ਰੇਲ ਕੋਚ ਰੈਸਟੋਰੈਂਟ ਲਈ ਪੰਜ ਸਾਲਾਂ ਦਾ ਟੈਂਡਰ/ਈ-ਨਿਲਾਮੀ ਮੰਗੀ
ਰੇਲ ਕੋਚ ਰੈਸਟੋਰੈਂਟ ਲਈ ਪੰਜ ਸਾਲਾਂ ਦਾ ਟੈਂਡਰ/ਈ-ਨਿਲਾਮੀ ਮੰਗੀ
Publish Date: Fri, 13 Feb 2026 06:20 PM (IST)
Updated Date: Fri, 13 Feb 2026 06:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਫਿਰੋਜ਼ਪੁਰ ਡਵੀਜ਼ਨ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਰੇਲ ਕੋਚ ਰੈਸਟੋਰੈਂਟ ਨੂੰ ਦੁਬਾਰਾ ਖੋਲ੍ਹਣ ਲਈ ਪੰਜ ਸਾਲਾਂ ਦੀ ਮਿਆਦ ਲਈ ਟੈਂਡਰ/ਈ-ਨਿਲਾਮੀ ਮੰਗੀ ਹੈ ਤਾਂ ਜੋ ਯਾਤਰੀ ਇਕ ਵਾਰ ਫਿਰ ਇਸ ਸੰਕਲਪ ਦਾ ਆਨੰਦ ਮਾਣ ਸਕਣ। ਟੈਂਡਰ 16 ਫਰਵਰੀ ਨੂੰ ਦੁਪਹਿਰ 12 ਵਜੇ ਖੁੱਲ੍ਹੇਗਾ ਅਤੇ ਕੋਈ ਭੂਗੋਲਿਕ ਪਾਬੰਦੀਆਂ ਨਹੀਂ ਹਨ। ਦਿਲਚਸਪੀ ਰੱਖਣ ਵਾਲੇ ਠੇਕੇਦਾਰ ਆਈਆਰਈਪੀਐੱਸ ਦੀ ਅਧਿਕਾਰਤ ਵੈੱਬਸਾਈਟ ’ਤੇ ਆਨਲਾਈਨ ਬੋਲੀ ਲਗਾ ਸਕਦੇ ਹਨ ਅਤੇ ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਨਿਯਮਾਂ ਅਨੁਸਾਰ ਰੇਲ ਕੋਚ ਰੈਸਟੋਰੈਂਟ ਅਲਾਟ ਕੀਤਾ ਜਾਵੇਗਾ। ਇਸ ਪੂਰੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਚੁਣੇ ਗਏ ਠੇਕੇਦਾਰ ਨੂੰ ਰੇਲ ਕੋਚ ਰੈਸਟੋਰੈਂਟ ਖੋਲ੍ਹਣ ਲਈ ਮਾਰਚ 2026 ਤਕ ਦਾ ਸਮਾਂ ਦਿੱਤਾ ਜਾਵੇਗਾ। ਰੇਲ ਕੋਚ ਰੈਸਟੋਰੈਂਟ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਮੁੱਖ ਪ੍ਰਵੇਸ਼ ਦੁਆਰ ਦੇ ਨੇੜੇ ਸਥਿਤ ਹੈ। ਇਸ ਵਿਲੱਖਣ ਪਹਿਲਕਦਮੀ ਨਾਲ ਰੇਲਵੇ ਯਾਤਰੀਆਂ ਨੂੰ ਸੁਆਦੀ ਭੋਜਨ ਦੇ ਨਾਲ ਵਿਲੱਖਣਤਾ ਦਾ ਇੱਕ ਵਿਸ਼ੇਸ਼ ਅਨੁਭਵ ਮਿਲੇਗਾ।