ਸ਼ਵੇਤ ਮਲਿਕ ਨੇ ਉੱਤਰੀ ਹਲਕੇ ’ਚ ਲੰਗਰ ਦੀ ਕੀਤੀ ਸੇਵਾ
ਸ਼ਵੇਤ ਮਲਿਕ ਨੇ ਉੱਤਰੀ ਹਲਕੇ ਵਿੱਚ ਲੰਗਰ ਦੀ ਕੀਤੀ ਸੇਵਾ
Publish Date: Fri, 13 Feb 2026 07:05 PM (IST)
Updated Date: Fri, 13 Feb 2026 07:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਅੰਕੁਸ਼ ਮਹਿਤਾ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਾਇਆ ਗਿਆ। ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਮੇਅਰ ਇੰਜੀਨੀਅਰ ਸ਼ਵੇਤ ਮਲਿਕ ਇਸ ਸਮਾਗਮ ਵਿਚ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਭਾਜਪਾ ਜ਼ਿਲ੍ਹਾ ਸਕੱਤਰ ਕਪਿਲ ਸ਼ਰਮਾ, ਯੂਥ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਗੌਤਮ ਅਰੋੜਾ, ਮੰਡਲ ਪ੍ਰਧਾਨ ਕਿਸ਼ੋਰ ਰੈਨਾ, ਸ਼ਕਤੀ ਕਲਿਆਣ, ਭਾਜਪਾ ਵਪਾਰ ਮੋਰਚਾ ਪੰਜਾਬ ਦੇ ਸਕੱਤਰ ਅਮਨ ਭਨੋਟ, ਕੁਲਦੀਪ ਪਾਲ ਵੀ ਮੌਜੂਦ ਸਨ। ਸ਼ਵੇਤ ਮਲਿਕ ਨੇ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ।