ਦਿ ਵਿਜ਼ਡਮ ਸਕੂਲ ਅੱਡਾ ਬਾਉਲੀ ਦਾ ਦੂਸਰਾ ਸਥਾਪਨਾ ਦਿਵਸ ਮਨਾਇਆ
ਗੁਰਮੀਤ ਸੰਧੂ, ਪੰਜਾਬੀ ਜਾਗਰਣ : ਅੰਮ੍ਰਿਤਸਰ : ਸ਼ੁਭ ਕਰਮਨ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਦਾ ਵਿਜ਼ਡਮ ਸਕੂਲ ਰਾਮ ਤੀਰਥ ਰੋਡ ਅੱਡਾ ਬਾਉਲੀ ਵਿਖੇ ਦੂਸਰੇ ਸਥਾਪਨਾ ਦਿਵਸ ਅਰਦਾਸ ਦੇ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਸਾਰੇ ਮੈਂਬਰ ਤੇ
Publish Date: Fri, 09 Jan 2026 04:15 PM (IST)
Updated Date: Fri, 09 Jan 2026 04:18 PM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ : ਅੰਮ੍ਰਿਤਸਰ : ਸ਼ੁਭ ਕਰਮਨ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਦਾ ਵਿਜ਼ਡਮ ਸਕੂਲ ਰਾਮ ਤੀਰਥ ਰੋਡ ਅੱਡਾ ਬਾਉਲੀ ਵਿਖੇ ਦੂਸਰੇ ਸਥਾਪਨਾ ਦਿਵਸ ਅਰਦਾਸ ਦੇ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਸਾਰੇ ਮੈਂਬਰ ਤੇ ਸਟਾਫ ਹਾਜ਼ਰ ਸਨ ਅਤੇ ਨਾਲ ਹੀ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ। ਸੁਸਾਇਟੀ ਦੇ ਮੈਂਬਰਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸੰਸਥਾ ਦੇ ਡਾਇਰੈਕਟਰ ਦੌਲਤ ਸਿੰਘ ਸੰਧੂ ਨੇ ਆਈ ਹੋਈ ਸੰਗਤ ਨੂੰ ਸੰਬੋਧਨ ਕਰਦੇ ਨਵੇਂ ਸਾਲ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਸਕੂਲ ਦੀ ਸਥਾਪਨਾ ਦਾ ਮੁੱਖ ਉਦੇਸ਼ ਅੱਜ ਕੱਲ੍ਹ ਦੀ ਮਹਿੰਗਾਈ ਦੇ ਸਮੇਂ ਵਿਚ ਸਸਤੀ ਤੇ ਮਿਆਰੀ ਵਿੱਦਿਆ ਦੇਣਾ ਹੈ। ਸੁਸਾਇਟੀ ਦੇ ਮੈਂਬਰਾਂਵੱਲੋਂ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਗਿਆ ਅਤੇ ਸਨਮਾਨਿਤ ਵੀ ਕੀਤਾ।