ਸੀਕੇਡੀ ਕਾਲਜ ਕੈਂਪਸ ਵਿਖੇ ਮੈਗਾ ਰੁਜ਼ਗਾਰ ਮੇਲਾ ਲਾਇਆ
ਸੀਕੇਡੀ ਕਾਲਜ ਕੈਂਪਸ ਵਿਖੇ ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਦੇ ਸਹਿਯੋਗ ਨਾਲ ਮੈਗਾ ਰੁਜ਼ਗਾਰ ਮੇਲਾ ਲਗਾਇਆ
Publish Date: Tue, 07 Apr 2026 06:41 PM (IST)
Updated Date: Wed, 08 Apr 2026 04:08 AM (IST)

ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮ੍ਰਿਤਸਰ: ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਕੇਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵੱਲੋਂ ਕਾਲਜ ਕੈਂਪਸ ਵਿਖੇ ਜਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਦੇ ਸਹਿਯੋਗ ਨਾਲ ਮੈਗਾ ਰੁਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ। ਜਿਸ ਵਿਚ ਵੱਖ—ਵੱਖ ਆਈਟੀ, ਮਾਰਕੀਟਿੰਗ, ਫਾਇਨਾਂਸ, ਮੈਨੂਫੈਕਚਰਿੰਗ, ਕਸਟਮਰ ਸਰਵਿਸ ਨਾਲ ਸੰਬੰਧਿਤ 16 ਕੰਪਨੀਆਂ ਵਿਿਦਆਰਥੀਆਂ ਅਤੇ ਨੌਜੁਆਨਾਂ ਲਈ 700 ਤੋਂ ਵੱਧ ਅਸਾਮੀਆਂ ਲੈ ਕੇ ਪੁੱਜੀਆਂ। ਇਸ ਰੁਜ਼ਗਾਰ ਮੇਲੇ ਵਿਚ ਸੀਕੇਡੀ ਵਿਦਿਆਰਥੀਆਂ ਦੇ ਨਾਲ-ਨਾਲ ਹੋਰਨਾਂ ਕਾਲਜਾਂ ਅਤੇ ਨੌਕਰੀ ਦੀ ਭਾਲ ਕਰ ਰਹੇ ਨੌਜੁਆਨਾਂ ਸਮੇਤ 200 ਤੋਂ ਵੱਧ ਉਮੀਦਵਾਰਾਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ 120 ਉਮੀਦਵਾਰਾਂ ਨੇ ਚੰਗੇ ਪੈਕੇਜ਼ ਤੇ ਨਾਮੀ ਕੰਪਨੀਆਂ ਵਿਚ ਪਲੇਸਮੈਂਟ ਹਾਸਲ ਕੀਤੀ। ਇਸ ਮੌਕੇ ਸਵੈਰੋਜ਼ਗਾਰ ਕੈਂਪ ਵੀ ਲਗਾਇਆ ਗਿਆ, ਜਿਸ ਤਹਿਤ ਬੱਚਿਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਦਿਆ ਇਸ ਪ੍ਰਤੀ ਉਚਿਤ ਦਰਾਂ ਤੇ ਲੋਨ ਸੁਵਿਧਾ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਵਧਾਈ ਸੰਦੇਸ਼ ਭੇਜੇ ਗਏ। ਇਸ ਮੌਕੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਆਨਰੇਰੀ ਸਕੱਤਰ ਰਮਣੀਕ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਅਜੋਕੀ ਪੀੜ੍ਹੀ ਲਈ ਪੜ੍ਹਾਈ ਖਤਮ ਕਰਨ ਤੋ ਬਾਅਦ ਕੰਪਨੀਆਂ ਵਿਚ ਚੰਗੇ ਪੈਕੇਜ਼ ਤੇ ਨੌਕਰੀਆਂ ਹਾਸਲ ਕਰਨਾ ਬਹੁਤ ਵੱਡੀ ਚੁਣੌਤੀ ਹੈ। ਇਸ ਮੌਕੇ ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ, ਐਡੀਸ਼ਨਲ ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ, ਕਾਲਜ ਦੇ ਮੈਂਬਰ ਇੰਚਾਰਜ ਪ੍ਰੋ. ਸੁਖਬੀਰ ਸਿੰਘ, ਏਪੀਐਸ ਮਾਨ, ਪ੍ਰੋ. ਭੁਪਿੰਦਰ ਸਿੰਘ ਸੇਠੀ, ਗੁਰਭੇਜ ਸਿੰਘ, ਤਰਲੋਚਨ ਸਿੰਘ, ਲਖਵਿੰਦਰ ਸਿੰਘ ਢਿੱਲੋਂ, ਜੋਗਿੰਦਰ ਸਿੰਘ ਅਰੋੜਾ, ਡਾਇਰੈਕਟਰ ਡਾ. ਏਪੀਐਸ ਚਾਵਲਾ, ਸੁਖਜਿੰਦਰ ਸਿੰਘ ਛੱਤਵਾਲ, ਪ੍ਰਿੰਸੀਪਲ ਡਾ. ਸੁਦੇਸ਼ ਕੁਮਾਰ, ਡਾ. ਹਰਿਿਤਕਾ ਅਰੋੜਾ, ਡਿਪਟੀ ਸੀਈਓ ਜਿਲ੍ਹਾ ਰੁਜ਼ਗਾਰ ਦਫ਼ਤਰ ਤੀਰਥਪਾਲ ਸਿੰਘ ਆਦਿ ਮੌਜੂਦ ਸਨ।