ਜਥੇਦਾਰ ਗੜਗੱਜ 7 ਦਿਨਾਂ ਲਈ ਪਹੁੰਚੇ ਨਿਊਜ਼ੀਲੈਂਡ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ 7 ਦਿਨਾਂ ਲਈ ਪਹੁੰਚ ਨਿਊਜ਼ੀਲੈਂਡ
Publish Date: Fri, 17 Apr 2026 06:31 PM (IST)
Updated Date: Sat, 18 Apr 2026 04:07 AM (IST)
ਫੋਟੋ: 40 ਕੈਪਸ਼ਨ : ਨਿਊਜ਼ੀਲੈਂਡ ਵਿਖੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਵਾਗਤ ਕਰਦੀਆਂ ਸਥਾਨਿਕ ਸੰਗਤਾਂ। ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ 7 ਦਿਨਾਂ ਲਈ ਨਿਊਜ਼ੀਲੈਂਡ ਪਹੁੰਚ ਗਏ ਹਨ। ਇਕ ਹਫ਼ਤੇ ਲਈ ਨਿਊਜ਼ੀਲੈਂਡ ਵਿਖੇ ਸਥਾਨਕ ਸਿੱਖ ਸੰਗਤ ਨਾਲ ਮਿਲਣਗੇ, ਜਿਸ ਦਰਮਿਆਨ ਸਿੱਖਾਂ ਨੂੰ ਨਿਊਜ਼ੀਲੈਂਡ ਵਿਖੇ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਕਰਨਗੇ ਤੇ ਸਿੱਖੀ ਪ੍ਰਚਾਰ ਪ੍ਰਸਾਰ ਸਬੰਧੀ ਕਾਰਜ ਕਰਨਗੇ। ਇਸੇ ਦੌਰਾਨ ਤਾਕਾਨੀਨੀ ਗੁਰਦੁਆਰਾ ਸਾਹਿਬ (ਨਿਊਜ਼ੀਲੈਂਡ) ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਸਮਾਗਮ ਵਿਚ ਸ਼ਮੂਲੀਅਤ ਵੀ ਕਰਨਗੇ।