਾਟਰ ਆਦਿ ਸ਼ਾਮਿਲ ਕਰਨੇ ਚਾਹੀਦੇ ਹਨ। ਫਲਾਂ ਵਿਚ ਨਿੰਬੂ, ਆਵਲਾ, ਪਪੀਤਾ, ਅਮਰੂਦ, ਸੰਤਰਾ, ਨਾਸ਼ਪਤੀ, ਮੌਸੰਮੀ ਖਾਣੇ ਚਾਹੀਦੇ ਹਨ। ਅੰਬ, ਕੇਲਾ, ਸੇਬ, ਖਜੂਰ, ਆਲੂ, ਚੌਲ ਅਤੇ ਮਠਿਆਈਆਂ ਆਦਿ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਮਰੀਜ ਨੂੰ ਆਪਣੀ ਦਵਾਈ ਡਾਕਟਰ ਦੀ ਸਲਾਹ ਅਨੁਸਾਰ ਸਮੇਂ ਸਿਰ ਖਾਣੀ ਚਾਹੀਦੀ ਹੈ। ਸ਼ੂਗਰ ਮਰੀਜ ਨੂੰ ਸ਼ਰਾਬ, ਸਿਗਰੇਟ, ਬੀੜੀ, ਗੁਟਖਾ ਆਦਿ ਸੇਵਨ ਨਹੀਂ ਕਰਨਾ ਚਾਹੀਦਾ ਹੈ। ਇਹ ਵਸਤੂਆਂ ਹਾਨੀਕਾਰਕ ਹਨ। ਡਾ. ਨਿਤਿਨ ਕੁਮਾਰ ਅਨੁਸਾਰ ਮਰੀਜ ਇਨ੍ਹਾਂ ਚੀਜਾਂ ਦਾ ਪ੍ਰਹੇਜ਼ ਕਰਕੇ ਅਤੇ ਦਵਾਈ ਨਾਲ ਆਪਣੀ ਜਿੰਦਗੀ ਚੰਗੇ ਤਰੀਕੇ ਨਾਲ ਬਤੀਤ ਕਰ ਸਕਦਾ ਹੈ।