ਪੁਲਿਸ ਨੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਕੀਤੀ ਸ਼ੁਰੂ
ਪੁਲਿਸ ਨੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ
Publish Date: Fri, 13 Feb 2026 07:01 PM (IST)
Updated Date: Fri, 13 Feb 2026 07:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਆਪ੍ਰੇਸ਼ਨ ਪ੍ਰਹਾਰ 2 ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸ਼ੁੱਕਰਵਾਰ ਨੂੰ ਸ਼ਹਿਰ ਵਿਚ ਸ਼ਰਾਰਤੀ ਅਨਸਰਾਂ ’ਤੇ ਸ਼ਿਕੰਜਾ ਕੱਸਿਆ। ਐੱਸਐੱਸਪੀ ਸੋਹੇਲ ਮੀਰ ਨੇ ਦੱਸਿਆ ਕਿ ਦਿਹਾਤੀ ਖੇਤਰ ਵਿੱਚ 60 ਥਾਵਾਂ ’ਤੇ ਨਾਕੇਬੰਦੀ ਅਤੇ ਤਲਾਸ਼ੀ ਲਈ ਗਈ। 500 ਤੋਂ ਵੱਧ ਵਾਹਨਾਂ ਦੀ ਜਾਂਚ, ਜਿਸ ਵਿਚ ਖਾਸ ਕਰ ਕੇ ਬਿਆਸ ਐਂਟਰੀ ਪੁਆਇੰਟ ’ਤੇ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਿਆਸ ਵਿਖੇ ਹਾਈ-ਟੈੱਕ ਚੌਕੀ ਦੀ ਨਿੱਜੀ ਤੌਰ ’ਤੇ ਨਿਗਰਾਨੀ ਕੀਤੀ। ਐੱਸਐੱਸਪੀ ਸੋਹੇਲ ਮੀਰ ਨੇ ਦੱਸਿਆ ਕਿ ਆਪ੍ਰੇਸ਼ਨ ਪ੍ਰਹਾਰ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ 300 ਤੋਂ ਵੱਧ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਅਤੇ ਜੇਲ੍ਹ ਭੇਜ ਦਿੱਤਾ। ਇਸ ਦੌਰਾਨ ਪ੍ਰਹਾਰ 2 ਦੇ ਤਹਿਤ ਲਗਭਗ 250 ਬਦਮਾਸ਼ਾਂ ਅਤੇ ਗੈਂਗਸਟਰ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਾਮਲੇ ਦਰਜ ਕੀਤੇ ਗਏ।