ਸੀਕੇਡੀ ਸਕੂਲ ’ਚ ਨਰਸਰੀ ਜਮਾਤ ਦਾ ਸਾਲਾਨਾ ਸਮਰੋਹ
ਸੀਕੇਡੀ ਸਕੂਲ ਵਿਖੇ ਨਰਸਰੀ ਜਮਾਤ ਦਾ ਸਲਾਨਾ ਸਮਰੋਹ ਆਯੋਜਿਤ
Publish Date: Tue, 31 Mar 2026 06:21 PM (IST)
Updated Date: Wed, 01 Apr 2026 04:10 AM (IST)
ਫੋਟੋ: 26 ਕੈਪਸ਼ਨ: ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਸਮੇਂ ਸਕੂਲ ਦੇ ਪ੍ਰਿੰਸੀਪਲ ਕਵਲਪ੍ਰੀਤ ਕੌਰ, ਮੈਂਬਰ ਇੰਚਾਰਜ ਤੇ ਹੋਰ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜੀਟੀ ਰੋਡ ਦੇ ਕਲਗੀਧਰ ਆਡੀਟੋਰੀਅਮ ਵਿਖੇ ਪ੍ਰੀ-ਪ੍ਰਾਇਮਰੀ ਵਿੰਗ ਵੱਲੋਂ ਸਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸਕੂਲ ਦੇ ਮੈਂਬਰ ਇੰਚਾਰਜ ਰਬਿੰਦਰਬੀਰ ਸਿੰਘ ਭੱਲਾ, ਆਦਰਸ਼ਪਿੰਦਰ ਸਿੰਘ ਮਾਨ ਅਤੇ ਸਰਜੋਤ ਸਿੰਘ ਸਾਹਨੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਅਰੰਭ ਸਕੂਲ ਸ਼ਬਦ ਨਾਲ ਕੀਤਾ ਗਿਆ। ਛੋਟੇ-ਛੋਟੇ ਬੱਚਿਆਂ ਦੁਆਰਾ ਵੈਲਕਮ ਡਾਂਸ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਨਰਸਰੀ ਜਮਾਤਾਂ ’ਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੈਂਬਰ ਇੰਚਾਰਜ ਵੱਲੋਂ ਟਰਾਫੀਆਂ ਦੇ ਕੇ ਹੌਂਸਲਾਅਫਜਾਹੀ ਕੀਤੀ ਗਈ। ਪ੍ਰੋਗਰਾਮ ’ਚ ਪ੍ਰਿੰਸੀਪਲ ਕਵਲਪ੍ਰੀਤ ਕੌਰ, ਮੁੱਖ ਅਧਿਆਪਕਾ ਰਵਿੰਦਰ ਕੌਰ ਨਰੂਲਾ, ਗੁਰਸ਼ਰਨ ਕੌਰ ਨੇ ਵੀ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਮੁੱਖ ਅਧਿਆਪਕ ਮਨਵਿੰਦਰ ਕੌਰ ਭੁੱਲਰ ਅਤੇ ਪਰਮਿੰਦਰ ਕੌਰ ਉਪੱਲ ਦੀ ਅਗਵਾਈ ਹੇਠ ਤਿਆਰ ਕੀਤਾ ਗਿਆ।