ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ ਨੇ ਲਾਇਆ ਪਲੇਸਮੈਂਟ ਕੈਂਪ
ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ
Publish Date: Fri, 13 Feb 2026 06:52 PM (IST)
Updated Date: Fri, 13 Feb 2026 06:54 PM (IST)
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ ਅਜਨਾਲਾ : ਸ੍ਰੀ ਗੁਰੂ ਰਾਮਦਾਸ ਨਰਸਿੰਗ ਕਾਲਜ ਪੰਧੇਰ ਵੱਲੋਂ ਜੀਐੱਨਐੱਮ ਅੰਤਿਮ ਸਾਲ ਦੇ ਵਿਦਿਆਰਥੀਆਂ ਲਈ ਫੋਰਟਿਸ ਹਸਪਤਾਲ ਅੰਮ੍ਰਿਤਸਰ ਦੇ ਸਹਿਯੋਗ ਨਾਲ ਇੱਕ ਸਫਲ ਪਲੇਸਮੈਂਟ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਫੋਰਟਿਸ ਹਸਪਤਾਲ ਦੀ ਭਰਤੀ ਟੀਮ ਵੱਲੋਂ ਲਿਖਤੀ ਪ੍ਰੀਖਿਆ ਅਤੇ ਨਿੱਜੀ ਇੰਟਰਵਿਊ ਰਾਹੀਂ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ ਵੱਡੀ ਗਿਣਤੀ ਵਿੱਚ ਜੀਐੱਨਐੱਮ ਵਿਦਿਆਰਥੀਆਂ ਨੂੰ ਫੋਰਟਿਸ ਹਸਪਤਾਲ ਅੰਮ੍ਰਿਤਸਰ ਵਿੱਚ ਸਟਾਫ ਨਰਸ ਦੇ ਅਹੁਦੇ ਲਈ ਆਕਰਸ਼ਕ ਤਨਖਾਹ ਪੈਕੇਜ ਅਤੇ ਹੋਰ ਸਹੂਲਤਾਂ ਸਮੇਤ ਨਿਯੁਕਤੀ ਦੀ ਪੇਸ਼ਕਸ਼ ਕੀਤੀ ਗਈ। ਕਾਲਜ ਪ੍ਰਬੰਧਨ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ’ਤੇ ਖੁਸ਼ੀ ਪ੍ਰਗਟ ਕਰਦੇ ਹੋਏ ਅਧਿਆਪਕ ਵਰਗ ਦੇ ਸਮਰਪਿਤ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ। ਕਾਲਜ ਦੀ ਪ੍ਰਿੰਸੀਪਲ ਹਰਜਿੰਦਰਪਾਲ ਕੌਰ ਕੰਗ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸੰਸਥਾ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਮਿਆਰੀ ਸਿੱਖਿਆ, ਉੱਚ ਪੱਧਰੀ ਕਲੀਨੀਕਲ ਟ੍ਰੇਨਿੰਗ ਅਤੇ ਬਿਹਤਰ ਕਰੀਅਰ ਮੌਕੇ ਪ੍ਰਦਾਨ ਕਰਨ ਲਈ ਸਦਾ ਵਚਨਬੱਧ ਹੈ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਅਵਤਾਰ ਸਿੰਘ ਕੰਗ, ਵਾਈਸ ਪ੍ਰਿੰਸੀਪਲ, ਪਲੇਸਮੈਂਟ ਕੋਆਰਡੀਨੇਟਰ ਅਤੇ ਕਾਲਜ ਦਾ ਸਮੂਹ ਟੀਚਿੰਗ ਸਟਾਫ ਹਾਜ਼ਰ ਸਨ।