ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਲੋਕਾਂ ਲਈ ਵੱਡੀ ਰਾਹਤ : ‘ਆਪ’ ਆਗੂ
ਪੰਜਾਬ ਸਰਕਾਰ ਦੀ 10 ਲੱਖ ਰੁਪਏ ਸਿਹਤ ਬੀਮਾ ਯੋਜਨਾ ਲੋਕਾਂ ਲਈ ਵੱਡੀ ਰਾਹਤ- ਆਪ ਆਗੂ
Publish Date: Fri, 13 Feb 2026 08:10 PM (IST)
Updated Date: Fri, 13 Feb 2026 08:12 PM (IST)
ਅਸੀਸ ਭੰਡਾਰੀ, ਪੰਜਾਬੀ ਜਾਗਰਣ ਚਵਿੰਡਾ ਦੇਵੀ : ਆਮ ਆਦਮੀ ਪਾਰਟੀ ਦੀ ਲੋਕ ਪੱਖੀ ਸਰਕਾਰ ਵੱਲੋਂ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 10 ਲੱਖ ਰੁਪਏ ਤਕ ਦੀ ਸਿਹਤ ਬੀਮਾ ਯੋਜਨਾ ਚਲਾਈ ਜਾ ਰਹੀ ਹੈ। ਇਸ ਯੋਜਨਾ ਦਾ ਮਕਸਦ ਆਮ ਪਰਿਵਾਰਾਂ ਨੂੰ ਮਹਿੰਗੇ ਇਲਾਜ ਦੇ ਖਰਚ ਤੋਂ ਆਰਥਿਕ ਸੁਰੱਖਿਆ ਦੇਣਾ ਹੈ, ਤਾਂ ਜੋ ਹਰ ਨਾਗਰਿਕ ਬਿਨਾਂ ਚਿੰਤਾ ਆਪਣਾ ਇਲਾਜ ਕਰਵਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਆਪ’ ਆਗੂ ਦੀਪਕ, ਕਰਮਜੀਤ ਸਿੰਘ ਫੌਜੀ, ਜਸਪਾਲ ਸ਼ਰਮਾ ਨੇ ਕੀਤਾ। ‘ਆਪ’ ਆਗੂਆਂ ਨੇ ਕਿਹਾ ਕਿ ਇਸ ਯੋਜਨਾ ਹੇਠ ਯੋਗ ਪਰਿਵਾਰਾਂ ਨੂੰ ਸਾਲਾਨਾ 10 ਲੱਖ ਰੁਪਏ ਤਕ ਕੈਸ਼ਲੈੱਸ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਲਾਭਪਾਤਰੀ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾ ਸਕਦੇ ਹਨ। ਵੱਡੀਆਂ ਬਿਮਾਰੀਆਂ, ਆਪ੍ਰੇਸ਼ਨ, ਟੈਸਟ ਅਤੇ ਦਵਾਈਆਂ ਵੀ ਯੋਜਨਾ ਦੇ ਦਾਇਰੇ ਵਿੱਚ ਸ਼ਾਮਲ ਹਨ। ਯੋਜਨਾ ਦਾ ਲਾਭ ਲੈਣ ਲਈ ਆਪੋ-ਆਪਣੇ ਪਿੰਡਾਂ ਵਿੱਚ ਲੱਗ ਰਹੇ ਕੈਂਪ ਜਿਸ ਵਿੱਚ ਇਸ ਯੋਜਨਾ ਦੇ ਕਾਰਡ ਬਣ ਰਹੇ ਨੇ ਉੱਥੇ ਰਜਿਸਟ੍ਰੇਸ਼ਨ ਕਰਵਾਓ ਤਾਂ ਕਿ ਹਰ ਨਾਗਰਿਕ ਪੰਜਾਬ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈ ਸਕਣ। ਉਨ੍ਹਾਂ ਮਜੀਠਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਯੋਜਨਾ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਅਤੇ ਜ਼ਰੂਰਤ ਪੈਣ ’ਤੇ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ।