ਔਜਲਾ ਨੇ ਏਅਰਪੋਰਟ ਰੋਡ ਦੀ ਟ੍ਰੈਫਿਕ ਸਮੱਸਿਆ ਦਾ ਮੌਕੇ ’ਤੇ ਲਿਆ ਜਾਇਜ਼ਾ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਏਅਰਪੋਰਟ ਰੋਡ ’ਤੇ ਲਗਾਤਾਰ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੌਕੇ ‘ਤੇ ਹਾਲਾਤਾਂ ਦਾ ਜਾਇਜ਼ਾ
Publish Date: Fri, 27 Feb 2026 04:17 PM (IST)
Updated Date: Fri, 27 Feb 2026 04:19 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਏਅਰਪੋਰਟ ਰੋਡ ’ਤੇ ਲਗਾਤਾਰ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੌਕੇ ‘ਤੇ ਹਾਲਾਤਾਂ ਦਾ ਜਾਇਜ਼ਾ ਲਿਆ। ਸੰਸਦ ਮੈਂਬਰ ਨੇ ਗੁਮਟਾਲਾ ਬਾਈਪਾਸ ਫਲਾਈਓਵਰ, ਗੁਮਟਾਲਾ ਦੇ ਹੇਠਾਂ ਵਾਲਾ ਇਲਾਕਾ, ਗਰੇਵਾਲ ਫਾਰਮ, ਲੋਹਾਰਕਾ ਰੋਡ ਅਤੇ ਏਅਰਪੋਰਟ ਰੋਡ ਦੇ ਹੋਰ ਮਹੱਤਵਪੂਰਨ ਸਥਾਨਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਸਿੰਚਾਈ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਰਾਸ਼ਟਰੀ ਰਾਜਮਾਰਗ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਹੀ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਨਿਰੀਖਣ ਦੌਰਾਨ ਗੁਮਟਾਲਾ ਬਾਈਪਾਸ ਫਲਾਈਓਵਰ ਨੇੜੇ ਸਰਵਿਸ ਲੇਨ ਬਣਾਉਣ ਅਤੇ ਸੜਕ ਨੂੰ ਅੱਗੇ ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ ਗਿਆ। ਇਸ ਤੋਂ ਇਲਾਵਾ ਗੁਮਟਾਲਾ ਤੋਂ ਲੋਹਾਰਕਾ ਰੋਡ ਤੱਕ ਨਾਲੇ ਦੇ ਨਾਲ-ਨਾਲ ਨਵੀਂ ਸੜਕ ਬਣਾਉਣ ਦੀ ਯੋਜਨਾ ‘ਤੇ ਵੀ ਚਰਚਾ ਕੀਤੀ ਗਈ, ਤਾਂ ਜੋ ਟ੍ਰੈਫਿਕ ਦਾ ਦਬਾਅ ਘਟਾਇਆ ਜਾ ਸਕੇ ਅਤੇ ਲੋਕਾਂ ਨੂੰ ਇਕ ਵਿਕਲਪਕ ਰਸਤਾ ਮਿਲ ਸਕੇ। ਗਰੇਵਾਲ ਫਾਰਮ ਕੋਲ ਟ੍ਰੈਫਿਕ ਪ੍ਰਬੰਧਨ ਸੁਧਾਰਣ ਲਈ ਦੋ ਨਵੇਂ ਕੱਟ ਲਗਾਉਂਣ ਅਤੇ ਉੱਥੇ ਟ੍ਰੈਫਿਕ ਲਾਈਟਾਂ ਲਗਾਉਣ ਦਾ ਪ੍ਰਸਤਾਵ ਦਿੱਤਾ ਗਿਆ। ਔਜਲਾ ਨੇ ਸਪੱਸ਼ਟ ਨਿਰਦੇਸ਼ ਦਿੱਤੇ ਕਿ ਕੰਮ ਦੀ ਸ਼ੁਰੂਆਤ ਟ੍ਰੈਫਿਕ ਸਿਗਨਲ ਲਗਾਉਂਣ ਨਾਲ ਕੀਤੀ ਜਾਵੇ। ਗੁਰਦੁਆਰਾ ਸ਼੍ਰੀ ਚੰਦ ਜੀ ਦੇ ਬਾਹਰ ਵੀ ਟ੍ਰੈਫਿਕ ਲਾਈਟਾਂ ਲਗਾਉਂਣ ਦੇ ਆਦੇਸ਼ ਜਾਰੀ ਕੀਤੇ ਗਏ, ਤਾਂ ਜੋ ਜਾਮ ਦੀ ਸਮੱਸਿਆ ‘ਤੇ ਤੁਰੰਤ ਕਾਬੂ ਪਾਇਆ ਜਾ ਸਕੇ। ਸੰਸਦ ਮੈਂਬਰ ਨੇ ਕਿਹਾ ਕਿ ਏਅਰਪੋਰਟ ਰੋਡ ‘ਤੇ ਜਾਮ ਦੀ ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਕਈ ਵਾਰ ਯਾਤਰੀਆਂ ਨੂੰ ਭਾਰੀ ਟ੍ਰੈਫਿਕ ਕਾਰਨ ਆਪਣੀਆਂ ਉਡਾਣਾਂ ਤੱਕ ਛੱਡਣੀਆਂ ਪੈਂਦੀਆਂ ਹਨ। ਇਹ ਨਾ ਸਿਰਫ ਆਮ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਦਾ ਹੈ, ਸਗੋਂ ਸ਼ਹਿਰ ਦੀ ਛਵੀ ‘ਤੇ ਵੀ ਅਸਰ ਪਾਂਦਾ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਯੋਜਨਾ ਤਿਆਰ ਕਰਕੇ ਜਲਦੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ। ਸੜਕ ਚੌੜੀਕਰਨ, ਸਰਵਿਸ ਲੇਨ, ਨਵੇਂ ਕੱਟ ਅਤੇ ਟ੍ਰੈਫਿਕ ਸਿਗਨਲਾਂ ਰਾਹੀਂ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇਗਾ। ਇਸ ਮੌਕੇ ‘ਤੇ ਰਾਜ ਕੁਮਾਰ ਵੇਰਕਾ, ਜੁਗਲ ਕਿਸ਼ੋਰ ਸ਼ਰਮਾ ਆਦਿ ਮੌਜੂਦ ਸਨ।