ਮੌਸਮ ਨੇ ਬਦਲਿਆ ਮਿਜ਼ਾਜ: ਅੰਮ੍ਰਿਤਸਰ 'ਚ ਤੇਜ਼ ਹਵਾਵਾਂ ਨਾਲ ਗੜੇਮਾਰੀ
ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਵਿਛੀ ਬਰਫ ਦੀ ਚਾਦਰ
Publish Date: Fri, 03 Apr 2026 07:52 PM (IST)
Updated Date: Sat, 04 Apr 2026 04:11 AM (IST)
ਫੋਟੋ: ਹਿੰਦੀ ਦਾ ਨੰ ਹੈ। ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਚ ਵਿਛੀ ਬਰਫ ਦੀ ਚਾਦਰ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਈ ਸੰਗਤ ਨੂੰ ਉਸ ਵੇਲੇ ਇੱਕ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ, ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਗੜਿਆਂ ਦੀ ਸਫੈਦ ਚਾਦਰ ਨਾਲ ਢੱਕੀ ਗਈ। ਗੜੇਮਾਰੀ ਕਾਰਨ ਅੰਮ੍ਰਿਤਸਰ ਦੇ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਗੁਰੂ ਨਗਰੀ ਅੰਮ੍ਰਿਤਸਰ ’ਚ ਅੱਜ ਮੌਸਮ ਨੇ ਅਚਾਨਕ ਅਜਿਹਾ ਮੋੜ ਲਿਆ ਕਿ ਕੜਕਦੀ ਧੁੱਪ ਤੋਂ ਬਾਅਦ ਹੋਈ ਭਾਰੀ ਬਰਸਾਤ ਤੇ ਜ਼ਬਰਦਸਤ ਗੜੇਮਾਰੀ ਨੇ ਚਾਰੇ ਪਾਸੇ ਬਰਫ ਦੀ ਚਾਦਰ ਬਿਖੇਰ ਦਿੱਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਵੀ ਇਹ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਿਲਆ, ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਇਕੱਠੇ ਹੋਏ ਗੜਿਆਂ ਨੂੰ ਦਰਸ਼ਨ ਕਰਨ ਆਈਆਂ ਸੰਗਤਾਂ ਨਾਲ ਛੋਟੇ ਬੱਚਿਆਂ ਨੇ ਆਪਣੇ ਨਿੱਕੇ-ਨਿੱਕੇ ਹੱਥਾ ਵਿਚ ਇਕੱਠਿਆ ਕੀਤਾ।