ਏਟੀਐੱਮ ਲੁੱਟਣ ਦੀ ਕੋਸ਼ਿਸ਼, ਕੇਸ ਦਰਜ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੋਮਵਾਰ ਰਾਤ ਨੂੰ ਕੰਬੋ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਅਧੀਨ ਨੌਸ਼ਹਿਰਾ ਇਲਾਕੇ ਵਿਚ ਇਕ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰਿਆਂ ਨੇ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ।
Publish Date: Wed, 14 Jan 2026 04:27 PM (IST)
Updated Date: Wed, 14 Jan 2026 04:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੋਮਵਾਰ ਰਾਤ ਨੂੰ ਕੰਬੋ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਅਧੀਨ ਨੌਸ਼ਹਿਰਾ ਇਲਾਕੇ ਵਿਚ ਇਕ ਮੋਟਰਸਾਈਕਲ ਤੇ ਸਵਾਰ ਦੋ ਲੁਟੇਰਿਆਂ ਨੇ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ। ਜਦ ਉਹ ਆਪਣੇ ਮਨਸੂਬਿਆਂ ਵਿਚ ਨਾਕਾਮਯਾਬ ਰਹੇ ਤਾਂ ਭੱਜ ਗਏ। ਜਦੋਂ ਬੈਂਕ ਕਰਮਚਾਰੀ ਮੰਗਲਵਾਰ ਸਵੇਰੇ ਏਟੀਐਮ ਰੂਮ ਵਿਚ ਗਏ ਤਾਂ ਉਨ੍ਹਾਂ ਨੂੰ ਕੁਝ ਸਮਾਨ ਖਿੱਲਰਿਆ ਹੋਇਆ ਮਿਿਲਆ। ਏਟੀਐਮ ਮਸ਼ੀਨ ਤੇ ਹਥੌੜੇ ਨਾਲ ਤੋੜੇ ਜਾਣ ਦੇ ਨਿਸ਼ਾਨ ਵੀ ਸਨ। ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ, ਤਾਂ ਦੋ ਨਕਾਬਪੋਸ਼ ਲੁਟੇਰੇ ਦਿਖਾਈ ਦਿੱਤੇ। ਬੈਂਕ ਮੁਲਾਜਮਾਂ ਦੀ ਸ਼ਿਕਾਇਤ ਦੇ ਅਧਾਰ ਤੇ ਕੰਬੋ ਪੁਲਿਸ ਨੇ ਅਣਪਛਾਤੇ ਸ਼ੱਕੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਰੋਹਿਤ ਕੁਮਾਰ ਨੇ ਕੰਬੋ ਪੁਲਿਸ ਨੂੰ ਦੱਸਿਆ ਕਿ ਉਹ ਇੰਡਸਿੰਡ ਬੈਂਕ ਦੀ ਨੌਸ਼ਹਿਰਾ ਸ਼ਾਖਾ ਵਿਚ ਮੈਨੇਜਰ ਵਜੋਂ ਕੰਮ ਕਰਦਾ ਹੈ। ਏਟੀਐਮ ਰੂਮ ਉਨ੍ਹਾਂ ਦੇ ਬੈਂਕ ਦੇ ਨਾਲ ਹੀ ਹੈ। ਸੋਮਵਾਰ ਨੂੰ ਸਾਰਾ ਸਟਾਫ ਘਰ ਚਲਾ ਗਿਆ ਸੀ। ਜਦੋਂ ਉਹ ਮੰਗਲਵਾਰ ਸਵੇਰੇ ਬੈਂਕ ਪਹੁੰਚਿਆ, ਤਾਂ ਉਸ ਨੂੰ ਏਟੀਐਮ ਰੂਮ ਵਿਚ ਕੁਝ ਸਮਾਨ ਖਿੱਲਰਿਆ ਹੋਇਆ ਮਿਿਲਆ। ਜਦੋਂ ਮਸ਼ੀਨ ਦੀ ਜਾਂਚ ਕੀਤੀ ਗਈ, ਤਾਂ ਪਤਾ ਲੱਗਾ ਕਿ ਇਸ ਨੂੰ ਕਿਸੇ ਭਾਰੀ ਚੀਜ਼ ਨਾਲ ਤੋੜਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਕਿ ਲੁਟੇਰੇ ਅਸਫਲ ਰਹੇ। ਜਦੋਂ ਉਹ ਅਸਫਲ ਹੋਏ ਤਾਂ ਉਹ ਭੱਜ ਗਏ।