ਮਹਾਸ਼ਿਵਰਾਤਰੀ ਸਬੰਧੀ ਸ਼ੋਭਾ ਯਾਤਰਾ ਸਜਾਈ
ਮਜੀਠਾ ਵਿਖੇ ਮਹਾਂ ਸਿਵਰਾਤਰੀ ਦੇ ਸਬੰਧ ਵਿਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ
Publish Date: Fri, 13 Feb 2026 06:00 PM (IST)
Updated Date: Fri, 13 Feb 2026 06:03 PM (IST)
- ਸਾਰੇ ਸ਼ਹਿਰ ’ਚ ਸ਼ਰਧਾਲੂਆਂ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ
ਮਜੀਠਾ : ਮਹਾਸ਼ਿਵਰਾਤਰੀ ਸਬੰਧੀ ਸ਼ਹਿਰ ਮਜੀਠਾ ਵਿਖੇ ਯੋਗੀ ਦਿਆਲ ਨਾਥ ਦੀ ਅਗਵਾਈ ਵਿਚ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਸ਼ੋਭਾ ਯਾਤਰਾ ਮਜੀਠਾ ਦੇ ਸ਼ਿਵਾਲਾ ਮੰਦਰ ਤੋਂ ਪਵਿੱਤਰ ਗ੍ਰੰਥ ਸ਼ਿਵ ਪੁਰਾਣ ਦੀ ਛਤਰ ਛਾਇਆ ਹੇਠ ਸ਼ੁਰੂ ਹੋਈ, ਜਿਹੜੀ ਕਿ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਵਾਪਸ ਮੰਦਰ ਸ਼ਿਵਾਲਾ ਵਿਖੇ ਸਮਾਪਤ ਹੋਈ। ਇਸ ਦੌਰਾਨ ਮਹਾਸ਼ਿਵਰਾਤਰੀ ਸਬੰਧੀ ਸ਼ਹਿਰ ਦੇ ਸਮੂਹ ਮੰਦਰਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਹੈ। ਸ਼ੋਭਾ ਯਾਤਰਾ ਵਿਚ ਵੱਖ-ਵੱਖ ਭਜਨ ਮੰਡਲੀਆਂ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਵਿਚ ਭਜਨ, ਭੇਟਾਵਾਂ ਅਤੇ ਧਾਰਮਿਕ ਗੀਤ ਗਾ ਕੇ ਸ਼ੋਭਾ ਯਾਤਰਾ ਦੀ ਸ਼ੋਭਾ ਵਧਾਈ। ਸ਼ੋਭਾ ਯਾਤਰਾ ਮੌਕੇ ਸ਼ਰਧਾਲੂਆਂ ਵਾਸਤੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਸੰਗਤਾਂ ਵੱਲੋਂ ਲੰਗਰ ਲਗਾਏ ਗਏ। ਸ਼ੋਭਾ ਯਾਤਰਾ ਨੂੰ ਮੰਦਰ ਸ਼ਿਵਾਲਾ ਤੋਂ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਵਿਧਾਇਕ ਗਨੀਵ ਕੌਰ ਮਜੀਠੀਆ ਦੇ ਸਿਆਸੀ ਸਕੱਤਰ ਐਡਵੋਕੇਟ ਰਾਕੇਸ਼ ਪਰਾਸ਼ਰ, ਗਗਨਦੀਪ ਸਿੰਘ ਭਕਨਾ ਵੱਲੋਂ ਆਪਣੇ ਸਾਥੀਆਂ ਸਮੇਤ ਰਵਾਨਾ ਕੀਤਾ ਗਿਆ ਅਤੇ ਭਗਵਾਨ ਦਾ ਆਸ਼ੀਰਵਾਦ ਲਿਆ ਗਿਆ। ਇਸ ਮੌਕੇ ਐਡਵੋਕੇਟ ਰਾਕੇਸ਼ ਪ੍ਰਾਸ਼ਰ ਤੇ ਗਗਨਦੀਪ ਸਿੰਘ ਭਕਨਾਂ ਦੇ ਨਾਲ ਸਾਬਕਾ ਪ੍ਰਧਾਨ ਕੌਂਸਲਰ ਤਰੁਣ ਕੁਮਾਰ ਅਬਰੋਲ, ਪ੍ਰਧਾਨ ਸਲਵੰਤ ਸਿੰਘ ਸੇਠ, ਸੀਨੀਅਰ ਮੀਤ ਪ੍ਰਧਾਨ ਪਿੰਸ ਨਈਅਰ, ਦੁਰਗਾ ਦਾਸ, ਯੋਗੀ ਦਿਆਲ ਨਾਥ, ਪੰਡਤ ਦਾਊ ਦਿਆਲ ਸ਼ਰਮਾ, ਪੰਡਤ ਓਮ ਪ੍ਰਕਾਸ਼, ਪੰਡਤ ਮਨੋਜ ਗੋਸਵਾਮੀ, ਕੁਲਦੀਪ ਕੁਮਾਰ, ਨਰਿੰਦਰ ਕੁਮਾਰ ਕਾਨੂੰਨਗੋ, ਡਾ. ਬਿੱਟੂ, ਬਿੱਲਾ ਸ਼ਾਹ ਆੜ੍ਹਤੀਆ, ਅਜੈ ਕੁਮਾਰ ਚੋਪੜਾ, ਬਾਊ ਨਰੇਸ਼ ਕੁਮਾਰ, ਇੰਦਰਜੀਤ ਮਰਵਾਹ, ਵਿਜੇ ਕੁਮਾਰ ਚੋਪੜਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।