ਭਾਈ ਗੁਰਇਕਬਾਲ ਸਿੰਘ ਨੂੰ ਸਦਮਾ, ਜੀਜੇ ਦਾ ਦੇਹਾਂਤ
ਭਾਈ ਗੁਰਇਕਬਾਲ ਸਿੰਘ ਨੂੰ ਸਦਮਾ ਜੀਜੇ ਦਾ ਦੇਹਾਂਤ
Publish Date: Tue, 14 Apr 2026 07:17 PM (IST)
Updated Date: Wed, 15 Apr 2026 04:13 AM (IST)
ਫੋਟੋ: 42 ਕੈਪਸ਼ਨ : ਭਾਈ ਹਰਭਜਨ ਸਿੰਘ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ ਮੁਖੀ ਭਾਈ ਗੁਰਇਕਬਾਲ ਸਿੰਘ ਦੇ ਜੀਜਾ ਭਾਈ ਹਰਭਜਨ ਸਿੰਘ ਦਾ ਦੇਹਾਂਤ ਹੋ ਗਿਆ ਹੈ। ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਜੀਜਾ ਭਾਈ ਹਰਭਜਨ ਸਿੰਘ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਤੇ ਤਕਰੀਬਨ 82 ਸਾਲ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦੱਸਿਆ ਕਿ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਅਧੀਨ ਲੁਧਿਆਣਾ ਵਿਖੇ ਚੱਲ ਰਹੇ ਬੀਬੀ ਭਾਨੀ ਜੀ ਭਲਾਈ ਕੇਂਦਰ ਜਿਥੋ ਤਕਰੀਬਨ 700 ਦੇ ਕਰੀਬ ਵਿਧਵਾ ਹਰ ਮਹੀਨੇ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ, ਇਸ ਦੇ ਨਾਲ ਫ੍ਰੀ ਸਿਲਾਈ ਕਢਾਈ ਤੇ ਕੰਪਿਊਟਰ ਸੈਂਟਰ ਵਿਖੇ ਭਾਈ ਹਰਭਜਨ ਸਿੰਘ ਤਕਰੀਬਨ 30 ਸਾਲ ਤੋਂ ਮੁੱਖ ਸੇਵਾਦਾਰ ਦੀ ਸੇਵਾ ਨਿਭਾਅ ਰਹੇ ਸਨ। ਭਾਈ ਹਰਭਜਨ ਸਿੰਘ ਮਿਠਬੋਲੜੇ ਸੁਭਾਅ ਦੇ ਮਾਲਕ ਸਨ ਤੇ ਨਿਸ਼ਕਾਮ ਕੀਰਤਨ ਵੀ ਕਰਦੇ ਸਨ, ਉਹਨਾਂ ਦਾ ਇੱਕ ਬੇਟਾ ਤੇ 2 ਬੇਟੀਆਂ ਹਨ। ਭਾਈ ਹਰਭਜਨ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਭਾਈ ਗੁਰਸ਼ਰਨ ਸਿੰਘ, ਸੰਤ ਅਮਰੀਕ ਸਿੰਘ ਜਵੱਦੀ ਟਕਸਾਲ, ਮਾਤਾ ਵਿਪਨਪ੍ਰੀਤ ਕੌਰ, ਮਾਤਾ ਕਰਤਾਰ ਕੌਰ, ਲੁਧਿਆਣਾ ਦੀ ਇਸਤਰੀ ਵਿੰਗ ਦੇ ਬੀਬੀਆਂ ਦਾ ਜੱਥਾ, ਭਾਜਪਾ ਤੋਂ ਜਸਪ੍ਰੀਤ ਸਿੰਘ, ਮਨਿੰਦਰ ਸਿੰਘ, ਭਾਈ ਜਸਵੀਰ ਸਿੰਘ, ਭਾਈ ਅਰਵਿੰਦਰ ਸਿੰਘ ਆਦਿ ਸਖ਼ਸ਼ੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।