ਬੈਂਕਾਕ ਤੋਂ ਮੋਰ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ: ਏਅਰਪੋਰਟ 'ਤੇ ਟੈਕਸਡਰਮੀ ਮੋਰ ਸਣੇ ਸ਼ੱਕੀ ਕਾਬੂ; ਜੰਗਲੀ ਜੀਵ ਸੁਰੱਖਿਆ ਕਾਨੂੰਨ ਤਹਿਤ ਹੋਵੇਗੀ ਸਖ਼ਤ ਕਾਰਵਾਈ
ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜੰਗਲੀ ਜੀਵ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਬੈਂਕਾਕ ਤੋਂ ਮਰੇ ਹੋਏ ਮੋਰ ਦੀ ਚਮੜੀ ਤੋਂ ਬਣੀ ਟਰਾਫੀ ਲੈ ਕੇ ਆਇਆ ਸੀ। ਕਸਟਮ ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਦੀ ਪਛਾਣ ਅਬਰਾਰ ਅਹਿਮਦ ਵਜੋਂ ਹੋਈ ਹੈ, ਜੋ ਕਿ ਪੀਰ ਵਾਲਾ ਮੁਹੱਲਾ ਮੇਰਠ ਦਾ ਰਹਿਣ ਵਾਲਾ ਹੈ। ਸ਼ੱਕੀ 19 ਜਨਵਰੀ ਨੂੰ ਥਾਈ ਲਾਈਨ ਏਅਰ ਦੀ ਉਡਾਣ ਰਾਹੀਂ ਅੰਮ੍ਰਿਤਸਰ ਪੁੱਜਾ ਸੀ। ਇਹ ਬਰਾਮਦਗੀ ਦੁਪਹਿਰ ਨੂੰ ਸਾਮਾਨ ਦੀ ਸਕੈਨਿੰਗ ਦੌਰਾਨ ਹੋਈ।
Publish Date: Fri, 23 Jan 2026 12:28 PM (IST)
Updated Date: Fri, 23 Jan 2026 12:29 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜੰਗਲੀ ਜੀਵ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਬੈਂਕਾਕ ਤੋਂ ਮਰੇ ਹੋਏ ਮੋਰ ਦੀ ਚਮੜੀ ਤੋਂ ਬਣੀ ਟਰਾਫੀ ਲੈ ਕੇ ਆਇਆ ਸੀ। ਕਸਟਮ ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਦੀ ਪਛਾਣ ਅਬਰਾਰ ਅਹਿਮਦ ਵਜੋਂ ਹੋਈ ਹੈ, ਜੋ ਕਿ ਪੀਰ ਵਾਲਾ ਮੁਹੱਲਾ ਮੇਰਠ ਦਾ ਰਹਿਣ ਵਾਲਾ ਹੈ। ਸ਼ੱਕੀ 19 ਜਨਵਰੀ ਨੂੰ ਥਾਈ ਲਾਈਨ ਏਅਰ ਦੀ ਉਡਾਣ ਰਾਹੀਂ ਅੰਮ੍ਰਿਤਸਰ ਪੁੱਜਾ ਸੀ। ਇਹ ਬਰਾਮਦਗੀ ਦੁਪਹਿਰ ਨੂੰ ਸਾਮਾਨ ਦੀ ਸਕੈਨਿੰਗ ਦੌਰਾਨ ਹੋਈ।
ਤਲਾਸ਼ੀ ਦੌਰਾਨ ਇਕ ਡੱਬੇ ਵਿਚੋਂ ਮੋਰ ਦੀ ਟਰਾਫੀ, ਦੂਜੇ ਵਿੱਚੋਂ ਵਾਲਰਸ ਦੇ ਹੈੱਡ ਵਰਗੀ ਟਰਾਫੀ ਤੇ ਲੱਕੜ ਦਾ ਟੁਕੜਾ ਬਰਾਮਦ ਹੋਇਆ। ਕਸਟਮ ਵਿਭਾਗ ਨੇ ਸ਼ੱਕੀ ਦਾ ਮੋਬਾਈਲ ਫ਼ੋਨ ਜ਼ਬਤ ਕਰ ਲਿਆ ਹੈ। ਕਸਟਮ ਵਿਭਾਗ ਨੇ ਜੰਗਲੀ ਜੀਵ ਅਪਰਾਧ ਕੰਟਰੋਲ ਬਿਊਰੋ ਦੀ ਟੀਮ ਨੂੰ ਮੌਕੇ 'ਤੇ ਬੁਲਾਇਆ। ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।